PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਦੀ ਮੌਤ ਨੂੰ ਹੋਇਆ ਇੱਕ ਮਹੀਨਾ, ਗਰਲਫ੍ਰੈਂਡ ਨੇ ਸ਼ੇਅਰ ਕੀਤੀ ਇਮੋਸ਼ਨਲ ਪੋਸਟ

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ। ਹਰ ਕੋਈ ਉਸ ਨੂੰ ਇਸ ਮੌਕੇ ਯਾਦ ਕਰ ਰਿਹਾ ਹੈ। ਉਨ੍ਹਾਂ ਦੀਆਂ ਤਸਵੀਰਾਂ, ਵੀਡੀਓ ਤੇ ਯਾਦਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਰਿਹਾ ਹੈ। ਉਨ੍ਹਾਂ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਨੇ ਵੀ ਸੁਸ਼ਾਂਤ ਸਿੰਘ ਨੂੰ ਯਾਦ ਕੀਤਾ ਹੈ ਤੇ ਇੱਕ ਭਾਵਨਾਤਮਕ ਸੰਦੇਸ਼ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਸੁਸ਼ਾਂਤ ਨਾਲ ਬਿਤਾਏ ਕੁਝ ਪਲਾਂ ਦੀਆਂ ਰੋਮਾਂਟਿਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਹੋਏ ਲਿਖਿਆ, “ਮੈਂ ਅਜੇ ਵੀ ਆਪਣੀਆਂ ਭਾਵਨਾਵਾਂ ਨਾਲ ਸੰਘਰਸ਼ ਕਰ ਰਹੀ ਹਾਂ। ਮੇਰੇ ਦਿਲ ‘ਚ ਇਕ ਅਟੱਲ ਸੰਨਾਟਾ ਹੈ। ਤੁਸੀਂ ਉਹ ਵਿਅਕਤੀ ਹੋ ਜਿਸ ਨੇ ਮੈਨੂੰ ਪਿਆਰ, ਇਸ ਦੀ ਤਾਕਤ ‘ਚ ਵਿਸ਼ਵਾਸ ਕਰਨਾ ਸਿਖਾਇਆ। ਤੁਸੀਂ ਮੈਨੂੰ ਸਿਖਾਇਆ ਕਿਵੇਂ ਗਣਿਤ ਦਾ ਇੱਕ ਛੋਟਾ ਜਿਹਾ ਫਾਰਮੂਲਾ ਜ਼ਿੰਦਗੀ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ ਤੇ ਮੈਂ ਤੁਹਾਨੂੰ ਸੱਚ ਦੱਸਦੀ ਹਾਂ ਕਿ ਮੈਂ ਤੁਹਾਡੇ ਤੋਂ ਹਰ ਰੋਜ਼ ਸਿੱਖਿਆ ਹੈ।”

ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਆਤਮ ਹੱਤਿਆ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਜਾਂਚ ਦਾ ਸਾਹਮਣਾ ਕਰਨ ਵਾਲੀ ਅਦਾਕਾਰਾ ਰਿਆ ਚੱਕਰਵਰਤੀ ਨੇ ਅੱਜ ਆਪਣੀ ਵਟਸਐਪ ਡੀਪੀ ਵੀ ਬਦਲ ਦਿੱਤੀ ਹੈ। ਫੋਟੋ ‘ਚ ਰਿਆ ਤੇ ਸੁਸ਼ਾਂਤ ਮੁਸਕੁਰਾਉਂਦੇ ਦਿਖਾਈ ਦੇ ਸਕਦੇ ਹਨ। ਫੋਟੋਆਂ ਵੇਖ ਕੇ, ਇਕੱਠੇ ਬਿਤਾਏ ਉਨ੍ਹਾਂ ਦਾ ਚੰਗਾ ਸਮਾਂ ਸਮਝਿਆ ਜਾ ਸਕਦਾ ਹੈ।

Related posts

ਪ੍ਰਿਯੰਕਾ ਚੋਪੜਾ ਨੇ ਪਹਿਲੀ ਸੁਣਾਈ ਧੀ ਮਾਲਤੀ ਦੀ ਆਵਾਜ਼, ਵੀਡੀਓ ਕੀਤੀ ਸ਼ੇਅਰ, ਫੈਨਜ਼ ਬੋਲੇ- ‘ਸੋ ਕਿਊਟ’

On Punjab

ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ ‘ਤੇ ਸਲਮਾਨ ਖਾਨ, ਕਿਹਾ- ‘ਮਾਫੀ ਮੰਗੇ ਨਹੀਂ ਤਾਂ ਦੇਵਾਂਗੇ ਠੋਸ ਜਵਾਬ’

On Punjab

ਕੋਲਕਾਤਾ ਵਿੱਚ ਅਮਫਾਨ ਦੇ ਤੂਫਾਨ ਕਾਰਨ ਭਾਰੀ ਤਬਾਹੀ, ਬਾਲੀਵੁੱਡ ਸਿਤਾਰਿਆਂ ਨੇ ਕੀਤੀ ਸਲਾਮਤੀ ਦੀ ਅਰਦਾਸ

On Punjab