PreetNama
ਖਾਸ-ਖਬਰਾਂ/Important News

ਸੁਪਰੀਮ ਕੋਰਟ ਵੱਲੋਂ ਯੇਚੁਰੀ ਨੂੰ ਕਸ਼ਮੀਰੀ ਜਾਣ ਦੀ ਇਜਾਜ਼ਤ

ਨਵੀਂ ਦਿੱਲੀਸੁਪਰੀਮ ਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਸੀਪੀਆਈਐਮ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਆਪਣੇ ਪਾਰਟੀ ਲੀਡਰ ਤੇ ਸਾਬਕਾ ਵਿਧਾਇਕ ਮੁਹੰਮਦ ਯੁਸੂਫ ਤਾਰਿਗਾਮੀ ਨਾਲ ਮੁਲਾਕਾਤ ਕਰਨ ਲਈ ਵੀਰਵਾਰ ਨੂੰ ਜੰਮੂਕਸ਼ਮੀਰ ਜਾਣਗੇ। ਯੇਚੁਰੀ ਨੇ ਕਿਹਾ ਕਿ ਉਨ੍ਹਾਂ ਦੇ ਸਫ਼ਰ ਲਈ ਕੁਝ ਵੀ ਕੀਤੇ ਜਾਣ ਦੀ ਲੋੜ ਨਹੀਂ। ਉਹ ਸਭ ਕੁਝ ਕਰਨਗੇ। ਸੂਬੇ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਤਾਰਿਗਾਮੀ ਨੂੰ ਹਿਰਾਸਤ ‘ਚ ਲਿਆ ਗਿਆ ਹੈ।

ਚੀਫ ਜਸਟਿਸ ਰੰਜਨ ਗਗੋਈ ਦੇ ਬੈਂਚ ਨੇ ਯੇਚੁਰੀ ਨੂੰ ਹੁਕਮ ਦਿੱਤਾ ਕਿ ਜੰਮੂਕਸ਼ਮੀਰ ਜਾਣ ਤੋਂ ਬਾਅਦ ਉਹ ਸਿਰਫ ਤਾਰਿਗਾਮੀ ਨਾਲ ਮੁਲਾਕਾਤ ਕਰਨਗੇ। ਉਹ ਆਪਣੀ ਯਾਤਰਾ ਦਾ ਇਸਤੇਮਾਲ ਕਿਸੇ ਰਾਜਨੀਤਕ ਮਕਸਦ ਲਈ ਨਹੀਂ ਕਰਨਗੇ। ਕੋਰਟ ਨੇ ਯੇਚੁਰੀ ਨੂੰ ਮਿਲਣ ਤੇ ਤਾਰਿਗਾਮੀ ਦੀ ਸਿਹਤ ਦੀ ਜਾਣਕਾਰੀ ਲੈਣ ਦੀ ਇਜਾਜ਼ਤ ਦਿੱਤੀ ਹੈ। ਯੇਚੁਰੀ ਨੇ ਅੱਗੇ ਕਿਹਾ ਕਿ ਮਾਮਲਾ ਅੱਗੇ ਵਧੇਗਾ। ਇਹ ਅਜੇ ਆਖਰੀ ਹੁਕਮ ਨਹੀਂਇਸ ਲਈ ਮਾਮਲਾ ਬੰਦ ਨਹੀਂ ਹੋਇਆ।

ਯੇਚੁਰੀ ਨੇ ਕਿਹਾ, “ਮੇਰੇ ਪਰਤਣ ਤੋਂ ਬਾਅਦ ਮਾਮਲਾ ਅੱਗੇ ਵਧੇਗਾ। ਮੈਂ ਤਾਰਿਗਾਮੀ ਨਾਲ ਮੁਲਾਕਾਤ ਦੀ ਕੋਸ਼ਿਸ਼ ਕਰਾਂਗਾ ਤੇ ਇਸ ਹੁਕਮ ਤੋਂ ਬਾਅਦ ਪ੍ਰਸਾਸ਼ਨ ਅਧਿਕਾਰੀਆਂ ਨੂੰ ਮੇਰੀ ਯਾਤਰਾ ਦੀ ਵਿਵਸਥਾ ਕਰਨੀ ਪਵੇਗੀ। ਮੈਂ ਕੋਰਟ ਦੇ ਹੁਕਮਾਂ ਮੁਤਾਬਕ ਕੱਲ੍ਹ ਜਾਵਾਂਗਾ। ਯੇਚੁਰੀ ਨੇ ਕਿਹਾ ਕਿ ਉਹ ਵਾਪਸ ਆਉਣ ਤੋਂ ਬਾਅਦ ਕੋਰਟ ‘ਚ ਹਲਫਨਾਮਾ ਦਾਖਲ ਕਰਨਗੇ।

ਇਸ ਮਹੀਨੇ ਉਹ ਜੰਮੂਕਸ਼ਮੀਰ ਜਾਣ ਦੀ ਦੋ ਵਾਰ ਕੋਸ਼ਿਸ਼ ਕਰ ਚੁੱਕੇ ਹਨ। ਉਨ੍ਹਾਂ ਨੂੰ ਦੋਵੇਂ ਵਾਰ ਸ਼੍ਰੀਨਗਰ ਏਅਰਪੋਰਟ ਤੋਂ ਹੀ ਵਾਪਸ ਆਉਣਾ ਪਿਆ। ਉਨ੍ਹਾਂ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ ਸੀ। 

Related posts

ਕਿਸਾਨ ਮਜ਼ਦੂਰ ਆਗੂ ਗੁਰਪ੍ਰਤਾਪ ਸਿੰਘ ਬੜੀ ਨੂੰ ਹਿਰਾਸਤ ਵਿੱਚ ਲਿਆ

On Punjab

ਹਰਮੀਤ ਪਠਾਣਮਾਜਰਾ ਨੂੰ ਫੜਨ ਲਈ ਐੱਸ ਜੀ ਟੀ ਐੱਫ ਤਾਇਨਾਤ

On Punjab

ਰੁੱਖ ਤੇ ਵਾਤਾਵਰਣ ਦੀਆਂ ਵੋਟਾਂ ਨਾ ਹੋਣ ਕਾਰਨ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਰੱਖਿਆ*

On Punjab