66.47 F
New York, US
March 11, 2026
PreetNama
ਰਾਜਨੀਤੀ/Politics

ਸੁਖਬੀਰ ਬਾਦਲ ਨੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਕਿਹਾ- ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ‘ਚ ਵਧਿਆ ਗੈਂਗਸਟਰਵਾਦ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਕੋਦਰ ਗੋਲ਼ੀਕਾਂਡ ਵਿਚ ਸ਼ਹੀਦ ਹੋਏ ਕਾਂਸਟੇਬਲ ਮਨਦੀਪ ਸਿੰਘ ਦੇ ਪਰਿਵਾਰ ਨਾਲ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਵਿਖੇ ਮੁਲਾਕਾਤ ਕੀਤੀ ਤੇ ਸ਼ਹੀਦ ਦੇ ਪਿਤਾ ਬਲਵਿੰਦਰ ਸਿੰਘ, ਸਹੁਰਾ ਬਲਦੇਵ ਸਿੰਘ ਮੁਰੀਦਵਾਲ, ਤਾਇਆ ਅਵਤਾਰ ਸਿੰਘ ਤੇ ਭਰਾ ਜਸਪਾਲ ਸਿੰਘ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਹਲਕਾ ਨਕੋਦਰ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੀ ਉਨ੍ਹਾਂ ਦੇ ਨਾਲ ਸਨ।

ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ‘ਚ ਗੈਂਗਸਟਰਵਾਦ ਬਹੁਤ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਜੋ ਹਾਲਾਤ ਬਣ ਗਏ ਹਨ, ਉਨ੍ਹਾਂ ਨੂੰ ਦੇਖ ਕੇ ਲੋਕ ਡਰ ਮਹਿਸੂਸ ਕਰਨ ਲੱਗ ਪਏ ਹਨ। ਪੰਜਾਬ ਵਿੱਚ ਗੈਂਗਸਟਰ ਰਾਜ ਚੱਲ ਰਿਹਾ ਹੈ ਤੇ ਰੋਜ਼ਾਨਾ ਕਤਲ, ਲੁੱਟਾਂ-ਖੋਹਾਂ ਤੇ ਹੋਰ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੁੱਖ ਦੀ ਘੜ੍ਹੀ ‘ਚ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਖੜ੍ਹਾ ਹੈ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।

ਸ਼ਹੀਦ ਮਨਦੀਪ ਸਿੰਘ ਦੇ ਭਰਾ ਜਸਪਾਲ ਸਿੰਘ ਨੇ ਕਿਹਾ ਕਿ ਘਟਨਾ ਤੋਂ ਬਾਅਦ 14 ਘੰਟੇ ਤੱਕ ਮਨਦੀਪ ਸਿੰਘ ਜ਼ਿੰਦਾ ਰਿਹਾ। ਡਾਕਟਰਾਂ ਦੀ ਅਣਗਹਿਲੀ ਕਾਰਨ ਮਨਦੀਪ ਸਿੰਘ ਦੀ ਮੌਤ ਹੋਈ ਹੈ। ਜਦੋਂ ਹਸਪਤਾਲ ਵਿਖੇ ਡਾਕਟਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਸੀ ਕਿ ਮਨਦੀਪ ਸਿੰਘ ਦੀ ਹਾਲਤ 90 ਫ਼ੀਸਦੀ ਠੀਕ ਹੈ। ਜੇ ਮਨਦੀਪ ਠੀਕ ਸੀ ਤਾਂ ਉਸ ਦੀ ਮੌਤ ਕਿਵੇਂ ਹੋ ਗਈ। ਇਸ ਲਈ ਡਾਕਟਰਾਂ ਨੂੰ ਵੀ ਜਵਾਬਦੇਹ ਬਣਾਉਣਾ ਚਾਹੀਦਾ ਹੈ। ਪਰਿਵਾਰ ਨੇ ਗੈਂਗਸਟਰਾਂ ਨੂੰ ਜਲਦ ਤੋਂ ਜਲਦ ਫੜ੍ਹ ਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ।

Related posts

ਪੁਰੀ ਦੇ ਜਗਨਨਾਥ ਮੰਦਰ ਵਿੱਚ ਗੁਪਤ ਕੈਮਰੇ ਨਾਲ ਆਇਆ ਇੱਕ ਵਿਅਕਤੀ ਕਾਬੂ

On Punjab

ਭਾਰਤ ਨੇ ਪਾਕਿ ਨਾਲ ਸਾਰੇ ਜਹਾਜ਼ਰਾਨੀ ਤੇ ਡਾਕ ਰਿਸ਼ਤੇ ਵੀ ਤੋੜੇ

On Punjab

ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ-ਰੋਕੂ ਬਿਲ ਸਿਲੈਕਟ ਕਮੇਟੀ ਕੋਲ ਭੇਜਣ ਦਾ ਫ਼ੈਸਲਾ

On Punjab