PreetNama
ਰਾਜਨੀਤੀ/Politics

ਸੁਖਬੀਰ ਬਾਦਲ ਦੇ ਪੈਟਰੋਲ ਪੰਪ ‘ਤੇ ਦਿਨ-ਦਿਹਾੜੇ 10 ਲੱਖ ਰੁਪਏ ਦੀ ਲੁੱਟ, ਕਰਿੰਦਿਆਂ ਨੂੰ ਡੰਡਾ ਮਾਰ ਕੇ ਖੋਹਿਆ ਬੈਗ

ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਿਲਾਇੰਸ ਪੈਟਰੋਲ ਪੰਪ ਡੂਮਵਾਲੀ (ਬਠਿੰਡਾ) ਦੇ ਮੁਲਾਜ਼ਮਾਂ ਦੀ ਕੁੱਟਮਾਰ ਕਰ ਕੇ 9,91,500 ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਦੀ ਪੁਲਿਸ ਨੇ ਪੰਪ ਦੇ ਡਿਪਟੀ ਮੈਨੇਜਰ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਹੈ ਮਾਮਲਾ

ਅਕਾਲੀ ਆਗੂ ਦਾ ਪੈਟਰੋਲ ਪੰਪ ਡੱਬਵਾਲੀ-ਬਠਿੰਡਾ ਰੋਡ ’ਤੇ ਪਿੰਡ ਡੂਮਵਾਲੀ ਨੇੜੇ ਸਥਿਤ ਹੈ। ਸਵੇਰੇ 10.30 ਵਜੇ ਦੇ ਕਰੀਬ ਸ਼ਿਫਟ ਸੁਪਰਵਾਈਜ਼ਰ ਹਰਸ਼ਪਿੰਦਰਾ ਵਾਸੀ ਪਿੰਡ ਭੁੱਲਰਵਾਲਾ (ਸ਼੍ਰੀ ਮੁਕਤਸਰ ਸਾਹਿਬ), ਹਾਊਸ ਕੀਪਰ ਰਾਜਵਿੰਦਰ ਸਿੰਘ ਉਰਫ਼ ਰਾਜੂ ਵਾਸੀ ਪਿੰਡ ਪਥਰਾਲਾ (ਬਠਿੰਡਾ) ਡੱਬਵਾਲੀ ਸਥਿਤ ਐਕਸਿਸ ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਬਾਈਕ ‘ਤੇ ਜਾ ਰਹੇ ਸੀ। ਰਾਜੂ ਬਾਈਕ ਚਲਾ ਰਿਹਾ ਸੀ। ਪਿੱਛੇ ਹਰਸ਼ਪਿੰਦਰ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਬੈਠਾ ਸੀ। ਪੈਟਰੋਲ ਪੰਪ ਤੋਂ ਕਰੀਬ 200 ਮੀਟਰ ਦੀ ਦੂਰੀ ‘ਤੇ ਖੜ੍ਹੇ ਦੋ ਨੌਜਵਾਨਾਂ ਨੇ ਪੰਪ ਕਰਿੰਦਿਆਂ ਨੂੰ ਡੰਡਾ ਮਾਰਿਆ ਜੋ ਹਸ਼ਪਿੰਦਰ ਨੂੰ ਲੱਗਿਆ। ਮੁਲਜ਼ਮ ਉਸ ਕੋਲੋਂ ਬੈਗ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਸੰਗਤ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਇਹ ਬੈਗ ਲਸਾੜਾ ਨਾਲੇ ਤੋਂ ਬਰਾਮਦ ਕੀਤਾ ਹੈ।

Related posts

PM Modi in Rajya Sabha : ਜੇ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ, ਸਿੱਖਾਂ ਦਾ ਕਤਲੇਆਮ ਨਾ ਹੁੰਦਾ- ਪੀਐੱਮ ਮੋਦੀ

On Punjab

Maharashtra Politics : ਏਕਨਾਥ ਸ਼ਿੰਦੇ ਦੀ ਤਾਜਪੋਸ਼ੀ ਤੋਂ ਬਾਅਦ ਊਧਵ ਠਾਕਰੇ ਨੇ ਕਿਹਾ- ਭਾਜਪਾ ਸਾਡੀ ਗੱਲ ਮੰਨ ਲੈਂਦੀ ਤਾਂ MVA ਨਾ ਬਣਦਾ

On Punjab

ਅਣਗਹਿਲੀ ਤੇ ਬਦਇੰਤਜ਼ਾਮੀ ਕਾਰਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਲੁਧਿਆਣਾ ਦੀ ਟਰੈਫਿਕ ਸਮੱਸਿਆ

On Punjab