PreetNama
ਰਾਜਨੀਤੀ/Politics

ਸੁਖਬੀਰ ਬਾਦਲ ਦੀ ਕੇਜਰੀਵਾਲ ਨੂੰ ਚੁਣੌਤੀ, ਪਹਿਲਾਂ ਦਿੱਲੀ ਦੇ ਮੁਲਾਜ਼ਮ ਕਰੋ ਪੱਕੇ

ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਬੇਨਤੀ ਕਰਦਾ ਹਾਂ। ਸਾਰੀ ਦਿੱਲੀ ਦੇ ਕਰਮਚਾਰੀ ਠੇਕੇ ‘ਤੇ ਹਨ। ਉਹ ਪਹਿਲਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਦਾਅਵੇ ਦਿੱਲੀ ਵਿੱਚ ਲਾਗੂ ਕਰੇ, ਫਿਰ ਪੰਜਾਬ ਦੇ ਲੋਕ ਵਿਸ਼ਵਾਸ਼ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਚੈਲੰਜ ਕਰਦਾ ਹਾਂ ਕਿ ਪਹਿਲਾਂ ਇਹ ਵਾਅਦੇ ਦਿੱਲੀ ਵਿੱਚ ਲਾਗੂ ਕਰਕੇ ਆਏ।

 

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਹਨ। ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਕਰਕੇ ਸੂਬੇ ਦੇ ਅਧਿਆਪਕਾਂ ਨੂੰ ਅੱਠ ਗਾਰੰਟੀਆਂ ਦਿੱਤੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਇੱਥੇ ਅਧਿਆਪਕਾਂ ਦੀ ਹਾਲਤ ਬਹੁਤ ਖਰਾਬ ਹੈ। ਸਾਡੀ ਸਰਕਾਰ ਆਉਣ ‘ਤੇ ਸੂਬੇ ਦੇ ਸਾਰੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੂਬੇ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ।

 

ਪੰਜਾਬ ਦੇ ਅਧਿਆਪਕਾਂ ਲਈ ਕੇਜਰੀਵਾਲ ਦੀਆਂ 8 ਵੱਡੀਆਂ ਗਰੰਟੀਆਂ-
ਸਿੱਖਿਆ ਪ੍ਰਣਾਲੀ ਨੂੰ ਬਦਲਣਾ
ਠੇਕੇ ਦੀਆਂ ਨੌਕਰੀਆਂ ਨੂੰ ਸਥਾਈ ਵਿੱਚ ਬਦਲਣਾ
ਤਬਦੀਲੀ ਦੀ ਤਬਾਦਲਾ ਨੀਤੀ ਬਦਲ ਜਾਵੇਗੀ
ਅਧਿਆਪਕਾਂ ਲਈ ਕੋਈ ਗੈਰ-ਅਧਿਆਪਕ ਕੰਮ ਨਹੀਂ ਹੋਵੇਗਾ
ਸਾਰੀਆਂ ਖਾਲੀ ਅਸਾਮੀਆਂ ਨੂੰ ਭਰ ਦੇਵੇਗਾ
ਵਿਦੇਸ਼ ਵਿੱਚ ਸਿਖਲਾਈ
ਸਮੇਂ ਸਿਰ ਤਰੱਕੀ ਦੇਣਗੇ
ਕੈਸ਼ਲੈੱਸ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ।

Related posts

ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਅਰੁਣ ਕੁਮਾਰ ਮਿਸ਼ਰਾ ਨੇ ਸੰਭਾਲਿਆ NHRC ਦੇ ਨਵੇਂ ਚੇਅਰਮੈਨ ਦਾ ਕਾਰਜਭਾਰ ਸੰਭਾਲਿਆ

On Punjab

ਕਾਂਗਰਸੀ ਆਗੂਆਂ ਨੇ ਲਾਏ ਭਗਵੰਤ ਮਾਨ ’ਤੇ ਭਾਜਪਾ ਦੀ ਟ੍ਰੋਲ ਆਰਮੀ ਦਾ ਹਿੱਸਾ ਹੋਣ ਦੇ ਦੋਸ਼

On Punjab

ਸਰਕਾਰ FASTag ਆਧਾਰਤ ਸਾਲਾਨਾ ਪਾਸ ਲਿਆਵੇਗੀ, ਇਹ ਹੋਵੇਗੀ ਕੀਮਤ

On Punjab