PreetNama
ਖਬਰਾਂ/News

ਸੀ ਟੀ ਯੂਨੀਵਰਸਿਟੀ ਸਟੇਟ ਪੱਧਰੀ ਸਨਮਾਨ ਕੈਰੀਅਰ ਗੁਰੂ ਨਾਲ ਫਿਰੋਜ਼ਪੁਰ ਜਿਲੇ ਦੀਆਂ 30 ਸਖਸ਼ੀਅਤਾਂ ਸਨਮਾਨਿਤ

ਜਿਲ੍ਹਾ ਫਿਰੋਜ਼ਪੁਰ ਲਈ ਅੱਜ ਬੜਾ ਮਾਣ ਭਰਿਆ ਦਿਨ ਜਦੋਂ ਜਿਲਾ ਫਿਰੋਜ਼ਪੁਰ ਦੇ ਪ੍ਰਿੰਸੀਪਲ, ਮੁੱਖ ਅਧਿਆਪਕ, ਜਿਲ੍ਹਾ ਸਿੱਖਿਆ ਸੁਧਾਰ ਟੀਮ,ਵਿਸ਼ਾ ਮਾਹਿਰ,ਕੈਰੀਅਰ ਗਾਈਡੈਂਸ ਨਾਲ ਸੰਬੰਧਤ ਸਖਸ਼ੀਅਤਾਂ ਨੂੰ ਚਰਨਜੀਤ ਸਿੰਘ ਚੰਨੀ ਚਾਂਸਲਰ ਸੀ ਟੀ ਯੂਨੀਵਰਸਿਟੀ ਅਤੇ ਹਰਸ਼ਸਦਾਵਤੀ ਵਾਇਸ ਚਾਂਸਲਰ ਵੱਲੋਂ ਸਟੇਟ ਪੱਧਰੀ ਅਵਾਰਡ ਕੈਰੀਅਰ ਗੁਰੂ ਨਾਲ ਸਨਮਾਨਿਆ ਗਿਆ ।ਇਹ ਜਾਣਕਾਰੀ ਦਿੰਦਿਆਂ ਹੋਇਆਂ ਲੈਕਚਰਾਰ ਦਵਿੰਦਰ ਨਾਥ ਸ਼ਰਮਾ ਨੇ ਦੱਸਿਆ ਕਿ ਇਹ ਸਾਲਾਨਾ ਅਵਾਰਡ ਸੀ ਟੀ ਯੂਨੀਵਰਸਿਟੀ ਵੱਲੋਂ ਸਿਖਿਆ ਯਗਤ ਦੀਆਂ ਉਹਨਾਂ ਸਖਸ਼ੀਅਤਾਂ ਨੂੰ ਦਿੱਤਾ ਜਾਂਦਾ ਹੈ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਲਈ ਸੇਧ ਦੇਣ ਦੇ ਨਾਲ ਨਾਲ ਉਹ ਹਰ ਸੰਭਵ ਯਤਨ ਕਰਦੇ ਹਨ ਜਿਸ ਨਾਲ ਵਿਦਿਆਰਥੀ ਆਉਣ ਵਾਲੇ ਭਵਿੱਖ ਵਿੱਚ ਆਪਣੀ ਕਾਬਲੀਅਤ ਅਤੇ ਰੁਚੀ ਅਨੁਸਾਰ ਕਿੱਤੇ ਦੀ ਚੋਣ ਕਰ ਸਕਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ ।ਉਹਨਾਂ ਦੱਸਿਆ ਕਿ ਜਿਲੇ ਵਿੱਚ ਪੀ ਪੀ ਐਸ ਸੀ ਦੁਆਰਾ ਚੁਣੇ ਪ੍ਰਿੰਸੀਪਲ ਸੰਜੀਵ ਟੰਡਨ, ਮੁੱਖ ਅਧਿਆਪਕ ਕਪਿਲ ਸਾਨਨ, ਮੁੱਖ ਅਧਿਆਪਕ ਉਮੇਸ਼ ਕੁਮਾਰ ਤੋ ਇਲਾਵਾ ਮੁੱਖ ਅਧਿਆਪਕ ਗੁਰਦੇਵ ਸਿੰਘ, ਐਸ ਬੀ ਐਸ ਕਾਲਜ ਤੋ ਗਜਲਪਰੀਤ ਸਿੰਘ, ਜਿਲ੍ਹਾ ਕੈਰੀਅਰ ਗਾਇਡੈਸ ਕੌਂਸਲਰ ਸੰਦੀਪ ਕੰਬੋਜ,ਜਿਲ੍ਹਾ ਸਿਖਿਆ ਸੁਧਾਰ ਟੀਮ ਦੀਪਕ ਸ਼ਰਮਾ, ਤਨਵੀਰ ਸਿੰਘ, ਰਤਨਦੀਪ ਸਿੰਘ, ਲੈਕਚਰਾਰ ਦਵਿੰਦਰ ਨਾਥ, ਲੈਕਚਰਾਰ ਰਕੇਸ਼ ਕੁਮਾਰ,ਸਾਇੰਸ ਮਾਸਟਰ ਕਮਲ ਸ਼ਰਮਾ, ਸੁਮਿਤ ਗਲੋਹਤਰਾ, ਸੰਦੀਪ ਕੰਬੋਜ ਪਿੰਡੀ ਸਕੂਲ , ਅਮਿਤ ਅਨੰਦ ,ਗੁਰਪ੍ਰੀਤ ਭੁੱਲਰ,ਰੁਪਿੰਦਰ ਸਿੰਘ, ਯੋਗੇਸ਼ ਤਲਵਾੜ, ਸੰਦੀਪ ਸਹਿਗਲ, ਹਿੰਦੀ ਮਾਸਟਰ ਮਨੋਜ ਗੁਪਤਾ, ਐਸ ਐਸ ਮਾਸਟਰ ਦਿਨੇਸ਼ ਗੁਪਤਾ, ਗਣਿਤ ਅਧਿਆਪਕ ਅਸ਼ਵਨੀ ਸ਼ਰਮਾ, ਪੰਜਾਬੀ ਮਾਸਟਰ ਸੁਖਦੇਵ ਸਿੰਘ, ਹਰਭਜਨ ਲਾਲ ਗੋਲੂ ਕਾ,ਰਾਜਦੀਪ ਸਿੰਘ, ਅਰਨਿਸ਼ ਮੋਂਗਾ, ਡੀ ਸੀ ਮਾਡਲ ਇੰਟਰਨੈਸ਼ਨਲ ਸਕੂਲ ਤੋ ਉਮੇਸ਼ ਬਜਾਜ ,ਰਸ਼ਮੀ ਸਲੂਜਾ, ਐਚ ਐਮ ਡੀ ਏ ਵੇ ਸਕੂਲ ਤੋ ਨਵੀਨਾ ਕੁਮਾਰੀ,ਡਾਸ ਐਡ ਬਰਾਉਨ ਵਰਲਡ ਸਕੂਲ ਤੋ ਅਰੁਨ ਸੰਦੀਪ ਸੰਧੂ, ਹਤਾਇਆ ਸਮਿਸ਼ਿਆ ਸ਼ਾਮਿਲ ਸਨ ।ਸਨਮਾਨ ਉਪਰੰਤ ਅਧਿਆਪਕਾ ਦਾ ਕਹਿਣਾ ਸੀ ਕਿ ਇਹ ਸਨਮਾਨ ਸਾਡੀ ਸਮਾਜਿਕ ਜਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ ਅਤੇ ਅਸੀਂ ਇਸ ਗਲ ਦਾ ਭਰੋਸਾ ਦਿਵਾਉਦੇ ਹਾਂ ਕਿ ਅਸੀਂ ਸਰਕਾਰ ਦੁਆਰਾ ਰੁਜਗਾਰ ਪਰਾਪਤੀ ਦੀ ਚਲਾਈ ਜਾ ਰਹੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਦਾ ਯਤਨਸ਼ੀਲ ਰਹਾਂਗੇ ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੈਕੰਡਰੀ ਕੁਲਵਿੰਦਰ ਕੌਰ ਅਤੇ ਉਪ ਜਿਲਾ ਸਿਖਿਆ ਅਫਸਰ ਕੋਮਲ ਅਰੋੜਾ, ਡਿਪਟੀ ਡੀ ਈ ੳ ਜਗਜੀਤ ਸਿੰਘ, ਪ੍ਰਿੰਸੀਪਲ ਰਵਿੰਦਰ ਕੁਮਾਰ, ਪ੍ਰਿੰਸੀਪਲ ਵਨੀਤ ਬਾਲਾ, ਪ੍ਰਿੰਸੀਪਲ ਰਕੇਸ਼ ਸ਼ਰਮਾ ਅਤੇ ਪ੍ਰਿੰਸੀਪਲ ਸਤਿੰਦਰ ਕੌਰ ਨੇ ਸਮੁੱਚੀ ਟੀਮ ਨੂੰ ਅਵਾਰਡ ਹਾਸਿਲ ਕਰਨ ਤੇ ਮੁਬਾਰਕਬਾਦ ਦਿੱਤੀ ।

Related posts

ਮਾਲ ਮੰਤਰੀ ਵੱਲੋਂ ਬਠਿੰਡਾ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ

On Punjab

2035 ’ਚ ਮੈਕਸੀਕੋ ਤੋਂ ਜ਼ਿਆਦਾ ਹੋਵੇਗੀ ਭਾਰਤ ’ਚ ਏਸੀ ਦੀ ਬਿਜਲੀ ਖ਼ਪਤ, ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਤਾਜ਼ਾ ਹਾਲਾਤ ’ਚ ਪ੍ਰਗਟਾਇਆ ਅਨੁਮਾਨ ਆਈਈਏ ਨੇ ਆਪਣੇ ਵਿਸ਼ਵ ਊਰਜਾ ਹਾਲਾਤ 2024 ’ਚ ਕਿਹਾ ਹੈ ਕਿ 2035 ਤੱਕ ਭਾਰਤ ’ਚ ਸਾਰੇ ਤਰ੍ਹਾਂ ਦੀ ਊਰਜਾ ਦੀ ਮੰਗ ਵਧੇਗੀ। ਇਸ ਨਾਲ ਇਹ ਵਿਸ਼ਵ ਪੱਧਰ ’ਤੇ ਊਰਜਾ ਦੀ ਮੰਗ ਲਈ ਵਾਧੇ ਦਾ ਇੰਜਣ ਬਣ ਜਾਏਗਾ। ਭਾਰਤ ਇਸ ਸਮੇਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤ ਤੇ ਦਰਾਮਦ ਕਰਨ ਵਾਲਾ ਦੇਸ਼ ਹੈ ਤੇ 2035 ਤੱਕ ਇਸ ਦੀ ਤੇਲ ਖਪਤ ’ਚ ਕਰੀਬ 20 ਲੱਖ ਬੈਰਲ ਹਰ ਰੋਜ਼ ਵਾਧਾ ਹੋਵੇਗਾ।

On Punjab

ਬੇਰੁਜਗਾਰੀ ਨੇ ਤੋੜਿਆ 45 ਸਾਲਾਂ ਦਾ ਰਿਕਾਰਡ, ਮੋਦੀ ਸਰਕਾਰ ਕਿਉਂ ਨਹੀਂ ਭਰ ਰਹੀ ਸਵਾ ਚਾਰ ਲੱਖ ਪੋਸਟਾਂ

Pritpal Kaur