PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੀਨੀਅਰ ਬੀਐੱਸਐੱਫ ਅਧਿਕਾਰੀਆਂ ਵੱਲੋਂ ਮੁਰਸ਼ਿਦਾਬਾਦ ’ਚ ਹਿੰਸਾ ਦੇ ਝੰਬੇ ਇਲਾਕਿਆਂ ਦਾ ਦੌਰਾ

ਕੋਲਕਾਤਾ- ਬੀਐੱਸਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਸਥਾਨਕ ਲੋਕਾਂ ਨੂੰ ਸ਼ਾਂਤੀ ਬਹਾਲੀ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੀ ਸਹਾਇਤਾ ਦਾ ਭਰੋਸਾ ਦਿੱਤਾ।

ਬੀਐੱਸਐੱਫ ਦੇ ਵਫ਼ਦ ਨੇ ਵਧੀਕ ਡਾਇਰੈਕਟਰ ਜਨਰਲ (ਪੂਰਬੀ) ਰਵੀ ਗਾਂਧੀ ਦੀ ਅਗਵਾਈ ਹੇਠ ਸੂਤੀ, ਸ਼ਮਸ਼ੇਰਗੰਜ ਅਤੇ ਧੂਲੀਅਨ ਦਾ ਦੌਰਾ ਕੀਤਾ, ਜੋ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਹਨ ਅਤੇ ਜਿੱਥੇ ਹਫਤੇ ਦੇ ਅੰਤ ਵਿੱਚ ਵਿਆਪਕ ਹਿੰਸਾ ਦੇਖਣ ਨੂੰ ਮਿਲੀ ਸੀ।

ਗਾਂਧੀ ਨੇ ਦੌਰੇ ਮਗਰੋਂ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਲੋਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ। ਅਸੀਂ ਸਥਾਨਕ ਲੋਕਾਂ ਅਤੇ ਉੱਥੇ ਤਾਇਨਾਤ ਸਾਡੇ ਜਵਾਨਾਂ ਨਾਲ ਵੀ ਗੱਲਬਾਤ ਕੀਤੀ। ਸਥਿਤੀ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ।’’

ਗਾਂਧੀ ਨੇ ਕਿਹਾ ਕਿ ਪੱਛਮੀ ਬੰਗਾਲ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਹੋਈ ਹੈ ਅਤੇ ਖੇਤਰ ਵਿੱਚ ਗਸ਼ਤ ਵਧਾਉਣ ਲਈ ਇੱਕ ‘ਸਾਂਝੀ ਰਣਨੀਤੀ’ ਘੜੀ ਗਈ ਹੈ। ਉਨ੍ਹਾਂ ਕਿਹਾ, ‘‘ਅਸੀਂ ਖੇਤਰ ਵਿੱਚ ਹਾਲਾਤ ਆਮ ਵਾਂਗ ਬਣਾਉਣ ਲਈ ਸੂਬਾਈ ਪੁਲੀਸ ਨਾਲ ਨੇੜਿਓਂ ਤਾਲਮੇਲ ਤਹਿਤ ਕੰਮ ਕਰ ਰਹੇ ਹਾਂ।’’

ਇਸ ਦੌਰਾਨ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਵੱਲੋਂ ਦਾਇਰ ਪਟੀਸ਼ਨ ’ਤੇ ਕਾਰਵਾਈ ਕਰਦੇ ਹੋਏ ਕਲਕੱਤਾ ਹਾਈ ਕੋਰਟ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐਫ) ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ।

Related posts

ਬਿਹਾਰ ਚੋਣਾਂ: 121 ਸੀਟਾਂ ’ਤੇ 65 ਫ਼ੀਸਦ ਵੋਟਿੰਗ

On Punjab

ਪਹਿਲਗਾਮ ਹਮਲੇ ’ਚ ਮਾਰੇ ਸ਼ੁਭਮ ਦੀ ਪਤਨੀ ਵੱਲੋਂ India-Pakistan cricket ਮੈਚ ਦੇ ਬਾਈਕਾਟ ਦਾ ਸੱਦਾ

On Punjab

Pakistan Henley Passport Index 2022 : ਪਾਕਿਸਤਾਨੀ ਪਾਸਪੋਰਟ ਹੈ ਦੁਨੀਆ ’ਚ ਚੌਥਾ ਸਭ ਤੋਂ ਖ਼ਰਾਬ, ਜਾਣੋ ਕੀ ਹੈ ਦੂਜੇ ਦੇਸ਼ਾਂ ਦੀ ਹਾਲਤ

On Punjab