PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੀਨੀਅਰ ਪੱਤਰਕਾਰ ਬਲਵਿੰਦਰ ਭੁੱਲਰ ਦੇ ਛੋਟੇ ਪੁੱਤਰ ਦੀ ਆਸਟਰੇਲੀਆ ਵਿੱਚ ਹਾਦਸੇ ’ਚ ਮੌਤ

ਕੈਨਬਰਾ-  ਸੀਨੀਅਰ ਪੱਤਰਕਾਰ, ਲੇਖਕ ਤੇ ਸਮਾਜਸੇਵੀ ਬਲਵਿੰਦਰ ਭੁੱਲਰ ਦੇ ਛੋਟੇ ਪੁੱਤਰ ਅਕਾਸ਼ਦੀਪ ਸਿੰਘ ਭੁੱਲਰ (31) ਦੀ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇਕ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅਕਾਸ਼ਦੀਪ ਦੀ ਕਾਰ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਸੈਂਟਰਲ ਲੌਕ ਨਾ ਖੁੱਲ੍ਹਣ ਕਾਰਨ ਉਹ ਕਾਰ ਤੋਂ ਬਾਹਰ ਨਹੀਂ ਨਿਕਲ ਸਕਿਆ। ਅਕਾਸ਼ਦੀਪ ਵਿਆਹਿਆ ਹੋਇਆ ਸੀ ਅਤੇ ਆਸਟਰੇਲੀਆ ਵਿੱਚ ਪੱਕੇ ਤੌਰ ’ਤੇ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ। ਭੁੱਲਰ ਦਾ ਵੱਡਾ ਪੁੱਤ ਇਸ ਵੇਲੇ ਬਠਿੰਡਾ ਵਿੱਚ ਪਰਿਵਾਰ ਨਾਲ ਰਹਿੰਦਾ ਹੈ। ਇਸ ਖ਼ਬਰ ਨਾਲ ਭੁੱਲਰ ਪਰਿਵਾਰ ਸਮੇਤ ਜਾਣ-ਪਹਿਚਾਣ ਵਾਲੇ ਡੂੰਘੇ ਸਦਮੇ ਵਿੱਚ ਹਨ।

Related posts

ਅੱਖ 

Pritpal Kaur

ਪੈਟਰੋਲ ਵਿੱਚ ਈਥਾਨੌਲ: ਮੇਰੇ ਫੈਸਲਿਆਂ ਤੋਂ ਨਾਰਾਜ਼ ਤਾਕਤਵਰ ਲਾਬੀ ਲਵਾ ਰਹੀ ਖ਼ਬਰਾਂ: ਗਡਕਰੀ

On Punjab

ਸ਼ੰਭੂ ਬਾਰਡਰ: ਸੁਪਰੀਮ ਕੋਰਟ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮਸਲੇ ਦੋਸਤਾਨਾ ਢੰਗ ਨਾਲ ਹੱਲ ਕਰਨ ਲਈ ਕਮੇਟੀ ਗਠਿਤ

On Punjab