PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੀਤਾਰਾਮਨ ਲਗਾਤਾਰ ਰਿਕਾਰਡ 7ਵੀਂ ਵਾਰ ਪੇਸ਼ ਕਰਨਗੇ ਬਜਟ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 23 ਜੁਲਾਈ ਨੂੰ ਵਿੱਤੀ ਸਾਲ 2024-25 ਲਈ ਆਪਣਾ ਲਗਾਤਾਰ ਸੱਤਵਾਂ ਬਜਟ ਪੇਸ਼ ਕਰਕੇ ਇਤਿਹਾਸ ਰਚਣ ਵਾਲੇ ਹਨ। ਇਸ ਤਰ੍ਹਾਂ ਉਹ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦਾ ਰਿਕਾਰਡ ਤੋੜ ਦੇਣਗੇ। ਹਾਲਾਂਕਿ ਸਭ ਤੋਂ ਵੱਧ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਅਜੇ ਵੀ ਦੇਸਾਈ ਕੋਲ ਹੀ ਹੈ। ਉਨ੍ਹਾਂ ਨੂੰ 2019 ’ਚ ਭਾਰਤ ਦੀ ਪਹਿਲੀ ਕੁੱਲ-ਵਕਤੀ ਮਹਿਲਾ ਵਿੱਤ ਮੰਤਰੀ ਬਣਾਇਆ ਗਿਆ ਸੀ। ਉਦੋਂ ਤੋਂ ਉਨ੍ਹਾਂ ਨੇ ਇਸ ਸਾਲ ਫਰਵਰੀ ’ਚ ਇੱਕ ਅੰਤਰਿਮ ਸਮੇਤ ਲਗਾਤਾਰ ਛੇ ਬਜਟ ਪੇਸ਼ ਕੀਤੇ ਹਨ। ਵਿੱਤੀ ਵਰ੍ਹੇ 2024-25 ਦਾ ਪੂਰਨ ਬਜਟ ਉਨ੍ਹਾਂ ਦਾ ਲਗਾਤਾਰ 7ਵਾਂ ਬਜਟ ਹੋਵੇਗਾ। ਉਹ ਦੇਸਾਈ ਦੇ ਰਿਕਾਰਡ ਤੋਂ ਅੱਗ ਨਿਕਲ ਜਾਣਗੇ ਜਿਨ੍ਹਾਂ 1959 ਤੋਂ 1964 ਵਿਚਾਲੇ ਲਗਾਤਾਰ ਪੰਜ ਪੂਰਨ ਤੇ ਇੱਕ ਅੰਤਰਿਮ ਬਜਟ ਪੇਸ਼ ਕੀਤਾ ਸੀ। ਆਜ਼ਾਦ ਭਾਰਤ ਦਾ ਪਹਿਲਾ ਆਮ ਬਜਟ 26 ਨਵੰਬਰ 1947 ਨੂੰ ਦੇਸ਼ ਦੇ ਪਹਿਲੇ ਵਿੱਤ ਮੰਤਰੀ ਆਰਕੇ ਸ਼ਨਮੁਖਮ ਚੈੱਟੀ ਨੇ ਪੇਸ਼ ਕੀਤਾ ਸੀ। ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਕਾਰਜਕਾਲ ’ਚ ਵਿੱਤ ਮੰਤਰੀ ਵਜੋਂ ਕੁੱਲ 10 ਬਜਟ ਪੇਸ਼ ਕੀਤੇ ਸਨ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਨੌਂ ਮੌਕਿਆਂ ’ਤੇ ਬਜਟ ਪੇਸ਼ ਕੀਤਾ। ਪ੍ਰਣਬ ਮੁਖਰਜੀ ਨੇ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਅੱਠ ਬਜਟ ਪੇਸ਼ ਕੀਤੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1991 ਤੋਂ 1995 ਵਿਚਾਲੇ ਪੀਵੀ ਨਰਸਿਮਹਾ ਰਾਓ ਸਰਕਾਰ ’ਚ ਵਿੱਤ ਮੰਤਰੀ ਰਹਿੰਦਿਆਂ ਲਗਾਤਾਰ ਪੰਜ ਵਾਰ ਬਜਟ ਪੇਸ਼ ਕੀਤਾ ਸੀ।

Related posts

ਯੂਰਪ ਵਿੱਚ ਗਰਮੀ ਦੀ ਲਹਿਰ: ਬਾਰਸੀਲੋਨਾ ’ਚ ਸਭ ਤੋਂ ਵੱਧ ਗਰਮ ਜੂਨ ਮਹੀਨਾ ਰਿਕਾਰਡ

On Punjab

ਸੁਖਪਾਲ ਖਹਿਰਾ ਦੇ ਪ੍ਰਚਾਰ ਦੇ ਬਾਵਜੁਦ ਸਰਪੰਚੀ ਦੀ ਚੋਣ ਹਾਰੀ ਭਰਜਾਈ

Pritpal Kaur

ਚੰਡੀਗੜ੍ਹ ਦੇ Elante ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਫੋਰਸ ਤਾਇਨਾਤ

On Punjab