80.83 F
New York, US
July 20, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ: ਪਰਿਵਾਰ ਵੱਲੋਂ ਇਨਸਾਫ ਲਈ ਆਖਰੀ ਸਾਹ ਤੱਕ ਲੜਨ ਦਾ ਅਹਿਦ

ਮਾਨਸਾ- ਸਿੱਧੂ ਮੂਸੇਵਾਲਾ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਅੱਜ ਉਸ ਦੇ ਮਾਪਿਆਂ ਨੇ ਕਿਹਾ ਕਿ ਉਹ ਪੁੱਤ ਦੇ ਇਨਸਾਫ ਲਈ ਆਖਰੀ ਸਾਹ ਤੱਕ ਕਾਨੂੰਨੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਇਨਸਾਫ ਮਿਲਣ ਦੀਆਂ ਸਾਰੀਆਂ ਉਮੀਦਾਂ ਅਤੇ ਝਾਕ ਹੁਣ ਖਤਮ ਹੋ ਗਈ ਹੈ।

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਅੱਜ ਉਸ ਦੇ ਸਸਕਾਰ ਵਾਲੀ ਥਾਂ ਖੇਤਾਂ ਵਿੱਚ ਮਨਾਈ ਗਈ ਹੈ। ਇੱਥੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਮੂਸੇਵਾਲਾ ਨੂੰ ਭਾਵੁਕ ਸਰਧਾਂਜਲੀ ਦਿੱਤੀ ਗਈ। ਮਾਂ ਚਰਨ ਕੌਰ ਆਪਣੀ ਬੁੱਕਲ ਵਿੱਚ ਨੰਨੇ ਮੂਸੇਵਾਲਾ ਨੂੰ ਲੈ ਕੇ ਪੁੱਜੀ ਤੇ ਭਾਵੁਕ ਨਜ਼ਰ ਆਈ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਵੱਡੀ ਗਿਣਤੀ ਪ੍ਰਸ਼ੰਸਕ ਵੀ ਮੌਜੂਦ ਸਨ।

ਉਨ੍ਹਾਂ ਕਿਹਾ, ‘‘ਪੁੱਤਰ ਜਦੋਂ ਤੂੰ ਤਿੰਨ ਦਿਨਾਂ ਤੋਂ ਤਿੰਨ ਮਹੀਨਿਆਂ ਤੇ ਤਿੰਨ ਸਾਲ ਦਾ ਹੋਇਆ ਸੀ, ਉਦੋਂ ਤੇਰੀ ਦਸਤਕ ਨੇ ਜ਼ਿੰਦਗੀ ਦੀ ਹਰ ਮੁਸ਼ਕਲ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ। ਅਸੀਂ ਹਰ ਔਕੜ ਤੇਰਾ ਚਿਹਰਾ ਦੇਖ ਕੇ ਹੱਸ ਹੱਸ ਕੇ ਪਾਰ ਕੀਤੀ। ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਤਿੰਨ ਸਾਲ ਬੀਤ ਗਏ ਹਨ। ਇਨਸਾਫ ਉਡਕਦਿਆਂ ਨੂੰ ਵੀ ਇਨ੍ਹਾਂ ਤਿੰਨ ਸਾਲਾਂ ’ਚ ਇਨਸਾਫ ਮਿਲਣ ਦੀ ਕੋਈ ਇਕ ਅੱਧੀ ਉਮੀਦ ਦਿਖਾਈ ਦਿੱਤੀ ਤਾਂ ਉਸ ਨੂੰ ਵੀ ਤੋੜਿਆ ਗਿਆ। ਸਾਨੂੰ ਸੋਸ਼ਲ ਮੀਡੀਆ ਆਦਿ ’ਤੇ ਕੇਸਾਂ ਸਬੰਧੀ ਬਹੁਤ ਸਾਰੀਆਂ ਇਤਰਾਜ਼ਯੋਗ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ।’’ ਉਨ੍ਹਾਂ ਕਿਹਾ ਕਿ ਇਨਸਾਫ ਲੈਣ ਲਈ ਇਹ ਲੜਾਈ ਆਖਰੀ ਦਮ ਤੱਕ ਜਾਰੀ ਰੱਖਾਂਗੇ। ਇਸ ਮੌਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਭਾਵੁਕ ਚਿਹਰੇ ਨਾਲ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਵਿਖਾਈ ਦਿੱਤੇ।

Related posts

ਜਲਦ ਟੈਕਸ ਫਾਈਲ ਨਾ ਕਰਨ ਵਾਲੇ ਕੈਨੇਡੀਅਨਾਂ ਨੂੰ ਬੈਨੇਫਿਟਜ਼ ਤੋਂ ਧੁਆਉਣੇ ਪੈ ਸਕਦੇ ਹਨ ਹੱਥ : ਸੀਆਰਏ

On Punjab

ਇਰਾਨ ’ਤੇ ਅਮਰੀਕੀ ਹਮਲੇ ਤੋਂ ਬਾਅਦ ਪੂਤਿਨ ਦੀ ਟਰੰਪ ਨਾਲ ਗੱਲਬਾਤ ਕਰਨ ਦੀ ਕੋਈ ਯੋਜਨਾ ਨਹੀਂ: ਕਰੈਮਲਿਨ

On Punjab

ਕਰਨਾਟਕ ’ਚ ਹਿਜਾਬ ‘ਤੇ ਪਾਬੰਦੀ ਸਿੱਖਾਂ ਦੀ ਦਸਤਾਰ/ਕਕਾਰਾਂ ਤਕ ਪਹੁੰਚ ਗਈ : ਕੇਂਦਰੀ ਸਿੰਘ ਸਭਾ

On Punjab