PreetNama
ਸਮਾਜ/Social

ਸਿੱਖ ਫੌਜੀ ਹੈਲਮਟ ਨਹੀਂ ਪਾਉਣਗੇ, ਗਿਆਨੀ ਹਰਪ੍ਰੀਤ ਸਿੰਘ ਦੀ ਦੋ ਟੁੱਕ, ਕੇਂਦਰ ਨੂੰ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮੈਟ ਪਾਉਣ ਲਈ ਭਾਰਤ ਸਰਕਾਰ ਵੱਲੋਂ ਹੈਲਮੈਟ ਤਿਆਰ ਕਰਵਾਉਣ ‘ਤੇ ਕਿਹਾ ਕਿ ਸਾਡਾ ਰਖਿਅਕ ਅਕਾਲ ਪੁਰਖ ਹੈ। ਜਥੇਦਾਰ ਨੇ ਦੋ ਟੁੱਕ ਜਵਾਬ ਦਿੰਦੇ ਕਿਹਾ ਕਿ ਸਿੱਖ ਕਿਸੇ ਵੀ ਕੀਮਤ ਤੇ ਕਿਸੇ ਵੀ ਤਰੀਕੇ ਦਾ ਟੋਪ ਜਾਂ ਟੋਪੀ ਨਹੀਂ ਪਹਿਨਣਗੇ। ਜਿਹੜੇ ਸਿੱਖੀ ਦੀ ਆੜ ਵਿਚ ਹੈਲਮੈਟ ਨੂੰ ਪ੍ਰਮੋਟ ਕਰ ਰਹੇ ਹਨ ਤੇ ਸਿੱਖ ਹੈਲਮੈਟ ਨਾਮ ਦੀ ਵੈਬਸਾਈਟ ਬਣਾ ਕੇ ਉਤਸ਼ਾਹਿਤ ਕਰ ਰਹੇ ਹਨ, ਉਹ ਮੰਦਭਾਗਾ ਹੈ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਰਕਾਰ ਆਪਣੇ ਫੈਸਲੇ ਨੂੰ ਮੁੜ ਵਿਚਾਰੇ, ਤੇ ਸਿੱਖ ਵੀ ਆਪਣੇ ਧਰਮ ਅਤੇ ਫਰਜ਼ ਪ੍ਰਤੀ ਸੁਚੇਤ ਹੋਣ।

Related posts

ਏਆਰ ਰਹਿਮਾਨ ਤੇ ਫੈਰਲ ਵਿਲੀਅਮਜ਼ ਨੇ ਲੂਈ ਵਟੌਨ ਸ਼ੋਅ ਲਈ ਪੰਜਾਬੀ ਟਰੈਕ ਸਿਰਜਿਆ

On Punjab

500 ਕਰੋੜ ਦੇ ਧੋਖਾਧੜੀ ਮਾਮਲੇ ‘ਚ ਫਸੇ ਐਲਵਿਸ਼ ਯਾਦਵ, ਦਿੱਲੀ ਪੁਲਿਸ ਨੇ ਕਾਮੇਡੀਅਨ ਭਾਰਤੀ ਸਿੰਘ ਸਮੇਤ 5 ਨੂੰ ਭੇਜਿਆ ਸੰਮਨ ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੀ ਧੋਖਾਧੜੀ ਵਾਲੇ ਐਪ ਅਧਾਰਤ ਘੁਟਾਲੇ ਦੇ ਸਬੰਧ ਵਿੱਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਸਮੇਤ ਪੰਜ ਲੋਕਾਂ ਨੂੰ ਸੰਮਨ ਕੀਤਾ ਹੈ। ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰਾਂ ਨੇ ਆਪਣੇ ਪੰਨਿਆਂ ‘ਤੇ HIBOX ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ।

On Punjab

Pakistan Political Crisis : ਪਾਕਿਸਤਾਨ ਦੀ ਸੱਤਾ ‘ਤੇ ਕੋਈ ਵੀ ਹੋਵੇ, ਉਸ ਨੂੰ ਫ਼ੌਜ ਦੇ ਹਿਸਾਤਬ ਨਾਲ ਹੀ ਕੰਮ ਕਰਨਾ ਪਵੇਗਾ

On Punjab