PreetNama
ਸਮਾਜ/Social

ਸਿੱਖ ਤੋਂ ਮੁਸਲਿਮ ਬਣੀ ਆਇਸ਼ਾ ਕੇਸ ਦੀ ਲਾਹੌਰ ਹਾਈਕੋਰਟ ‘ਚ ਹੋਵੇਗੀ ਸੁਣਵਾਈ

ਇਸਲਾਮਾਬਾਦ : ਪਾਕਿਸਤਾਨ ਵਿੱਚ ਸਿੱਖ ਕੁੜੀ ਦੇ ਧਰਮ ਪਰਿਵਰਤਨ ਦੇ ਕੇਸ ਵਿੱਚ ਇੱਕ ਨਵਾਂ ਮੌੜ ਆਇਆ ਹੈ। ਜਗਜੀਤ ਕੌਰ ਦੇ ਧਰਮ ਪਰਿਵਰਤਨ ਕੇਸ ਦੀ ਸੁਣਵਾਈ ਲਾਹੌਰ ਹਾਈ ਕੋਰਟ ਵਿੱਚ ਹੋਵੇਗੀ। ਜਗਜੀਤ ਕੌਰ ਦਾ ਜਿਸ ਮੁੰਡੇ ਨਾਲ ਵਿਆਹ ਹੋਇਆ ਹੈ, ਹਾਈਕੋਰਟ ਨੇ ਉਸ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਤੰਗ-ਪਰੇਸ਼ਾਨ ਨਾ ਕਰਨ ਦੀ ਗੱਲ੍ਹ ਆਖੀ ਹੈ। ਦੱਸ ਦੇਈਏ ਕਿ ਜਗਜੀਤ ਕੌਰ ਸ਼ੈਲਟਰ ਹੋਮ ਵਿੱਚ ਰਹਿ ਰਹੀ ਹੈ ਅਤੇ ਉਸ ਨੇ ਆਪਣੇ ਪਰਿਵਾਰ ਨਾਲ ਜਾਣ ਤੋਂ ਮਨਾ ਕਰ ਦਿੱਤਾ ਹੈ। ਇਸ ‘ਤੇ ਸਿੱਖ ਤੋਂ ਮੁਸਲਿਮ ਬਣੀ ਕੁੜੀ ਆਇਸ਼ਾ ਦੇ ਕੇਹਨ ‘ਤੇ ਹਾਈਕੋਰਟ ਦੇ ਜਸਟਿਸ ਸ਼ਾਹਬਾਜ਼ ਅਲੀ ਰਿਜਵੀ ਨੇ ਸੁਣਵਾਈ ਕੀਤੀ ਹੈ। ਦੱਸ ਦੇਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨੂੰ ਹੋਵੇਗੀਕੁੜੀ ਦਾ ਅਦਾਲਤ ਨੂੰ ਕਹਿਣਾ ਹੈ ਕਿ ਪੁਲਿਸ ਅਤੇ ਪਟੀਸ਼ਨਕਰਤਾ ਵੱਲੋਂ ਉਸ ਦੇ ਪਤੀ ਅਤੇ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਦਬਾਅ ਹੇਠ ਉਸ ਨੂੰ ਉਸ ਦੇ ਪਤੀ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਅਦਾਲਤ ਵੱਲੋਂ ਪੁਲਿਸ ਨੂੰ ਪਤੀ-ਪਤਨੀ ਨੂੰ ਤੰਗ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ।

Related posts

ਉੱਤਰ-ਪੂਰਬੀ ਦਿੱਲੀ ਤੋਂ ਬਾਅਦ ਹੁਣ ਪੁਲਿਸ ਸ਼ਾਹੀਨ ਬਾਗ ਬਾਰੇ ਹੈ ਚਿੰਤਤ

On Punjab

ਉਮਰ ਅਬਦੁੱਲਾ ਨੇ ‘ਖੱਚਰਵਾਲੇ’ ਲਈ ਪੜ੍ਹਿਆ ‘ਫ਼ਾਤਿਹਾ’

On Punjab

ਜੇਤਲੀ ਦੀ ਹਾਲਤ ਬੇਹੱਦ ਗੰਭੀਰ, ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ

On Punjab