30.13 F
New York, US
March 13, 2026
PreetNama
ਸਿਹਤ/Health

ਸਿੱਖ ਕਤਲੇਆਮ ਦੇ ਦੋਸ਼ੀ ਲੀਡਰ ਦੀ ਕੋਰੋਨਾ ਵਾਇਰਸ ਨਾਲ ਮੌਤ

ਦਿੱਲੀ ‘ਚ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਤੇ ਸਾਬਕਾ ਵਿਧਾਇਕ ਮਹੇਂਦਰ ਯਾਦਵ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਪਾਲਮ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਮਹੇਂਦਰ ਯਾਦਵ ਦੀ ਸ਼ਨੀਵਾਰ ਕੋਰੋਨਾ ਨਾਲ ਮੌਤ ਹੋ ਗਈ ਸੀ। ਉਹ ਦਸੰਬਰ, 2018 ਤੋਂ ਮੰਡੋਲੀ ਜੇਲ੍ਹ ‘ਚ ਬੰਦ ਸਨ।

ਬੀਤੀ 26 ਜੂਨ ਨੂੰ ਸਾਬਕਾ ਵਿਧਾਇਕ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ। ਦਿੱਲੀ ਦੀ ਜੇਲ੍ਹ ‘ਚ ਕੋਰੋਨਾ ਵਾਇਰਸ ਕਾਰਨ ਇਹ ਦੂਜੀ ਮੌਤ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ 80 ਸਾਲਾ ਮਹੇਂਦਰ ਯਾਦਵ ਮੰਡੋਲੀ ਦੇ ਜੇਲ੍ਹ ਨੰਬਰ 14 ‘ਚ 10 ਸਾਲ ਦੀ ਸਜ਼ਾ ਭੁਗਤ ਰਹੇ ਸਨ।

ਇਸ ਤੋਂ ਪਹਿਲਾਂ ਇਕ ਹੋਰ ਕੈਦੀ ਕੰਵਰ ਸਿੰਘ ਦੀ 15 ਜੂਨ ਨੂੰ ਮੌਤ ਹੋ ਗਈ ਸੀ।

Related posts

ਇਮਿਊਨ ਸਿਸਟਮ ਨੂੰ ਵਧਾਉਣ ‘ਚ ਮਦਦ ਕਰੇਗਾ ਇਹ Detox Water

On Punjab

ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖ਼ੇ !

On Punjab

Corona Update in India: ਦੇਸ਼ ‘ਚ 26 ਦਿਨਾਂ ਬਾਅਦ ਹੋਈਆਂ 1000 ਤੋਂ ਘੱਟ ਮੌਤਾਂ, 24 ਘੰਟਿਆਂ ‘ਚ ਆਏ 70 ਹਜ਼ਾਰ ਨਵੇਂ ਕੇਸ

On Punjab