80.2 F
New York, US
July 17, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਿੰਗਾਪੁਰ: 12 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਭਾਰਤੀ ਸੈਲਾਨੀ ਨੂੰ ਕੈਦ

ਸਿੰਗਾਪੁਰ- ਸਿੰਗਾਪੁਰ ਵਿਚ ਇਕ ਭਾਰਤੀ ਸੈਲਾਨੀ ਨੂੰ ਇਕ ਸਵੀਮਿੰਗ ਕੰਪਲੈਕਸ ਵਿਚ 12 ਸਾਲ ਦੀ ਲੜਕੀ ਨਾਲ ਛੇੜਛਾੜ ਕਰਨ ਅਤੇ ਇੰਸਟਾਗ੍ਰਾਮ ’ਤੇ ਉਸ ਨੂੰ ਇਤਰਾਜ਼ਯੋਗ ਸੁਨੇਹੇ ਭੇਜਣ ਦੇ ਦੋਸ਼ ਵਿਚ ਤਿੰਨ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ 25 ਸਾਲਾ ਸੈਲਾਨੀ ਪ੍ਰਮੇਂਦਰ ਨੂੰ ਇਕ ਬੱਚੇ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕਰਨ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਛੇੜਛਾੜ ਕਰਨ ਲਈ ਦੋਸ਼ੀ ਮੰਨਿਆ ਗਿਆ ਹੈ।

ਸੀਐੱਨਏ ਦੀ ਰਿਪੋਰਟ ਵਿਚ ਸ਼ੁੱਕਰਵਾਰ ਨੂੰ ਕਿਹਾ ਗਿਆ ਹੈ ਕਿ ਪ੍ਰਮੇਂਦਰ ’ਤੇ ਪੀੜਤਾ ਦਾ ਪਿਛਾ ਕਰਨ ਦਾ ਦੋਸ਼ ਸੀ। ਉਸ ਨੇ ਲੜਕੀ ਦਾ ਫੋਨ ਵੀ ਲਿਆ ਅਤੇ ਉਸ ਦੇ ਇੰਸਟਾਗ੍ਰਾਮ ਅਕਾਊਂਟ ਤੱਕ ਪਹੁੰਚ ਕੀਤੀ ਅਤੇ ਇਸਦੀ ਵਰਤੋਂ ਆਪਣੇ ਅਕਾਊਂਟ ਨੂੰ ਫਾਲੋ ਕਰਨ ਲਈ ਕੀਤੀ। ਬਾਅਦ ਵਿਚ ਉਸ ਨੇ ਲੜਕੀ ਨੂੰ ਇੰਸਟਾਗ੍ਰਾਮ ’ਤੇ 13 ਇਤਰਾਜ਼ਯੋਗ ਸੁਨੇਹੇ ਭੇਜੇ।

ਪੀੜਤਾ ਸੁਨੇਹੇ ਦੇਖ ਕੇ ਡਰ ਗਈ ਅਤੇ ਡਿਊਟੀ ’ਤੇ ਮੌਜੂਦ ਲਾਈਫਗਾਰਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੀੜਤਾ ਦੀ ਮਾਂ ਨੇ ਬਾਅਦ ਵਿਚ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪ੍ਰਮੇਂਦਰ ਨੂੰ 2 ਅਪ੍ਰੈਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸਿੰਗਾਪੁਰ ਦੇ ਕਾਨੂੰਨ ਦੇ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਸਜ਼ਾ ਸੱਤ ਸਾਲ ਤੱਕ ਦੀ ਕੈਦ, 10000 ਸਿੰਗਾਪੁਰੀ ਡਾਲਰ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

Related posts

ਆਗਰਾ ਦੇ ਮੇਅਰ ਦੀ CM ਯੋਗੀ ਨੂੰ ਅਪੀਲ, ਸ਼ਹਿਰ ਬਣ ਸਕਦਾ ਹੈ ਵੁਹਾਨ ਬਚਾ ਲਓ

On Punjab

ਧਰਤੀ ‘ਤੇ ਏਲੀਅਨ ਕਰ ਸਕਦੇ ਹਨ ਹਮਲਾ! ਵਿਗਿਆਨੀਆਂ ਨੇ ਦਿੱਤੀ ਚਿਤਾਵਨੀ, ਕਿਹਾ- ਸੁਰੱਖਿਆ ‘ਚ ਲਾਪਰਵਾਹੀ ਪਵੇਗੀ ਮਹਿੰਗੀ

On Punjab

ਸੁਪਰੀਮ ਕੋਰਟ ਵੱਲੋਂ ਮਹਿਲਾ ਕੇਂਦਰਿਤ ਕਾਨੂੰਨਾਂ ਦੀ ਗਲਤ ਵਰਤੋਂ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ਖਾਰਜ

On Punjab