PreetNama
ਸਿਹਤ/Health

ਸਿਹਤਮੰਦ ਰਹਿਣ ਲਈ ਵਰਤੋਂ ਕਰੋ ਅਜਿਹੇ ਫ਼ਾਸਟ ਫੂਡ ਦੀ …

Healthy Food Benifits : ਨਵੀਂ ਦਿੱਲੀ : ਕਈ ਪਰਿਵਾਰ ਆਪਣੇ ਬੱਚਿਆਂ ਨੂੰ ਲਾਡ ਪਿਆਰ ‘ਚ ਹੀ ਵਿਗਾੜ ਦਿੰਦੇ ਹਨ। ਜਦੋਂ ਕਿਤੇ ਸਾਰੇ ਇਕੱਠੇ ਕਿਸੇ ਪਾਰਟੀ ਜਾਂ ਬਾਜ਼ਾਰ ‘ਚ ਜਾਂਦੇ ਹਨ ਤਾਂ ਉਹ ਬੱਚੇ ਨੂੰ ਫ਼ਾਸਟ ਫ਼ੂਡ ਜਾਂ ਹੋਰ ਅਜਿਹਾ ਭੋਜਨ, ਜੋ ਸਿਹਤ ਨੂੰ ਖ਼ਰਾਬ ਕਰਦਾ ਹੈ ,ਖਾਣ ਤੋਂ ਨਹੀਂ ਰੋਕਦੇ ਬਲਕਿ ਉਨ੍ਹਾਂ ਦਾ ਸਾਥ ਦਿੰਦੇ ਹਨ। ਉਂਝ ਵੀਂ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ‘ਚ ਹਰ ਕੋਈ ਸਿਹਤ ਸਬੰਧੀ ਲਾਹਪ੍ਰਵਾਹ ਹੁੰਦਾ ਜਾ ਰਿਹਾ ਹੈ। ਘਰ ਦੀ ਤਾਜ਼ੀ ਰੋਟੀ ਸਬਜ਼ੀ ਨੂੰ ਛੱਡ ਕੇ ਲੋਕ ਜ਼ਿਆਦਾ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ। ਇਸੇ ਲਈ ਡਾਇਬਟੀਜ਼ ਤੇ ਦਿਲ ਦੇ ਰੋਗਾਂ ਦੇ ਖ਼ਤਰੇ ਨਿੱਤ ਵਧਦੇ ਜਾ ਰਹੇ ਹਨ।ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਦਾ ਤੰਦਰੁਸਤ ਕਿਸਮ ਦਾ ਫ਼ਾਸਟ ਫ਼ੂਡ ਲੈਣਾ ਚਾਹੀਦਾ ਹੈ। ਵਿਅਸਤ ਜੀਵਨਸ਼ੈਲੀ ਕਾਰਨ ਲੋਕ ਸਵੇਰੇ ਨਾਸ਼ਤਾ ਨਹੀਂ ਕਰਦੇ ਤੇ ਬਾਅਦ ’ਚ ਵੀ ਫ਼ਾਸਟ ਫ਼ੂਡ ਹੀ ਵਰਤਿਆ ਜਾਂਦਾ ਹੈ।ਚਾਹੇ ਗੱਲ ਨਾਸ਼ਤੇ ਦੀ ਹੋਵੇ ਜਾਂ ਦੁਪਹਿਰ ਦੇ ਖਾਣੇ ਦੀ ਹਮੇਸ਼ਾ ਫਾਸਟ ਫੂਡ ਨੂੰ ਪਸੰਦ ਕੀਤਾ ਜਾਂਦਾ ਹੈ। ਜੇ ਇਸ ਫ਼ਾਸਟ ਫ਼ੂਡ ‘ਚ ਫਲ਼, ਦੁੱਧ, ਦਹੀਂ, ਸਲਾਦ, ਸੁੱਕੇ ਮੇਵੇ  ਸੱਤੂ, ਨਿੰਬੂ ਪਾਣੀ, ਗੰਨੇ ਦਾ ਰਸ ਜਾਂ ਸ਼ਹਿਦ ਸ਼ਾਮਲ ਕਰ ਲਏ ਜਾਣ, ਤਾਂ ਬਹੁਤ ਵਧੀਆ ਰਹੇ। ਸਾਨੂੰ ਆਪਣੀ ਜੀਵਨਸ਼ੈਲੀ ਹੀ ਅਜਿਹੀ ਬਣਾ ਲੈਣੀ ਚਾਹੀਦੀ ਹੈ ਕਿ ਸਾਨੂੰ ਫਾਸਟ ਫੂਡ ਦੀ ਆਦਤ ਹੀ ਨਾ ਪਵੇ। ਇਸ ਲਈ ਸਾਨੂੰ ਤੰਦਰੁਸਤ ਰਹਿਣ ਲਈ ਪਹਿਲਾ ਆਪਣਾ ਖਾਣ-ਪੀਣ ਸੁਧਾਰਨਾ ਪਵੇਗਾ।   

Related posts

ਆਈਫੋਨ ਬਣਿਆ ਘਾਟੇ ਦਾ ਸੌਦਾ, ਕੰਪਨੀ ਦਾ ਘਟਿਆ ਮੁਨਾਫਾ

On Punjab

ਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾ

On Punjab

ਅੰਬ ਦੀ ਲੱਸੀ

On Punjab