PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਿਵਲ ਪ੍ਰਮਾਣੂ ਸਹਿਯੋਗ ਬਾਰੇ ਕਰਾਰ ਸਹੀਬੰਦ ਕਰਨਗੇ ਭਾਰਤ ਤੇ ਰੂਸ

ਮਾਸਕੋ- ਰੂਸੀ ਕੈਬਨਿਟ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ 4-5 ਦਸੰਬਰ ਨੂੰ ਭਾਰਤ ਫੇਰੀ ਦੌਰਾਨ ਸਿਵਲ ਪਰਮਾਣੂ ਊਰਜਾ ਵਿੱਚ ਭਾਰਤ ਨਾਲ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਇੱਕ ਸਮਝੌਤਾ (ਐਮਓਯੂ) ਸਹੀਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੀ ਰੋਸਾਟੋਮ ਪਰਮਾਣੂ ਕਾਰਪੋਰੇਸ਼ਨ (Rosatom nuclear corporation), ਜੋ ਤਾਮਿਲਨਾਡੂ ਦੇ ਕੁਡਨਕੁਲਮ ਪਰਮਾਣੂ ਬਿਜਲੀ ਪਲਾਂਟ ਵਿੱਚ ਕਈ ਰਿਐਕਟਰ ਬਣਾ ਰਹੀ ਹੈ, ਨੂੰ ਰੂਸੀ ਸਰਕਾਰ ਵੱਲੋਂ ਸਬੰਧਤ ਭਾਰਤੀ ਅਧਿਕਾਰੀਆਂ ਨਾਲ ਸਮਝੌਤੇ ’ਤੇ ਦਸਤਖਤ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।

ਕਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਮੰਗਲਵਾਰ ਨੂੰ ਭਾਰਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੋਸਾਟੋਮ ਦੇ ਸੀਈਓ ਅਲੈਕਸੀ ਲਿਗਾਚੇਵ ਨਵੀਂ ਦਿੱਲੀ ਵਿੱਚ ਹੋਣ ਵਾਲੀ ਸਿਖਰ ਵਾਰਤਾ ਵਿੱਚ ਪੇਸ਼ ਕੀਤੇ ਜਾਣ ਵਾਲੀਆਂ ਤਜਵੀਜ਼ਾਂ ਦਾ ਇੱਕ ਪੂਰਾ ਪੋਰਟਫੋਲੀਓ ਲੈ ਕੇ ਜਾਣਗੇ, ਜਿਸ ਵਿੱਚ ਛੋਟੇ ਮਾਡਿਊਲਰ ਰਿਐਕਟਰ ਬਣਾਉਣ ਵਿੱਚ ਸਹਿਯੋਗ ਸ਼ਾਮਲ ਹੈ। ਪਿਛਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਰੋਸਾਟੋਮ ਨੇ ਭਾਰਤ ਵਿੱਚ ਐਡਵਾਂਸਡ ਰੂਸੀ-ਡਿਜ਼ਾਈਨ ਵਾਲੇ ਰਿਐਕਟਰਾਂ ਨੂੰ ਬਣਾਉਣ ਲਈ ਆਪਣੀ ਤਿਆਰੀ ਜ਼ਾਹਰ ਕੀਤੀ ਹੈ।

Related posts

ਅਮਰੀਕਾ ਦੇ ਮਿਸ਼ਿਗਨ ’ਚ ਲਾਟਰੀ ’ਚ ਜਿੱਤੇ ਇਕ ਅਰਬ ਡਾਲਰ

On Punjab

ਬਾਘਾਂ ਦੀ ਛੇਵੇਂ ਗੇੜ ਦੀ ਗਿਣਤੀ ਸ਼ੁਰੂ ਕਰੇਗਾ ਭਾਰਤ

On Punjab

ਹਸਪਤਾਲ ‘ਚ 14 ਸਾਲ ਤੋਂ ਬੇਸੁਰਤ ਪਈ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਜਿਣਸੀ ਸੋਸ਼ਣ ਦਾ ਖ਼ਦਸ਼ਾ

On Punjab