PreetNama
ਸਮਾਜ/Social

ਸਿਰ ਦਰਦ ਨੇ ਖੋਲ੍ਹੀ ਔਰਤ ਦੀ ਕਿਸਮਤ, ਹੱਥ ਲੱਗੀ ਵੱਡੀ ਰਕਮ

ਵਰਜੀਨੀਆ: ਇੱਕ ਔਰਤ ਲਈ ਸਿਰਦਰਦ ਦੀ ਦਵਾਈ ਦਰਦ ਦੂਰ ਭਜਾਉਣ ਦੇ ਨਾਲ-ਨਾਲ ਜ਼ਿੰਦਗੀ ‘ਚ ਖੁਸ਼ੀਆਂ ਲੈ ਕੇ ਆਈ ਹੈ। ਅਮਰੀਕਾ ਦੇ ਵਰਜੀਨੀਆ ‘ਚ ਰਹਿਣ ਵਾਲੀ ਓਲਗਾ ਰਿਚੀ ਆਪਣੇ ਘਰ ਦੇ ਨਜ਼ਦੀਕ ਮੈਡੀਕਲ ਸਟੋਰ ‘ਚ ਸਿਰ ਦਰਦ ਦੀ ਦਵਾਈ ਲੈਣ ਗਈ ਤੇ ਨਾਲ ਲਾਟਰੀ ਟਿਕਟ ਲੈ ਕੇ ਪਰਤੀ, ਜਿਸ ਨਾਲ ਉਸ ਦੀ ਜ਼ਿੰਦਗੀ ‘ਚ ਵੱਡਾ ਬਦਲਾਅ ਆਇਆ।

ਓਲਗਾ ਨੇ ਦੱਸਿਆ ਕਿ ਉਹ ਇਕ ਸਟੋਰ ‘ਚ ਦਵਾਈ ਲੈਣ ਗਈ ਸੀ। ਉੱਥੇ ਦਵਾਈ ਦੇ ਨਾਲ ਉਸ ਨੂੰ ‘ਮੈਗਾ ਮਨੀ’ ਲਾਟਰੀ ਲਈ ਸਕ੍ਰੈਚ ਕਾਰਡ ਵੀ ਮਿਲਿਆ ਤੇ ਉਹ ਘਰ ਵਾਪਸ ਆ ਗਈ। ਜਦੋਂ ਲਾਟਰੀ ਦੇ ਜੇਤੂ ਦੀ ਘੋਸ਼ਣਾ ਕੀਤੀ ਗਈ ਤਾਂ ਓਲਗਾ ਹੈਰਾਨ ਰਹਿ ਗਈ।ਓਲਗਾ ਉਸ ਲਾਟਰੀ ਦੀ ਜੇਤੂ ਨਿਕਲੀ ਤੇ 5 ਲੱਖ ਡਾਲਰ ਦਾ ਜ਼ਬਰਦਸਤ ਇਨਾਮ ਜਿੱਤਿਆ। ਰਿਪੋਰਟਾਂ ਅਨੁਸਾਰ ਲਾਟਰੀ ਜਿੱਤਣ ਤੋਂ ਬਾਅਦ ਓਲਗਾ ਨੇ ਕਿਹਾ ਕਿ ਉਹ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਕਰ ਪਾਈ ਤੇ ਉਹ ਲਗਪਗ ਬੇਸੁੱਧ ਸੀ।
ਓਲਗਾ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਆਪਣੇ ਘਰ ‘ਚ ਕੁਝ ਜ਼ਰੂਰੀ ਤਬਦੀਲੀਆਂ ਕਰੇਗੀ ਅਤੇ ਫਿਰ ਆਪਣੀ ਰਿਟਾਇਰਮੈਂਟ ਲਈ ਬਾਕੀ ਰਕਮ ਦੀ ਬਚਤ ਕਰੇਗੀ। ਓਲਗਾ ਨੇ ਕਿਹਾ ਕਿ ਉਹ ਆਪਣੇ ਸਿਰ ਦਰਦ ਲਈ ਸ਼ੁਕਰਗੁਜ਼ਾਰ ਹੈ ਕਿਉਂਕਿ ਇਹ ਉਸ ਲਈ ਇਕ ਖੁਸ਼ਕਿਸਮਤ ਦਿਨ ਸਾਬਤ ਹੋਇਆ।

Related posts

ਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹ

On Punjab

ਕੈਨੇਡਾ: ਲਿਬਰਲ ਪਾਰਟੀ 169 ਸੀਟਾਂ ਨਾਲ ਬਹੁਮਤ ਦੇ ਨੇੜੇ ਪੁੱਜੀ

On Punjab

Plane Crash in China: 132 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ ਜਹਾਜ਼ ਪਹਾੜੀਆਂ ‘ਚ ਕ੍ਰੈਸ਼, 12 ਸਾਲ ਪਹਿਲਾਂ ਵੀ ਹੋਇਆ ਸੀ ਅਜਿਹਾ ਹਾਦਸਾ

On Punjab