72.05 F
New York, US
May 6, 2025
PreetNama
ਖਬਰਾਂ/Newsਖਾਸ-ਖਬਰਾਂ/Important News

ਸਿਰਫ ਲੰਮੇ-ਚੌੜੇ ਭਾਸ਼ਣ ਨਾਲ ਹੀ ਸਾਰ ਗਏ ਮੋਦੀ, ਪੰਜਾਬ ਨੂੰ ਕੁਝ ਵੀ ਨਾ ਦਿੱਤਾ

ਸਵਿੰਦਰ ਕੌਰ, ਮੋਹਾਲੀ

ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੰਜਾਬ ਵਿੱਚ ਰੈਲੀ ਕੀਤੀ। ਮੋਦੀ ਨੇ ਗੁਰਦਾਸਪੁਰ ਵਿੱਚ 34 ਮਿੰਟ ਲੰਮਾ ਭਾਸ਼ਣ ਦਿੱਤਾ ਤੇ ਹਰ ਗੱਲ ਨਾਲ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ, ਪਰ ਪੰਜਾਬ ਲਈ ਕੋਈ ਨਵੇਂ ਵਿਕਾਸ ਪ੍ਰਾਜੈਕਟ ਜਾਂ ਕੋਈ ਵਿਸ਼ੇਸ਼ ਪੈਕੇਜ ਆਦਿ ਨਹੀਂ ਐਲਾਨਿਆ। ਮੋਦੀ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੇ ਮੁੱਦੇ ਤੋਂ ਲੈ ਕੇ 1984 ਸਿੱਖ ਕਤਲੇਆਮ ਤਕ ਕਾਂਗਰਸ ਨੂੰ ਖ਼ੂਬ ਰਗੜੇ ਲਾਏ, ਪਰ ਕਿਸਾਨੀ ਤ੍ਰਾਸਦੀ, ਪਾਣੀ ਤੇ ਆਰਥਿਕ ਸੰਕਟ ਦੇ ਹੱਲ ਵਜੋਂ ਮੋਦੀ ਨੇ ਕੁਝ ਨਾ ਦਿੱਤਾ। ਸਿਰਫ਼ ਇੰਨਾ ਕਿਹਾ ਕਿ ਪੰਜਾਬ ਵਿੱਚ ਕਈ ਪ੍ਰਾਜੈਕਟ ਚੱਲ ਰਹੇ ਹਨ ਤੇ ਸੂਬਾ ਸਰਕਾਰ ਨੂੰ ਕੇਂਦਰ ਦੀਆਂ ਸਕੀਮਾਂ ਛੇਤੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

ਮੋਦੀ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਕ੍ਰੈਡਿਟ ਆਪਣੀ ਸਰਕਾਰ ਨੂੰ ਦਿੰਦਿਆਂ ਕਿਹਾ ਕਿ ਚਾਰ ਕਿਲੋਮੀਟਰ ਦੇ ਫਰਕ ਲਈ ਸਿਰਫ਼ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਲਈ ਬੇਹੱਦ ਸ਼ਾਨਦਾਰ ਕੌਰੀਡੋਰ ਬਣਾਏਗੀ। ਮੋਦੀ ਨੇ 1984 ਸਿੱਖ ਕਤਲੇਆਮ ਦੇ ਸੰਦਰਭ ਵਿੱਚ ਕਮਲ ਨਾਥ ਦਾ ਨਾਂ ਲਏ ਬਗ਼ੈਰ ਕਿਹਾ ਕਿ ਜੋ ਲੋਕ ਦੰਗਾ ਮੁਲਜ਼ਮ ਨੂੰ ਸੀਐਮ ਬਣਾਉਂਦੇ ਹਨ, ਦੇਸ਼ ਨੂੰ ਉਨ੍ਹਾਂ ਤੋਂ ਚੌਕਸ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪੂਰੀ ਦੁਨੀਆ ਵਿੱਚ ਪਹੁੰਚਾਇਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਸਾਨੀ ਮਸਲਿਆਂ ‘ਤੇ ਵੀ ਕਾਂਗਰਸ ‘ਤੇ ਖ਼ੂਬ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਕਿਸਾਨਾਂ ਦਾ ਕੁਝ ਫਾਇਦਾ ਨਾ ਕਰਨ ਵਾਲੇ ਅੱਜ ਵੀ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਇੱਕ ਵਾਰ ਫਿਰ ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪੰਜਾਬ ‘ਚ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਨਹੀਂ ਕੀਤਾ। ਉਨ੍ਹਾਂ ਸੰਸਦ ਵਿੱਚ ਕਰਜ਼ ਮੁਆਫ਼ੀ ਬਾਰੇ ਰਿਕਾਰਡ ਲੈ ਕੇ ਗਏ ਸੁਨੀਲ ਜਾਖੜ ‘ਤੇ ਵੀ ਤੰਜ਼ ਕੱਸਦਿਆਂ ਕਿਹਾ ਕਿ ਡੇਢ ਸਾਲ ਵਿੱਚ 3400 ਕਰੋੜ ਦਾ ਕਰਜ਼ ਮੁਆਫ ਪਰ ਕਿਸਾਨ ਤਾਂ ਭੋਲਾ-ਭਾਲਾ ਹੈ।
ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ ਤੇ ਕਾਂਗਰਸ ਹਮੇਸ਼ਾ ਲਾਰੇ ਹੀ ਲਾਏ। ਉਨ੍ਹਾਂ ਪੰਜਾਬ ਲਈ ਸ਼ਾਹਪੁਰ ਕੰਢੀ ਬੰਨ੍ਹ ਸ਼ੁਰੂ ਕੀਤੇ ਜਾਣ, 11 ਲੱਖ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਵੰਡਣ ਤੇ ਧਾਰਮਿਕ ਅਦਾਰਿਆਂ ਨੂੰ ਜੀਐਸਟੀ ਮੁਕਤ ਕਰਨ ‘ਤੇ ਆਪਣੀ ਸਰਕਾਰ ਦੀ ਪਿੱਠ ਵੀ ਥਾਪੜੀ। ਮੋਦੀ ਦੀ ਰੈਲੀ ਵਿੱਚ ਜਿੱਥੇ ਭਾਜਪਾ ਦੀ ਸੂਬਾਈ ਲੀਡਰਸ਼ਿਪ ਤੇ ਅਕਾਲੀ ਨੇਤਾ ਵੀ ਹਾਜ਼ਰ ਸਨ। ਪਰ ਪਰਕਾਸ਼ ਸਿੰਘ ਬਾਦਲ ਸਿਹਤ ਠੀਕ ਨਾ ਹੋਣ ਕਾਰਨ ਗ਼ੈਰ ਹਾਜ਼ਰ ਰਹੇ, ਜੋ ਚਰਚਾ ਦਾ ਵਿਸ਼ਾ ਰਿਹਾ।

Related posts

ਗੈਰ-ਕਾਨੂੰਨੀ ਤੌਰ ’ਤੇ ਭਾਰਤ ਵਿਚ ਦਾਖ਼ਲ ਹੋ ਰਹੇ ਬੰਗਲਾਦੇਸ਼ੀ ਨੂੰ ਵਾਪਸ ਭੇਜਿਆ: ਮੁੱਖ ਮੰਤਰੀ

On Punjab

ਅਮਰੀਕਾ ‘ਚ ਫ੍ਰੀਡਮ-ਡੇ ਪਰੇਡ ’ਚ ਫਾਇਰਿੰਗ, 6 ਦੀ ਮੌਤ, 31 ਲੋਕ ਜ਼ਖ਼ਮੀ, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

On Punjab

ਅਮਰੀਕਾ ‘ਚ ਸਿੱਖਾਂ, ਮੁਸਲਮਾਨਾਂ ਤੇ ਹੋਰ ਭਾਈਚਾਰਿਆਂ ‘ਤੇ ਸ਼ੱਕ ਦੀ ਨਿਗ੍ਹਾ!

On Punjab