79.41 F
New York, US
July 16, 2025
PreetNama
ਫਿਲਮ-ਸੰਸਾਰ/Filmy

ਸਿਧਾਰਥ ਮਲਹੋਤਰਾ ਦੇ ਬਰਥਡੇ ਬੈਸ਼ ਵਿੱਚ ਪਹੁੰਚੇ ਕਈ ਬਾਲੀਵੁਡ ਸਿਤਾਰੇ, ਵੇਖੋ ਤਸਵੀਰਾਂ

Sidharth Malhotra birthday party: ਬਾਲੀਵੁਡ ਅਦਾਕਾਰ ਸਿਧਾਰਥ ਮਲਹੋਤਰਾ ਅੱਜ ਆਪਣਾ 35ਵਾਂ ਬਰਥਡੇ ਮਨਾ ਰਹੇ ਹਨ।ਦੇਰ ਰਾਤ ਉਨ੍ਹਾਂ ਦੇ ਬਰਥਡੇ ਬੈਸ਼ ਵਿੱਚ ਬਾਲੀਵੁਡ ਸਿਤਾਰੇ ਪਹੁੰਚੇ।

ਪਾਰਟੀ ਵਿੱਚ ਕਰਨ ਜੌਹਰ, ਰਿਤੇਸ਼ ਦੇਸ਼ਮੁਖ, ਆਦਿੱਤਿਆ ਰਾਏ ਕਪੂਰ , ਜੈਕੀ ਭਗਨਾਨੀ , ਨਿਕਿਤਨ ਧੀਰ ਤੋਂ ਲੈ ਕੇ ਕਈ ਮੰਨੇ ਪ੍ਰਮੰਨੇ ਚਿਹਰੇ ਨਜ਼ਰ ਆਏ।ਪੈਪਰਾਜੀ ਨੇ ਸਾਰੇ ਸਿਤਾਰਿਆਂ ਨੂੰ ਸਿਧਾਰਥ ਦੇ ਬਰਥਡੇ ਬੈਸ਼ ਵਿੱਚ ਜਾਂਦੇ ਹੋਏ ਸਪਾਟ ਕੀਤਾ।

ਸਿਧਾਰਥ ਨੇ ਆਪਣੇ ਫੈਨਜ਼ ਦੇ ਨਾਲ ਵੀ ਕੇਕ ਕੱਟ ਬਰਥਡੇ ਮਨਾਇਆ।ਉਨ੍ਹਾਂ ਨੇ ਫੈਨਜ਼ ਦੇ ਦਿੱਤੇ ਹੋਏ ਗਿਫਟ ਲਏ ਅਤੇ ਉਨ੍ਹਾਂ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।

ਪਾਰਟੀ ਵਿੱਚ ਰਕੁਲ ਪ੍ਰੀਤ ਵੀ ਪਹੁੰਚੀ। ਸਿਧਾਰਥ ਅਤੇ ਰਕੁਲ ਅਯਾਰੀ ਫਿਲਮ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਫਿਲਮ ਵਿੱਚ ਦੋਹਾਂ ਦੀ ਕੈਮਿਸਟਰੀ ਲੋਕਾਂ ਨੂੰ ਪਸੰਦ ਆਈ ਸੀ।

ਪਾਰਟੀ ਵਿੱਚ ਕਰਨ ਜੌਹਰ ਵੀ ਪਹੁੰਚੇ। ਦੱਸ ਦੇਈਏ ਕਿ ਸਿਧਾਰਥ ਨੇ ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਦ ਯੀਅਰ ਤੋਂ ਹੀ ਬਾਲੀਵੁਡ ਡੈਬਿਊ ਕੀਤਾ ਸੀ।ਇਸ ਫਿਲਮ ਤੋਂ ਸਿਧਾਰਥ ਨੂੰ ਕਾਫੀ ਸ਼ੌਹਰਤ ਮਿਲੀ।

ਆਦਿੱਤਿਆ ਰਾਏ ਕਪੂਰ ਵੀ ਸਿਧਾਰਥ ਦੇ ਬਰਥਡੇ ਬੈਸ਼ ਵਿੱਚ ਨਜ਼ਰ ਆਏ।

ਦੋਵੇਂ ਐਕਟਰਜ਼ ਦੀ ਬਾਂਡਿੰਗ ਸਾਲ 2016 ਦੇ ਇੰਟਰਨੈਸ਼ਨਲ ਕਾਨਸਰਟ ਟੂਰ ਦੇ ਡ੍ਰੀਮ ਟੀਮ ਦੇ ਦੌਰਾਨ ਹੋਈ ਸੀ।ਹੁਣ ਦੋਵੇਂ ਇੱਕ ਦੂਜੇ ਦੇ ਚੰਗੇ ਦੋਸਤ ਹਨ।

ਸਿਧਾਰਥ ਨੂੰ ਜਨਮਦਿਨ ਦੀ ਵਧਾਈ ਦੇਣ ਰਿਤੇਸ਼ ਦੇਸ਼ਮੁਖ ਅਤੇ ਉਨ੍ਹਾਂ ਦੀ ਪਤਨੀ ਜੈਨੇਲਿਆ ਡਿਸੂਜਾ ਵੀ ਪਹੁੰਚੇ।ਦੋਵੇਂ ਇੱਕ ਦੂਜੇ ਨੂੰ ਕੰਪਲੀਟ ਕਰਦੇ ਹੋਏ ਮੈਚਿੰਗ ਡੈਨਿਮ ਆਊਟਿਫਟ ਵਿੱਚ ਨਜ਼ਰ ਆਏ।

ਅਦਾਕਾਰ ਅਤੇ ਪ੍ਰੋਡਿਊਸਰ ਜੈਕੀ ਭਗਨਾਨੀ ਵੀ ਪਾਰਟੀ ਵਿੱਚ ਸਪਾਟ ਕੀਤੇ ਗਏ।

ਅਦਾਕਾਰ ਨਿਕਿਤਨ ਧੀਰ ਵੀ ਸਿਧਾਰਥ ਦੇ ਸਪੈਸ਼ਲ ਡੇਅ ਤੇ ਉਸ ਨੂੰ ਵਿਸ਼ ਕਰਨ ਪਹੁੰਚੇ। ਦੱਸ ਦੇਈਏ ਕਿ ਨਿਕਿਤਨ ਧੀਰ ਫਿਲਮ ਚੇਨੱਈ ਐਕਸਪ੍ਰੈੱਸ ਤੋਂ ਫੇਮ ਵਿੱਚ ਆਏ ਸਨ।

ਇਸਦੇ ਇਲਾਵਾ ਉਹ ਕਈ ਟੈਲੀਵਿਜਨ ਸ਼ੋਅ ਵਿੱਚ ਨਜ਼ਰ ਆ ਚੁੱਕੇ ਹਨ।

Related posts

ਚੀਜ਼ ਅਸਲੀ ਜਾਂ ਨਕਲੀ? ਹੁਣ ‘ਸਰਕਾਰੀ ਐਪ’ ‘ਤੇ ਕਰੋ ਚੈੱਕ

On Punjab

Afghanistan ਦੇ ਹਾਲਾਤ ’ਤੇ ਰੀਆ ਚੱਕਰਵਰਤੀ ਸਮੇਤ ਇਨ੍ਹਾਂ ਅਦਾਕਾਰਾਵਾਂ ਦਾ ਛਲਕਿਆ ਦਰਦ, ਕਿਹਾ – ‘ਔਰਤਾਂ ਦੀ ਹਾਲਤ ਦੇਖ ਕੇ ਦਿਲ ਟੁੱਟ ਰਿਹੈ’

On Punjab

ਬਾਲੀਵੁੱਡ ‘ਚ ਡਰੱਗਸ ਕਨੈਕਸ਼ਨ ਦੀ ਜਾਂਚ ਦਰਮਿਆਨ ਗੋਆ ਤੋਂ ਮੁੰਬਈ ਪਹੁੰਚ ਕਰਨ ਜੌਹਰ

On Punjab