PreetNama
ਸਿਹਤ/Health

ਸਿਗਰਟ ਤੇ ਗੁਟਕੇ ਦਾ ਸੇਵਨ ਕਰਨ ਵਾਲਿਆਂ ਨੂੰ ਕੋਰੋਨਾ ਦਾ ਵੱਧ ਖਤਰਾ

ਨਵੀਂ ਦਿੱਲੀ: ਕੋਰੋਨਾ ਸੰਕਰਮਣ ਦੇ ਕਾਰਨ ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਹੁੰਦੀ ਹੈ।ਕੋਰੋਨਾਵਾਇਰਸ ਇਨਸਾਨ ਦੇ ਫੇਫੜਿਆਂ ਤੇ ਸਿੱਧਾ ਵਾਰ ਕਰਦਾ ਹੈ।ਜਿਸ ਨਾਲ ਫੇਫੜੇ ਕਮਜ਼ੋਰ ਹੋ ਜਾਂਦੇ ਹਨ।ਇਸ ਦੌਰਾਨ ਤੰਬਾਕੂ, ਗੁਟਖਾ ਅਤੇ ਸਿਗਰਟ ਦਾ ਸੇਵਨ ਕਰਨ ਵਾਲਿਆਂ ਨੂੰ ਕੋਰੋਨਾ ਵਾਇਰਸ ਦਾ ਖਤਰਾ ਸਭ ਤੋਂ ਵੱਧ ਹੋ ਸਕਦਾ ਹੈ।

ਦਰਅਸਲ, ਤੰਬਾਕੂ ਸਿਗਰਟ ਅਤੇ ਗੁਟਖੇ ਦਾ ਇਨਸਾਨ ਦੇ ਫੇਫੜਿਆਂ ਤੇ ਸਿੱਧਾ ਅਸਰ ਪੈਂਦਾ ਹੈ ਕਿਉਂਕਿ ਇਹਨਾਂ ਚੀਜ਼ਾਂ ਦਾ ਸੇਵਨ ਫੇਫੜਿਆਂ ਨੂੰ ਕਮਜ਼ੋਰ ਕਰ ਦਿੰਦਾ ਹੈ।ਜਿਸ ਕਾਰਨ ਕੋਰੋਨਾਵਾਇਰਸ ਦਾ ਖਤਰਾ ਵੱਧ ਜਾਂਦਾ ਹੈ।WHO ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਕਿ ਤੰਬਾਕੂ ਅਤੇ ਸਿਗਰਟ ਦੇ ਸੇਵਨ ਨਾਲ ਫੇਫੜੇ ਕਮਜ਼ੋਰ ਹੁੰਦੇ ਹਨ ਅਤੇ ਇਹ ਕੋਰੋਨਾਵਾਇਰਸ ਦੇ ਖਤਰੇ ਨੂੰ ਵੱਧਾ ਸਕਦੇ ਹਨ।

ਦੇਸ਼ ‘ਚ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ।ਲਗਾਤਾਰ ਦੂਜੇ ਦਿਨ 60 ਹਜ਼ਾਰ ਤੋਂ ਵੱਧ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।ਦੇਸ਼ ‘ਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 21 ਲੱਖ ਦੇ ਕਰੀਬ ਪਹੁੰਚ ਚੁੱਕੇ ਹਨ।

Related posts

Diet For Immunity: ਕੋਰੋਨਾ ਦੇ ਨਵੇਂ ਰੂਪ ਤੋਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਤਾਂ ਡਾਈਟ ‘ਚ ਸ਼ਾਮਲ ਕਰੋ ਇਹ ਭੋਜਨ ਪਦਾਰਥ

On Punjab

ਇੱਕੋ ਦਰੱਖਤ ‘ਤੇ 40 ਕਿਸਮ ਦੇ ਫਲ

On Punjab

ਕਮਜ਼ੋਰ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਰੋਜ਼ ਕਰੋ ਇਹ 5 ਆਸਣ

On Punjab