PreetNama
ਸਮਾਜ/Social

ਸਿਆਚਿਨ ‘ਚ ਫੌਜੀ ਜਵਾਨਾਂ ਨੂੰ ਮਿਲੇਗੀ ਲੱਖ ਰੁਪਏ ਵਾਲੀ ਇਹ ਪਰਸਨਲ ਕਿੱਟ

Siachen get personal kit: ਨਵੀਂ ਦਿੱਲੀ: ਭਾਰਤੀ ਫ਼ੌਜੀ ਜਵਾਨ ਦੁਨੀਆ ਦੇ ਸਭ ਤੋਂ ਉੱਚੇ ਮੈਦਾਨ-ਏ-ਜੰਗ ਸਿਆਚਿਨ ਗਲੇਸ਼ੀਅਰ ਦੇ ਔਖੇ ਤੇ ਬਿਖੜੇ ਮੌਸਮੀ ਹਾਲਾਤ ਦੇ ਬਾਵਜੂਦ ਡਟੇ ਰਹਿੰਦੇ ਹਨ। ਉਨ੍ਹਾਂ ਨੂੰ ਬਰਫ਼ ਦੇ ਤੋਦੇ ਖਿਸਕਣ ਤੇ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮੌਸਮ ਨਾਲ ਟੱਕਰ ਲੈਣ ਲਈ ਉਨ੍ਹਾਂ ਨੂੰ ਹੁਣ ਜੀਵਨ-ਰੱਖਿਅਕ ਕਿਟ ਦਿੱਤੀ ਜਾ ਰਹੀ ਹੈ, ਜਿਸ ਦੀ ਕੀਮਤ ਇੱਕ ਲੱਖ ਰੁਪਏ ਦੇ ਕਰੀਬ ਹੈ ।

ਇਸ ਕਿੱਟ ਦੇ ਨਾਲ-ਨਾਲ ਜਵਾਨਾਂ ਨੂੰ ਬਚਾਅ ਲਈ ਜ਼ਰੂਰੀ ਉਪਕਰਨ ਵੀ ਦਿੱਤੇ ਜਾਣਗੇ, ਜਿਨ੍ਹਾਂ ਦੀ ਕੀਮਤ ਡੇਢ ਲੱਖ ਰੁਪਏ ਹੋਵੇਗੀ । ਇਨ੍ਹਾਂ ਉਪਕਰਣਾਂ ਤੇ ਪਰਸਨਲ ਕਿੱਟ ਦੀ ਸਮੀਖਿਆ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਿਰਵਾਣੇ ਨੇ ਜਨਵਰੀ ਦੇ ਦੂਜੇ ਹਫਤੇ ਆਪਣੇ ਸਿਆਚਿਨ ਦੌਰੇ ਦੌਰਾਨ ਕੀਤੀ ਗਈ ਸੀ ।

ਪਰਸਨਲ ਕਿੱਟ ਦਾ ਸਭ ਤੋਂ ਮਹਿੰਗਾ ਹਿੱਸਾ ਹੈ ਮਲਟੀਲੇਅਰਡ ਐਕਸਟਰੀਮ ਕੋਲਡ ਕੱਪੜਾ ਜਿਸ ਦੀ ਕੀਮਤ ਹੈ 28 ਹਜ਼ਾਰ ਰੁਪਏ ਪ੍ਰਤੀ ਸੈਟ ਹੈ । ਇਸ ਦੇ ਨਾਲ ਇੱਕ ਸਲੀਪਿੰਗ ਬੈਗ ਵੀ ਹੈ ਜਿਸ ਦੀ ਕੀਮਤ ਹੈ 13 ਹਜ਼ਾਰ ਰੁਪਏ ਹੈ । ਇਸ ਕਿੱਟ ਵਿੱਚ ਜੈਕਟ, ਦਸਤਾਨੇ ਤੇ ਮਲਟੀਪਰਪਸ ਬੂਟ ਵੀ ਸ਼ਾਮਿਲ ਹਨ। ਇਸ ਦੇ ਨਾਲ ਜਵਾਨਾਂ ਨੂੰ ਇੱਕ ਆਕਸੀਜਨ ਸਿਲੰਡਰ ਵੀ ਦਿੱਤਾ ਜਾਵੇਗਾ ।

ਇਸ ਤੋਂ ਇਲਾਵਾ ਇਸ ਕਿੱਟ ਵਿੱਚ ਹੇਠਲੀ ਜਾਕੇਟ ਤੇ ਵਿਸ਼ੇਸ਼ ਦਸਤਾਨੇ ਵੀ ਸ਼ਾਮਿਲ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 14,000 ਰੁਪਏ ਹੈ । ਦੱਸ ਦੇਈਏ ਕਿ ਇਸ ਕਿੱਟ ਵਿੱਚ ਜਵਾਨਾਂ ਨੂੰ ਬਰਫ਼ਾਨੀ ਤੋਦੇ ਖਿਸਕਣ ਕਾਰਨ ਫਸੇ ਸਾਥੀ ਜਵਾਨਾਂ ਦਾ ਪਤਾ ਲਾਉਣ ਲਈ ਉਪਕਰਣ ਤੇ ਗੈਜੇਟਸ ਵੀ ਦਿੱਤੇ ਗਏ ਹਨ, ਜਿਨ੍ਹਾਂ ਦੀ ਕੀਮਤ 8,000 ਰੁਪਏ ਦੇ ਲਗਭਗ ਹੈ ।

Related posts

ਪੰਜਾਬ ’ਚ ਨਸ਼ਾ ਤਸਕਰਾਂ ਦੀ ਗਿਣਤੀ ਨਸ਼ੇੜੀਆਂ ਨਾਲੋਂ ਵੱਧ

On Punjab

ਇਮਰਾਨ ਖਾਨ ਦੀ ਪਾਰਟੀ ਫੰਡ ਇਕੱਠਾ ਕਰਨ ‘ਚ ਵੀ ਕਰ ਰਹੀ ਹੈ ਧੋਖਾਧੜੀ, ਰਿਪੋਰਟ ‘ਚ ਹੋਇਆ ਖੁਲਾਸਾ – ਚੋਰੀ ਹੋਏ ਕ੍ਰੈਡਿਟ ਕਾਰਡਾਂ ਨਾਲ ਭਰੀ ਸਾਲਾਨਾ ਮੈਂਬਰਸ਼ਿਪ

On Punjab

HOG ਤਕਨਾਲੋਜੀ ਨਾਲ ਰੇਲਵੇ ਨੇ 170 ਕਰੋੜ ਰੁਪਏ ਬਚਾਏ

On Punjab