PreetNama
ਸਿਹਤ/Health

ਸਾਵਧਾਨ : ਫੋਨ ਨੂੰ ਸਿਰਹਾਣੇ ਰੱਖ ਕੇ ਸੌਣ ਵਾਲਿਆਂ ਲਈ ਬੁਰੀ ਖ਼ਬਰ, ਗੰਭੀਰ ਬਿਮਾਰੀ ਦਾ ਮੰਡਰਾ ਰਿਹੈ ਖ਼ਤਰਾ

ਰਾਤ ਨੂੰ ਸੌਂਦੇ ਸਮੇਂ ਬਹੁਤੇ ਲੋਕ ਮੋਬਾਈਲ ਫੋਨ ਨੂੰ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਤੁਹਾਡਾ ਸਮਾਰਟਫੋਨ ਤੁਹਾਨੂੰ ਗੰਭੀਰ ਬਿਮਾਰੀਆਂ ਦੇ ਰਿਹਾ ਹੈ। ਸਾਲ 2017 ‘ਚ ਇਜ਼ਰਾਈਲ ਦੀ ਹਾਈਫਾ ਯੂਨੀਵਰਸਿਟੀ ਦੇ ਅਧਿਐਨ ‘ਚ ਕਿਹਾ ਗਿਆ ਹੈ ਕਿ ਸੌਣ ਤੋਂ ਅੱਧਾ ਘੰਟਾ ਪਹਿਲਾਂ ਸਕ੍ਰੀਨ ਦਾ ਇਸਤੇਮਾਲ ਬੰਦ ਕਰ ਦੇਣਾ ਚਾਹੀਦਾ ਹੈ। ਸਮਾਰਟਫੋਨ, ਕੰਪਿਊਟਰ ਤੇ ਟੀਵੀ ਦੀ ਸਕ੍ਰੀਨ ‘ਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ ‘ਸਲੀਪ ਹਾਰਮੋਨ’ ਮੈਲਾਟੋਨਿਨ ਦੇ ਉਤਪਾਦਨ ‘ਚ ਰੁਕਾਵਟ ਪਾਉਂਦੀ ਹੈ। ਇਸ ਨਾਲ ਲੋਕਾਂ ਨੂੰ ਸੌਣ ਵਿਚ ਦਿੱਕਤ ਆਉਣ ਲਗਦੀ ਹੈ।
ਬ੍ਰਿਟੇਨ ਦੀ ਐਗਜ਼ਿਟਰ ਯੂਨੀਵਰਸਿਟੀ ਦੀ ਇਕ ਰਿਸਰਚ ‘ਚ ਪਤਾ ਚੱਲਿਆ ਹੈ ਕਿ ਸਮਾਰਟਫੋਨ ‘ਚੋਂ ਨਿਕਲਣ ਵਾਲੀਆਂ ਕਿਰਨਾਂ ਨਾਲ ਕੈਂਸਰ ਤੇ ਨਿਪੁੰਸਤਕਾ ਦਾ ਖ਼ਤਰਾ ਵਧਾਉਂਦੀਆਂ ਹਨ। ਕੌਮਾਂਤਰੀ ਕੈਂਸਰ ਰਿਸਰਚ ਏਜੰਸੀ ਨੇ ਸਮਾਰਟਫੋਨ ‘ਚੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੇਟਿਕ ਕਿਰਨਾਂ ਨੂੰ ਕਾਰਸੀਨੋਜਨ ਯਾਨੀ ਕੈਂਸਰਕਾਰੀ ਤੱਤਾਂ ਦੀ ਸ਼੍ਰੇਣੀ ‘ਚ ਰੱਖਿਆ ਹੈ।
ICRA ਨੇ ਚਿਤਾਵਨੀ ਦਿੱਤੀ ਹੈ ਕਿ ਸਮਾਰਟਫੋਨ ਦਾ ਜ਼ਿਆਦਾ ਇਸਤੇਮਾਲ ਕੰਨਾਂ ਤੇ ਦਿਮਾਗ਼ ‘ਚ ਟਿਊਮਰ ਦਾ ਕਾਰਨ ਬਣਦਾ ਹੈ। ਅੱਗੇ ਚੱਲ ਕੇ ਇਸ ਦੇ ਕੈਂਸਰ ਦਾ ਰੂਪ ਲੈਣ ਦੀ ਸੰਭਾਵਨਾ ਹੁੰਦੀ ਹੈ। ਸਾਲ 2014 ‘ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ, ਸਮਾਰਟਫੋਨ ‘ਚੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੇਟਿਕ ਕਿਰਨਾਂ ਦਾ ਨਿਪੁੰਸਕਤਾ ਨਾਲ ਸਿੱਧਾ ਸੰਬੰਧ ਹੈ। ਖੋਜੀਆਂ ਨੇ ਚਿਤਵਾਨੀ ਦਿੱਤੀ ਕਿ ਪੈਂਟ ਦੀ ਜੇਬ ‘ਚ ਸਮਾਰਟਫੋਨ ਰੱਖਣ ਨਾਲ ਸ਼ੁਕਰਾਣੂ ਘੱਟ ਬਣਦੇ ਹਨ। ਇਸ ਤੋਂ ਇਲਾਵਾ ਅੰਡਾਣੂਆਂ ਨੂੰ ਫਰਟੀਲਾਈਜ਼ ਕਰਨ ਦੀ ਰਫ਼ਤਾਰ ਵੀ ਮੱਧਮ ਪੈ ਜਾਂਦੀ ਹੈ। ਜੇਕਰ ਤੁਸੀਂ ਫੋਨ ਨੂੰ ਸਿਰਹਾਣੇ ਹੇਠਾਂ ਰੱਖ ਕੇ ਸੌਂਦੇ ਹੋ ਤਾਂ ਤੁਰੰਤ ਇਹ ਆਦਤ ਛੱਡ ਦਿਉ। ਅਜਿਹਾ ਕਰਨ ਨਾਲ ਤੁਹਾਡਾ ਸਮਾਰਟਫੋਨ ਫਟ ਸਕਦਾ ਹੈ।

Related posts

Dark Neck Remedies : ਧੌਣ ਦੇ ਕਾਲੇਪਣ ਕਾਰਨ ਘਟ ਰਹੀ ਹੈ ਖ਼ੂਬਸੂਰਤੀ ਤਾਂ ਇਨ੍ਹਾਂ 5 ਘਰੇਲੂ ਨੁਸਖਿਆਂ ਨਾਲ ਪਾਓ ਇਸ ਤੋਂ ਛੁਟਕਾਰਾ

On Punjab

Mango For Weight Loss: ਇਨ੍ਹਾਂ 4 ਤਰੀਕਿਆਂ ਨਾਲ ਆਪਣੇ ਭਾਰ ਘਟਾਉਣ ਵਾਲੀ ਖੁਰਾਕ ‘ਚ ਅੰਬ ਨੂੰ ਕਰੋ ਸ਼ਾਮਲ!

On Punjab

ਹਾਈ ਕੋਲੈਸਟ੍ਰੋਲ ਕਾਰਨ ਹੁੰਦਾ ਹੈ Heart Attack, ਜਾਣੋ ਕੁਦਰਤੀ ਢੰਗ ਨਾਲ ਇਸ ਨੂੰ ਘਟਾਉਣ ਦੇ ਤਰੀਕੇ

On Punjab