PreetNama
ਸਿਹਤ/Health

ਸਾਵਧਾਨ ! ਪਲਾਸਟਿਕ ’ਤੇ ਅੱਠ ਦਿਨਾਂ ਤਕ ਸਰਗਰਮ ਰਹਿ ਸਕਦੈ Omicron, ਨਵੇਂ ਅਧਿਐਨ ‘ਚ ਕੀਤਾ ਗਿਆ ਦਾਅਵਾ

 ਇਕ ਨਵੇਂ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਸਾਰਸ-ਸੀਓਵੀ-2 ਵਾਇਰਸ ਦਾ ਓਮੀਕ੍ਰੋਨ ਵੈਰੀਐਂਟ ਚਮਡ਼ੀ ’ਤੇ 21 ਘੰਟੇ, ਜਦਕਿ ਪਲਾਸਟਿਕ ਦੇ ਸਤਹਿ ’ਤੇ ਅੱਠ ਦਿਨਾਂ ਤਕ ਸਰਗਰਮ ਰਹਿ ਸਕਦਾ ਹੈ। ਇਸ ਵੈਰੀਐਂਟ ਦੇ ਜ਼ਿਆਦਾ ਇਨਫੈਕਟਿਡ ਹੋਣ ਦਾ ਮੁੱਖ ਕਾਰਨ ਇਸਦੇ ਇਸੇ ਗੁਣ ਨੂੰ ਮੰਨਿਆ ਜਾ ਰਿਹਾ ਹੈ।

ਇਹ ਅਧਿਐਨ ਜਾਪਾਨ ਸਥਿਤ ਕੋਯੋਟੋ ਪ੍ਰਿਫੈਕਚਰਲ ਯੂਨੀਵਰਸਿਟੀ ਆਫ ਮੈਡੀਸਨ ਦੇ ਖੋਜਕਰਤਾਵਾਂ ਨੇ ਕੀਤਾ ਹੈ। ਉਨ੍ਹਾਂ ਨੇ ਸਾਰਸ-ਸੀਓਵੀ-2 ਵਾਇਰਸ ਦੇ ਵੁਹਾਨ ’ਚ ਮਿਲੇ ਵੈਰੀਂਐਂਟ ਦੇ ਅਲੱਗ-ਅਲੱਗ ਸਤਿਹਾਂ ’ਤੇ ਜ਼ਿੰਦਾ ਰਹਿਣ ਦੀ ਸਮਰੱਥਾ ਦੇ ਮੁਕਾਬਲੇ ਹੋਰ ਗੰਭੀਰ ਵੈਰੀਐਂਟ ਨਾਲ ਕੀਤਾ।

ਖੋਜਕਰਤਾਵਾਂ ਨੇ ਕਿਹਾ ਕਿ ਵਾਇਰਸ ਦੇ ਅਲਫਾ, ਬੀਟਾ, ਡੈਲਟਾ ਤੇ ਓਮੀਕ੍ਰੋਨ ਵੈਰੀਐਂਟ ਵੁਹਾਨ ਦੇ ਵੈਰੀਐਂਟ ਦੇ ਮੁਕਾਬਲੇ ਚਮਡ਼ੀ ਤੇ ਪਲਾਸਟਿਕ ਦੀ ਪਰਤ ’ਤੇ ਦੁੱਗਣੇ ਤੋਂ ਵੀ ਜ਼ਿਆਦਾ ਸਮੇਂ ਤਕ ਸਰਗਰਮ ਰਹਿ ਸਕਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਵੈਰੀਐਂਟ ਨਾਲ ਇਨਫੈਕਸ਼ਨ ਦੀ ਦਰ ਚੀਨ ਦੇ ਵੁਹਾਨ ’ਚ ਮਿਲੇ ਮੂਲ ਵੈਰੀਐਂਟ ਤੋਂ ਕਿਤੇ ਜ਼ਿਆਦਾ ਦਰਜ ਹੋਈ ਹੈ। ਹਾਲਾਂਕਿ, ਇਸ ਅਧਿਐਨ ਦੀ ਫਿਲਹਾਲ ਸਮੀਖਿਆ ਨਹੀਂ ਕੀਤੀ ਗਈ।

ਖੋਜਕਰਤਾਵਾਂ ਮੁਤਾਬਕ, ਚਮਡ਼ੀ ’ਤੇ ਵੁਹਾਨ ਵੈਰੀਐਂਟ 8.6 ਘੰਟੇ ਤਕ ਟਿਕੇ ਰਹਿਣ ’ਚ ਸਮਰੱਥ ਹੈ। ਉੱਥੇ, ਅਲਫਾ 19.6 ਘੰਟੇ, 19.1 ਘੰਟੇ, ਗਾਮਾ 11 ਘੰਟੇ, ਡੈਲਟਾ 16.8 ਘੰਟੇ ਤੇ ਓਮੀਕ੍ਰੋਨ 21.1 ਘੰਟੇ ਤਕ ਆਪਣੀ ਹੋਂਦ ਬਚਾ ਕੇ ਰੱਖ ਸਕਦਾ ਹੈ।

Related posts

ਕੌਫ਼ੀ ‘ਚ ਇਸ ਚੀਜ਼ ਨੂੰ ਮਿਲਾਉਣ ਨਾਲ ਘਟੇਗਾ ਵਜ਼ਨ

On Punjab

ਕੀ ਹੈ ਵਰਟਿਗੋ ਅਟੈਕ, ਜਾਣੋ ਇਸਦੇ ਕਾਰਨ, ਲੱਛਣ, ਬਚਾਅ ਤੇ ਇਲਾਜਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਵਰਟਿਗੋ ਅਟੈਕ ਆਇਆ ਸੀ। ਲਗਾਤਾਰ ਕੰਮ ਕਰਨ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 65 55 ਤਕ ਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਪਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਬਚਾਅ… ਵਰਟਿਗੋ ਦੇ ਕਾਰਨ

On Punjab

ਸਰਵਾਈਕਲ ਤੇ ਗਰਦਨ ‘ਚ ਦਰਦ ਤੋਂ ਇੰਝ ਪਾ ਸਕਦੇ ਹੋ ਰਾਹਤ

On Punjab