PreetNama
ਸਮਾਜ/Social

ਸਾਲਾਂ ਤੋਂ ਗੇਂਦ ਰੱਖਣ ਲਈ ਵਰਤਦੇ ਰਹੇ ਕਟੋਰਾ, ਬਾਅਦ ‘ਚ ਪਤਾ ਲੱਗਾ ਇਸ ਦੀ ਕੀਮਤ 34 ਕਰੋੜ

ਨਵੀਂ ਦਿੱਲੀਕਈ ਸਾਲਾਂ ਤੋਂ ਘਰ ‘ਚ ਪਈਆਂ ਚੀਜ਼ਾਂ ਵੀ ਕਰੋੜਪਤੀ ਬਣਾ ਸਕਦੀਆਂ ਹਨ। ਅਜਿਹਾ ਹੀ ਕੁਝ ਸਵਿਟਜ਼ਰਲੈਂਡ ਦੇ ਜੋੜੇ ਨਾਲ ਹੋਇਆ ਹੈ। ਉਨ੍ਹਾਂ ਨੂੰ ਇੱਕ ਕਟੋਰੇ ਨੇ ਕਰੋੜਪਤੀ ਬਣਾ ਦਿੱਤਾ ਹੈ। ਇਹ ਜੋੜਾ ਚਾਇਨੀਜ਼ ਕਟੋਰੇ ਦਾ ਇਸਤੇਮਾਲ ਟੈਨਿਸ ਗੇਂਦ ਰੱਖਣ ਲਈ ਕਰ ਰਿਹਾ ਸੀ। ਉਨ੍ਹਾਂ ਨੂੰ ਕਟੋਰੇ ਦੀ ਕੀਮਤ ਦਾ ਅੰਦਾਜ਼ਾ ਵੀ ਨਹੀਂ ਸੀ। ਇਹ 34ਕਰੋੜ ਦਾ ਵਿਕਿਆ ਹੈ। ਇਹ ਕਟੋਰਾ 17ਵੀਂ ਸ਼ਤਾਬਦੀ ਦਾ ਹੈਇਹ ਜਾਣਕਾਰੀ ਉਨ੍ਹਾਂ ਨੂੰ ਨਿਲਾਮੀ ਮਾਹਿਰਾਂ ਨੇ ਦਿੱਤੀ।

ਕਟੋਰੇ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਸੀ ਕਿ ਇਹ ਇੰਨਾ ਦੁਰਲੱਭ ਹੈ। ਉਨ੍ਹਾਂ ਨੂੰ ਇਸ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਸਵਿਟਜ਼ਰਲੈਂਡ ਆਕਸ਼ਨ ਐਕਪਰਟ ਕੋਲ ਕੁਝ ਚੀਜ਼ਾਂ ਨਿਲਾਮ ਕਰਨ ਗਏ। ਉਨ੍ਹਾਂ ਨੇ ਕਟੋਰੇ ਨੂੰ ਦੇਖਿਆ ਤੇ ਹੈਰਾਨ ਹੋ ਗਏ। ਮਾਲਕ ਮੁਤਾਬਕਬਰਲਿਨ ਮਿਊਜ਼ੀਅਮ ਨੂੰ ਵੀ ਕਟੋਰਾ ਰੱਖਣ ਦਾ ਪ੍ਰਸਤਾਵ ਦਿੱਤਾ ਸੀ ਪਰ ਉੱਥੇ ਦੇ ਅਧਿਕਾਰੀਆਂ ਨੇ ਇਸ ਨੂੰ ਰੱਖਣ ਤੋਂ ਮਨ੍ਹਾਂ ਕਰ ਦਿੱਤਾ।

ਇਸ ਤੋਂ ਬਾਅਦ ਜੋੜੇ ਨੇ ਇਸ ਨੂੰ ਬੇਹੱਦ ਮਾਮਲੀ ਕਟੋਰਾ ਸਮਝਿਆ ਤੇ ਇਸ ਦਾ ਇਸਤੇਮਾਲ ਗੇਂਦ ਰੱਖਣ ਲਈ ਕਰਨ ਲੱਗੇ। ਇਹ ਘਰ ‘ਚ ਇੱਕ ਸਜਾਵਟੀ ਆਈਟਮ ਦੇ ਤੌਰ ‘ਤੇ ਰੱਖਿਆ ਗਿਆ ਸੀ। ਇਸ ਦੀ ਕੀਮਤ 34 ਕਰੋੜ ਰੁਪਏ ਦੱਸੀ ਗਈ ਹੈ। ਨਿਲਾਮੀ ਕੰਪਨੀ ਕੋਲਰ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਵੀ ਸ਼ੇਅਰ ਕੀਤਾ ਹੈ।

Related posts

ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਮਾਨ ਤੋਂ ਸੁਰੱਖਿਆ ਮੰਗੀ, ਚੁੱਪੀ ’ਤੇ ਚੁੱਕੇ ਸਵਾਲ

On Punjab

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਊਰਜਾ ਵਿਭਾਗ ਲੈ ਕੇ ਸੰਜੀਵ ਅਰੋੜਾ ਨੂੰ ਦਿੱਤਾ

On Punjab

ਜਸਟਿਸ ਐਸਏ ਬੋਬੜੇ ਹੋਣਗੇ ਭਾਰਤ ਦੇ ਅਗਲੇ ਚੀਫ ਜਸਟਿਸ

On Punjab