PreetNama
ਰਾਜਨੀਤੀ/Politics

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ ‘ਚ ਨਹੀਂ ਕੋਈ ਬਦਲਾਅ, ਅਜੇ ਵੀ ਵੈਂਟੀਲੇਟਰ ‘ਤੇ

ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਐਤਵਾਰ ਨੂੰ ਹਾਲਤ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਉਹ ਅਜੇ ਵੀ ਵੈਂਟੀਲੇਟਰ ‘ਤੇ ਹਨ। ਉਨ੍ਹਾਂ ਇਲਾਜ ਕਰ ਰਹੇ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਦੀ ਹਾਲਤ ਸਥਿਰ ਹੈ।

ਆਰਮੀ ਰਿਸਰਚ ਐਂਡ ਰੈਫ਼ਰਲ ਹਸਪਤਾਲ, ਦਿੱਲੀ ਛਾਉਣੀ ਦੇ ਡਾਕਟਰਾਂ ਨੇ ਕਿਹਾ ਕਿ ਮਾਹਰਾਂ ਦੀ ਟੀਮ ਲਗਾਤਾਰ ਸਾਬਕਾ ਰਾਸ਼ਟਰਪਤੀ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ। ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਹਸਪਤਾਲ ਗਿਆ ਸੀ ਅਤੇ ਉਸ ਦੇ ਪਿਤਾ ਦੀ ਹਾਲਤ “ਪਹਿਲਾਂ ਨਾਲੋਂ ਬਿਹਤਰ ਅਤੇ ਸਥਿਰ” ਸੀ।
ਸਾਬਕਾ ਰਾਸ਼ਟਰਪਤੀ ਨੂੰ ਸੋਮਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ। ਪ੍ਰਣਬ ਮੁਖਰਜੀ ਕੋਰੋਨਾਵਾਇਰਸ ਨਾਲ ਵੀਸੰਕਰਮਿਤ ਹਨ। ਹਸਪਤਾਲ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਮਾਨਯੋਗ ਪ੍ਰਣਬ ਮੁਖਰਜੀ ਦੀ ਸਥਿਤੀ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਵੈਂਟੀਲੇਟਰ ‘ਤੇ ਹਨ।”

Related posts

ਸਰਕਾਰ ਨੇ ਸਹਿਕਾਰਤਾ ਲਈ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ: ਸ਼ਾਹ

On Punjab

ਸੀਨੀਅਰ ਆਈਪੀਐੱਸ ਅਧਿਕਾਰੀ ਸੁਨੀਲ ਕੁਮਾਰ ਝਾਅ ਸੀਆਰਪੀਐੱਫ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਨਿਯੁਕਤ

On Punjab

2019 ‘ਚ ਅਤੁਲ ਦਾ ਨਿਕਿਤਾ ਨਾਲ ਹੋਇਆ ਸੀ ਵਿਆਹ, ਇਨ੍ਹਾਂ 5 ਸਾਲਾਂ ‘ਚ ਅਜਿਹਾ ਕੀ ਹੋਇਆ ਕਿ ਇੰਜੀਨੀਅਰ ਨੇ ਕੀਤੀ ਖੁਦਕੁਸ਼ੀ; ਪੜ੍ਹੋ ਅੰਦਰਲੀ ਕਹਾਣੀ

On Punjab