PreetNama
ਖਾਸ-ਖਬਰਾਂ/Important News

ਸਾਬਕਾ ਪ੍ਰਧਾਨ ਮੰਤਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਸ਼ਨੀਵਾਰ ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਦਰਮਿਆਨ ਪਾਕਿਸਤਾਨ ‘ਚ ਕੋਰੋਨਾ ਵਾਇਰਸ ਦੇ 6,472 ਨਵੇਂ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ‘ਚ ਕੋਰੋਨਾ ਵਾਇਰਸ ਦਾ ਕੁੱਲ ਅਕੜਾ 1 ਲੱਖ, 32 ਹਜ਼ਾਰ, 40 ਤੇ ਪਹੁੰਚ ਗਿਆ ਤੇ 88 ਹੋਰ ਲੋਕਾਂ ਦੀ ਮੌਤ ਨਾਲ ਕੁੱਲ 2,551 ਮੌਤਾਂ ਹੋ ਚੁੱਕੀਆਂ ਹਨ।

67 ਸਾਲਾ ਗਿਲਾਨੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕੌਮੀ ਜਵਾਬਦੇਹੀ ਬਿਊਰੋ ਦੀ ਸੁਣਵਾਈ ‘ਚ ਸ਼ਾਮਲ ਹੋਣ ਮਗਰੋਂ ਪੌਜ਼ੇਟਿਵ ਪਾਇਆ ਗਿਆ। ਗਿਲਾਨੀ ਤੋਂ ਪਹਿਲਾਂ ਵੀਰਵਾਰ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੂੰ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ NAB ਕੋਲ ਪੇਸ਼ ਹੋਣ ਮਗਰੋਂ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਸੀ।

ਗਿਲਾਨੀ ਦੇ ਬੇਟੇ ਕਾਸਿਮ ਗਿਲਾਨੀ ਨੇ ਟਵੀਟ ਕਰਦਿਆਂ ਲਿਖਿਆ “ਇਮਰਾਨ ਸਰਕਾਰ ਅਤੇ NAB ਨੂੰ ਧੰਨਵਾਦ!ਤੁਸੀਂ ਮੇਰੇ ਪਿਤਾ ਦੀ ਜ਼ਿੰਦਗੀ ਨੂੰ ਖਤਰੇ ‘ਚ ਪਾ ਦਿੱਤਾ ਹੈ। ਉਨ੍ਹਾਂ ਦੀ ਕੋਵਿਡ-19 ਰਿਪੋਰਟ ਪੌਜ਼ੇਟਿਵ ਆਈ ਹੈ।”ਪਾਕਿਸਤਾਨ ‘ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਇਮਰਾਨ ਸਰਕਾਰ ਨੇ ਲੌਕਡਾਊਨ ਵੀ ਸਖਤੀ ਨਾਲ ਲਾਗੂ ਨਹੀਂ ਕੀਤਾ। ਹਾਲਾਂਕਿ WHO ਇਸ ਬਾਬਤ ਪਾਕਿਸਤਾਨ ਨੂੰ ਕਈ ਵਾਰ ਚੇਤਾਵਨੀ ਜ਼ਾਹਰ ਕਰ ਚੁੱਕਾ ਹੈ। ਅਜਿਹੇ ‘ਚ ਹੁਣ ਪਾਕਿਸਤਾਨ ‘ਚ ਕੋਰੋਨਾ ਵਾਇਰਸ ਨੇ ਰਫ਼ਤਾਰ ਫੜ ਲਈ ਹੈ।

Related posts

ਰਾਜ ਸਭਾ: ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕਾਰਵਾਈ ਦਿਨ ਭਰ ਲਈ ਮੁਲਤਵੀ

On Punjab

ਰਤਨ ਟਾਟਾ ਦੀ ਵਸੀਅਤ ਦਾ ‘ਰਹੱਸਮਈ ਆਦਮੀ’, ਜਿਸ ਨੂੰ ਲਗਪਗ 500 ਕਰੋੜ ਰੁਪਏ ਦੀ ਮਿਲੇਗੀ ਜਾਇਦਾਦ

On Punjab

ਹੜ੍ਹ ਦੌਰਾਨ ਲਾਪਤਾ ਵਿਅਕਤੀ ਦੀ ਲਾਸ਼ ਮਿਲੀ

On Punjab