PreetNama
ਖਾਸ-ਖਬਰਾਂ/Important News

ਸਾਊਦੀ ‘ਚ ਭ੍ਰਿਸ਼ਟਾਚਾਰ ਮਾਮਲਾ, ਪ੍ਰਿੰਸ ਸਲਮਾਨ ਨੇ ਸ਼ਾਹੀ ਪਰਿਵਾਰ ਦੇ ਦੋ ਮੈਂਬਰ ਕੀਤੇ ਬਰਖਾਸਤ

ਦੁਬਈ: ਕਈ ਸਾਲਾਂ ਤੋਂ ਯਮਨ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਸਾਊਦੀ ਅਰਬ ਦੇ ਚੋਟੀ ਦੇ ਸੈਨਿਕ ਕਮਾਂਡਰ ਤੇ ਉਸ ਦੇ ਰਾਜ ਕੁਮਾਰ ਬੇਟੇ ਤੇ ਹੋਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਤਹਿਤ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।
ਇਸ ਕਾਰਵਾਈ ਦਾ ਐਲਾਨ ਸਾਊਦੀ ਅਰਬ ਦੇ ਵਲੀਅਹਾਦ ਮੁਹੰਮਦ ਬਿਨ ਸਲਮਾਨ ਦੀ ਸਿਫਾਰਸ਼ ‘ਤੇ ਕੀਤੀ ਗਈ ਹੈ ਜਿਸ ਨੇ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਮੂਹਕ ਗ੍ਰਿਫਤਾਰੀਆਂ ਦਾ ਆਦੇਸ਼ ਦਿੱਤਾ ਸੀ।

ਸਾਊਦੀ ਦੀ ਪ੍ਰੈੱਸ ਏਜੰਸੀ ਦੇ ਹਵਾਲੇ ਨਾਲ ਇੱਕ ਬਿਆਨ ‘ਚ ਕਿਹਾ ਗਿਆ ਕਿ ਰੱਖਿਆ ਮੰਤਰਾਲੇ ਵਿੱਚ ਸ਼ੱਕੀ ਵਿੱਤੀ ਲੈਣ-ਦੇਣ ਦਾ ਪਤਾ ਲੱਗਿਆ ਹੈ। ਹਾਲਾਂਕਿ, ਇਸ ਦੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜ ਨੇ ਯਮਨ ਵਿਚ ਇਰਾਨ ਸਮਰਥਿਤ ਹੋਠੀ ਬਾਗੀਆਂ ਨਾਲ ਲੜ ਰਹੇ ਸਾਊਦੀ ਅਗਵਾਈ ਵਾਲੀ ਗੱਠਜੋੜ ਸੈਨਾਵਾਂ ਤੋਂ ਲੈਫਟੀਨੈਂਟ ਜਨਰਲ ਫਹਾਦ ਬਿਨ ਤੁਰਕੀ ਬਿਨ ਅਬਦੁੱਲ ਅਜ਼ੀਜ਼ ਨੂੰ ਹਟਾ ਦਿੱਤਾ ਹੈ। ਫਾਹਦ ਸ਼ਾਹੀ ਪਰਿਵਾਰ ਦਾ ਇੱਕ ਮੈਂਬਰ ਹੈ।

Related posts

ਨਵੀਂ ਤਬਾਹੀ ਮਚਾਏਗਾ ਇਹ ਫਲੂ!, ਭਾਰਤ ਚ ਮਿਲਿਆ ਪਹਿਲਾ ਕੇਸ, WHO ਦਾ ਅਲਰਟ…

On Punjab

ਉਦਘਾਟਨੀ ਸਮਾਗਮ ਤੋਂ ਪਹਿਲਾਂ ਰੇਲ ਨੈੱਟਵਰਕ ’ਤੇ ਹਮਲਾ, ਅਥਲੀਟਾਂ ਸਣੇ ਯਾਤਰੀ ਪ੍ਰਭਾਵਿਤ

On Punjab

ਓਮੀਕ੍ਰੋਨ ਨਾਲ ਇਨਫੈਕਟਿਡਾਂ ’ਚ ਬਿਮਾਰੀ ਦੇ ਹਲਕੇ ਲੱਛਣ : ਸੀਡੀਸੀ ਮੁਖੀ

On Punjab