PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ਵਿੱਚ ਚੜ੍ਹਿਆ

ਮੁੰਬਈ- ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਤੋਂ ਬਾਅਦ ਮੱਧ ਪੂਰਬ ਵਿੱਚ ਤਣਾਅ ਘੱਟ ਹੋਣ ਦੇ ਸੰਕੇਤਾਂ ਦਰਮਿਆਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 426.79 ਅੰਕਾਂ ਦੀ ਤੇਜ਼ੀ ਨਾਲ 82,481.90 ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 123.25 ਅੰਕਾਂ ਦੀ ਤੇਜ਼ੀ ਨਾਲ 25,167.60 ’ਤੇ ਪਹੁੰਚ ਗਿਆ। 30-ਸੈਂਸੈਕਸ ਫਰਮਾਂ ਵਿੱਚੋਂ ਟਾਈਟਨ, ਐੱਚਸੀਐੱਲ ਟੈੱਕ, ਰਿਲਾਇੰਸ ਇੰਡਸਟਰੀਜ਼, ਅਲਟਰਾਟੈੱਕ ਸੀਮਿੰਟ, ਹਿੰਦੁਸਤਾਨ ਯੂਨੀਲੀਵਰ ਅਤੇ ਟਾਟਾ ਸਟੀਲ ਪ੍ਰਮੁੱਖ ਲਾਭਾਂ ਵਿੱਚ ਸ਼ਾਮਲ ਸਨ। ਕੋਟਕ ਮਹਿੰਦਰਾ ਬੈਂਕ ਅਤੇ ਆਈਸੀਆਈਸੀਆਈ ਬੈਂਕ ਪਿੱਛੇ ਰਹੇ।ਉੱਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 13 ਪੈਸੇ ਵਧ ਕੇ 85.92 ’ਤੇ ਪਹੁੰਚ ਗਿਆ।

Related posts

ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਅੱਗ ਬੁਜਝਾਉਂਦੇ ਦੀ ਫੋਟੋ ਹੋਈ ਵਾਇਰਲ

On Punjab

ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਪੂਰੇ ਸ਼ਹਿਰ ’ਚ ਹਰਿਆਲੀ ਲਈ ਛੱਡੀ ਬਹੁਤ ਘੱਟ ਥਾਂ

On Punjab

ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ

On Punjab