67.21 F
New York, US
August 27, 2025
PreetNama
tradingਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਸ਼ੇਅਰ ਬਾਜ਼ਾਰ ਬੰਦ: ਲਾਲ ਨਿਸ਼ਾਨ ‘ਤੇ ਬੰਦ ਹੋਇਆ ਬਾਜ਼ਾਰ, ਰੁਪਿਆ ਵੀ ਨਵੇਂ ਆਲ ਟਾਈਮ ਲੋਅ ‘ਤੇ ਪਹੁੰਚਿਆ

ਨਵੀਂ ਦਿੱਲੀ : ਅੱਜ ਰਿਲਾਇੰਸ ਇੰਡਸਟਰੀਜ਼, ਐੱਲ.ਐਂਡ.ਟੀ ਅਤੇ ਐੱਚ.ਯੂ.ਐੱਲ. ਦੇ ਸ਼ੇਅਰਾਂ ‘ਚ ਬਿਕਵਾਲੀ ਕਾਰਨ ਦੋਵੇਂ ਸ਼ੇਅਰ ਬਾਜ਼ਾਰ ਹੇਠਲੇ ਪੱਧਰ ‘ਤੇ ਬੰਦ ਹੋਏ। ਨਿਵੇਸ਼ਕ ਅੱਜ ਜਾਰੀ ਹੋਣ ਵਾਲੀ ਪ੍ਰਚੂਨ ਮਹਿੰਗਾਈ ਦਰ ‘ਤੇ ਨਜ਼ਰ ਰੱਖ ਰਹੇ ਹਨ। ਅੱਜ ਜਾਰੀ ਕੀਤੀ ਗਈ ਮਹਿੰਗਾਈ ਦਰ ਦਾ ਅਸਰ ਭਲਕੇ ਬਾਜ਼ਾਰ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਅੱਜ BSE ਬੈਂਚਮਾਰਕ ਸੈਂਸੈਕਸ 236.18 ਅੰਕ ਜਾਂ 0.29 ਫੀਸਦੀ ਦੀ ਗਿਰਾਵਟ ਨਾਲ 81,289.96 ‘ਤੇ ਬੰਦ ਹੋਇਆ। ਦਿਨ ਦੌਰਾਨ ਇਹ 314.5 ਅੰਕ ਜਾਂ 0.38 ਫੀਸਦੀ ਡਿੱਗ ਕੇ 81,211.64 ‘ਤੇ ਆ ਗਿਆ। ਨਿਫਟੀ ਵੀ 93.10 ਅੰਕ ਜਾਂ 0.38 ਫੀਸਦੀ ਡਿੱਗ ਕੇ 24,548.70 ‘ਤੇ ਬੰਦ ਹੋਇਆ।

ਚੋਟੀ ਦੇ ਲਾਭ ਅਤੇ ਘਾਟੇ ਵਾਲੇ ਸ਼ੇਅਰ-ਸੈਂਸੈਕਸ ‘ਚ ਐੱਨ.ਟੀ.ਪੀ.ਸੀ., ਹਿੰਦੁਸਤਾਨ ਯੂਨੀਲੀਵਰ, ਟਾਟਾ ਮੋਟਰਸ, ਮਾਰੂਤੀ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰ ਭਾਰੀ ਨੁਕਸਾਨ ਨਾਲ ਬੰਦ ਹੋਏ। ਦੂਜੇ ਪਾਸੇ ਭਾਰਤੀ ਏਅਰਟੈੱਲ, ਇੰਡਸਇੰਡ ਬੈਂਕ, ਟੈਕ ਮਹਿੰਦਰਾ, ਇੰਫੋਸਿਸ, ਅਡਾਨੀ ਪੋਰਟਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰ ਹਰੇ ਨਿਸ਼ਾਨ ‘ਤੇ ਬੰਦ ਹੋਏ।

ਗਲੋਬਲ ਮਾਰਕੀਟ ਸਥਿਤੀ-ਏਸ਼ੀਆਈ ਬਾਜ਼ਾਰਾਂ ‘ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਹਰੇ ਰੰਗ ‘ਚ ਬੰਦ ਹੋਏ। ਯੂਰਪੀ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਵਾਲ ਸਟਰੀਟ ਬੁੱਧਵਾਰ ਨੂੰ ਰਾਤੋ ਰਾਤ ਵਪਾਰ ਵਿੱਚ ਜਿਆਦਾਤਰ ਉੱਚੇ ਬੰਦ ਹੋਏ l

Related posts

ਹਾਕੀ ਖਿਡਾਰੀਆਂ ਲਈ ਆਦਰਸ਼ ਬਣ ਰਹੀ ਕਸ਼ਮੀਰੀ ਲੜਕੀ ਇਨਾਇਤ ਫ਼ਾਰੂਕ, ਭਾਰਤੀ ਹਾਕੀ ਟੀਮ ਦੀ ਕਰੇਗੀ ਨੁਮਾਇੰਦਗੀ

On Punjab

ਕਿਸਾਨੀ ਦਾ ਮੁਕੱਦਰ: ਅੰਨਦਾਤੇ ਦਾ ਕੌਣ ਵਿਚਾਰਾ..!

On Punjab

Nasa Mars Mission : ਮੰਗਲ ਗ੍ਰਹਿ ’ਤੇ ਨਾਸਾ ਨੂੰ ਮਿਲੀ ਵੱਡੀ ਕਾਮਯਾਬੀ, ਰੋਵਰ ਨੇ ਲਿਆ ਚੱਟਾਨ ਦਾ ਪਹਿਲਾਂ ਨਮੂਨਾ

On Punjab