PreetNama
tradingਸਮਾਜ/Socialਖੇਡ-ਜਗਤ/Sports Newsਰਾਜਨੀਤੀ/Politics

ਸ਼ੇਅਰ ਬਾਜ਼ਾਰ ਨੂੰ 1,018 ਅੰਕਾਂ ਦਾ ਵੱਡਾ ਗੋਤਾ

ਮੁੰਬਈ: ਅਮਰੀਕਾ ਵੱਲੋਂ ਨਵੇਂ ਟੈਕਸਾਂ ਦੇ ਐਲਾਨ ਨਾਲ ਵਪਾਰ ਜੰਗ ਛਿੜਣ ਦੇ ਖ਼ਦਸ਼ਿਆਂ ਅਤੇ ਵਿਦੇਸ਼ੀ ਫੰਡਾਂ ਵੱਲੋਂ ਲਗਾਤਾਰ ਸ਼ੇਅਰ ਵੇਚੇ ਜਾਣ ਕਾਰਨ ਮੰਗਲਵਾਰ ਨੂੰ ਸੈਂਸੈਕਸ 1,018 ਅੰਕਾਂ ਤੱਕ ਡਿੱਗ ਗਿਆ। ਸ਼ੇਅਰ ਬਾਜ਼ਾਰ ਵਿਚ ਅੱਜ ਲਗਾਤਾਰ ਪੰਜਵੇਂ ਦਿਨ ਗਿਰਾਵਟ ਦਾ ਦੌਰ ਜਾਰੀ ਰਿਹਾ। ਤੀਹ ਸ਼ੇਅਰਾਂ ਉੱਤੇ ਆਧਾਰਿਤ ਬੀਐੱਸਈ ਸੈਂਸੈਕਸ 1.32 ਫੀਸਦ ਡਿੱਗ ਕੇ ਦੋ ਹਫ਼ਤਿਆਂ ਦੇ ਹੇਠਲੇ ਪੱਧਰ 76,293.60 ਅੰਕਾਂ ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਇਕ ਵੇਲੇ ਇਹ 1,281.21 ਅੰਕ ਤੱਕ ਡਿੱਗ ਗਿਆ ਸੀ। ਐੱਨਐੱਸਈ ਦਾ ਨਿਫਟੀ ਵੀ 309.80 ਅੰਕ ਡਿੱਗ ਕੇ 23,071.80 ’ਤੇ ਬੰਦ ਹੋਇਆ। ਨਿਫਟੀ ਵਿਚ ਸ਼ਾਮਲ 50 ਸ਼ੇਅਰਾਂ ਵਿਚੋਂ 44 ’ਚ ਨੁਕਸਾਨ ਦਰਜ ਹੋਇਆ।

Related posts

ਅਰਨਬ ਗੋਸਵਾਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

On Punjab

ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਕਰਨ ਵਾਲੇ 10 ਮੁਲਜ਼ਮਾਂ ਨੂੰ 11 ਸਾਲ ਬਾਅਦ ਉਮਰ ਕੈਦ

On Punjab

ਆਇਫਾ ਐਵਾਰਡਜ਼: ‘ਲਾਪਤਾ ਲੇਡੀਜ਼’ ਨੇ ਜਿੱਤਿਆ ਬਿਹਤਰੀਨ ਫਿਲਮ ਦਾ ਐਵਾਰਡ

On Punjab