PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ੇਅਰ ਬਾਜ਼ਾਰ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਮੁੜ ਤੇਜ਼ੀ ਨਾਲ ਖੁੱਲ੍ਹੇ

ਮੁੰਬਈ- ਲਗਾਤਾਰ ਦੋ ਦਿਨਾਂ ਦੀ ਤਿੱਖੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਦੋਵਾਂ ਨੇ ਸ਼ੁਰੂਆਤੀ ਕਾਰੋਬਾਰ ’ਚ ਵਾਧਾ ਦਰਜ ਕੀਤਾ। ਘੱਟ ਪੱਧਰ ‘ਤੇ ਮੁੱਲ-ਖਰੀਦਾਰੀ ਕਾਰਨ ਬਾਜ਼ਾਰਾਂ ’ਚ ਤੇਜ਼ੀ ਨਜ਼ਰ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 197.11 ਅੰਕ ਚੜ੍ਹ ਕੇ 80,277.68 ‘ਤੇ ਪਹੁੰਚ ਗਿਆ। ਇਸੇ ਤਰ੍ਹਾਂ ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਨਿਫਟੀ 63.45 ਅੰਕ ਵਧ ਕੇ 24,564.35 ’ਤੇ ਪਹੁੰਚ ਗਿਆ।

ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਹਿੰਦੁਸਤਾਨ ਯੂਨੀਲੀਵਰ, ਟ੍ਰੇਂਟ, ਏਸ਼ੀਅਨ ਪੇਂਟਸ, ਆਈਟੀਸੀ, ਕੋਟਕ ਮਹਿੰਦਰਾ ਬੈਂਕ ਅਤੇ ਅਲਟਰਾਟੈੱਕ ਸੀਮਿੰਟ ਮੁੱਖ ਲਾਭ ਵਾਲੀਆਂ ਕੰਪਨੀਆਂ ਵਿੱਚੋਂ ਸਨ। ਹਾਲਾਂਕਿ ਮਹਿੰਦਰਾ ਐਂਡ ਮਹਿੰਦਰਾ, ਐੱਨਟੀਪੀਸੀ, ਐਟਰਨਲ ਅਤੇ ਇੰਫੋਸਿਸ ਪਛੜੀਆਂ ਰਹੀਆਂ।ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 18 ਪੈਸੇ ਡਿੱਗ ਕੇ 87.76 ’ਤੇ ਆ ਗਿਆ।

Related posts

ਏਅਰਬੈਗ ਦੇ ਝਟਕੇ ਕਾਰਨ ਬੱਚੇ ਦੀ ਮੌਤ

On Punjab

ਅੰਮ੍ਰਿਤਸਰ ਹਾਦਸਾ- ਵਿਆਹ ਦੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਔਰਤ ਦੀ ਆਪਣੀ ਬੱਚੀ ਸਮੇਤ ਮੌਤ

Pritpal Kaur

ਚੀਨੀ ਫੌਜ ਨਾਲ ਝੜਪ ‘ਚ ਪੰਜਾਬੀ ਸੈਨਿਕ ਸ਼ਹੀਦ

On Punjab