PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ੀ ਜਿਨਪਿੰਗ ਨੇ TikTok ਨੂੰ ਅਮਰੀਕੀ ਮਾਲਕੀ ਹੇਠ ਲਿਆਉਣ ਲਈ ਪ੍ਰਸਤਾਵਿਤ ਸੌਦੇ ਨੂੰ ਮਨਜ਼ੂਰੀ ਦਿੱਤੀ: ਟਰੰਪ

ਅਮਰੀਕਾ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਸ਼ਾਸਕੀ ਹੁਕਮ ’ਤੇ ਦਸਤਖਤ ਕੀਤੇ ਹਨ, ਜਿਸ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ‘ਟਿਕਟਾਕ’ ਨੂੰ ਅਮਰੀਕਾ ਦੇ ਕਾਨੂੰਨਾਂ ਰਾਹੀਂ ਤੈਅ ਕੀਤੀਆਂ ਗਈਆਂ ਕੌਮੀ ਸੁਰੱਖਿਆ ਚਿੰਤਾਵਾਂ ਨੂੰ ਪੂਰਾ ਕਰਦੇ ਹੋਏ ਇੱਥੇ ਸੰਚਾਲਨ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਸਾਲ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਵਿੱਚ ਚੀਨੀ ਕੰਪਨੀ ‘ਬਾਈਟਡਾਂਸ’ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ‘ਟਿਕਟਾਕ’ ਦੀਆਂ ਸੰਪਤੀਆਂ ਕਿਸੇ ਅਮਰੀਕੀ ਕੰਪਨੀ ਨੂੰ ਵੇਚ ਦੇਵੇ, ਨਹੀਂ ਤਾਂ ਪੂਰੇ ਦੇਸ਼ ਵਿੱਚ ਐਪ ਉੱਤੇ ਪਾਬੰਦੀ ਲਗਾ ਦਿੱਤੀ ਜਾਵੇਗੀ।

ਹਾਲਾਂਕਿ, ਟਰੰਪ ਵਾਰ-ਵਾਰ ਅਜਿਹੇ ਆਦੇਸ਼ ਜਾਰੀ ਕਰਦੇ ਰਹੇ ਹਨ, ਜਿਨ੍ਹਾਂ ਨਾਲ ‘ਟਿਕਟਾਕ’ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲਦੀ ਰਹੀ ਹੈ।ਇਸ ਸਮਝੌਤੇ ਬਾਰੇ ਅਜੇ ਵੀ ਬਹੁਤ ਕੁਝ ਸਪੱਸ਼ਟ ਨਹੀਂ ਹੈ, ਪਰ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਉੱਥੇ ਹੀ, ਵਾਸ਼ਿੰਗਟਨ ਸਥਿਤ ਚੀਨੀ ਦੂਤਾਵਾਸ ਨੇ ‘ਐਸੋਸੀਏਟਡ ਪ੍ਰੈਸ’ ਦੇ ਉਸ ਸਵਾਲ ਦਾ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ, ਜਿਸ ਵਿੱਚ ਪ੍ਰਸਤਾਵਿਤ ਸਮਝੌਤੇ ‘ਤੇ ਚੀਨ ਦੀ ਮਨਜ਼ੂਰੀ ਦੀ ਪੁਸ਼ਟੀ ਮੰਗੀ ਗਈ ਸੀ।ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਨਵੀਂ ਅਮਰੀਕੀ ਕੰਪਨੀ ਦਾ ਮੁੱਲ ਲਗਪਗ 14 ਬਿਲੀਅਨ ਡਾਲਰ ਹੋਵੇਗਾ, ਜੋ ਕਿ ਪ੍ਰਸਿੱਧ ਛੋਟੇ ਵੀਡੀਓ ਐਪ ਲਈ ਕੁਝ ਵਿਸ਼ਲੇਸ਼ਕਾਂ ਦੇ ਅੰਦਾਜ਼ਿਆਂ ਨਾਲੋਂ ਬਹੁਤ ਘੱਟ ਕੀਮਤ ਹੈ।

Related posts

ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

On Punjab

ਅਧਿਆਪਕਾਂ ਨਾਲ ਬਦਸਲੂਕੀ: ‘ਆਪ’ ਵਿਧਾਇਕ ਜੌੜਾਮਾਜਰਾ ਨੇ ਮੁਆਫ਼ੀ ਮੰਗੀ

On Punjab

ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਵਾਲਿਆਂ ਸੰਗਤਾਂ ਨੂੰ ਮਿਲੇਗੀ ਇਹ ਖਾਸ ਸਹੂਲਤ

On Punjab