PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ਿਲੌਂਗ ਦਾ ਪੰਜਾਬੀ ਲੇਨ ਇਲਾਕਾ ਸਿੱਖਾਂ ਦਾ ਹੈ ਤੇ ਸਿੱਖਾਂ ਦਾ ਹੀ ਰਹੇਗਾ: ਜਥੇਦਾਰ ਗੜਗੱਜ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮੇਘਾਲਿਆ ਦੇ ਸ਼ਿਲੌਂਗ ਸ਼ਹਿਰ ਵਿੱਚ ਪੰਜਾਬੀ ਲੇਨ ਵਿਖੇ ਵੱਸਦੇ ਸਿੱਖਾਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ  ਜਥੇਦਾਰ ਗੜਗੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵੀ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਗੁਰੂ ਨਾਨਕ ਸਕੂਲ ਦਾ ਵੀ ਦੌਰਾ ਕੀਤਾ। ਜਥੇਦਾਰ ਗੜਗੱਜ ਨੇ ਪੰਜਾਬੀ ਲੇਨ ਵਿੱਚ ਵੱਸਦੇ ਸਿੱਖਾਂ ਨਾਲ ਮੁਲਾਕਾਤ ਕਰਦਿਆਂਦਰਪੇਸ਼ ਸਮਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਇੱਥੋਂ ਦੇ ਮੌਜੂਦਾ ਹਾਲਾਤ ਤੇ ਸਥਿਤੀ ਨੂੰ ਵੀ ਵਾਚਿਆ।
ਜਥੇਦਾਰ ਨੇ ਕਿਹਾ ਕਿ ਸ਼ਿਲੌਂਗ ਦੀ ਪੰਜਾਬੀ ਲੇਨ ਵਿੱਚ ਵੱਸਦੇ ਸਿੱਖ ਚੜ੍ਹਦੀ ਕਲਾ ਵਿੱਚ ਹਨ। ਸ਼ਿਲੌਂਗ ਦੀ ਇਸ ਧਰਤੀ ਉੱਤੇ ਸਿੱਖ ਸਦੀਆਂ ਤੋਂ ਵੱਸ ਰਹੇ ਹਨ। ਸਿੱਖਾਂ ਦੀ ਇੱਥੇ ਵੱਸੋਂ ਵਿੱਚ ਪੰਜਾਬੀ ਲੇਨ ਸਭ ਤੋਂ ਪੁਰਾਣਾ ਇਲਾਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਲੇਨ ਇਲਾਕਾ ਜੱਦੀ ਪੁਸ਼ਤੀ ਸਿੱਖਾਂ ਦਾ ਹੈ ਅਤੇ ਸਿੱਖਾਂ ਦਾ ਹੀ ਰਹੇਗਾ ਕਿਉਂਕਿ ਇੱਥੇ ਰਹਿੰਦੇ ਸਿੱਖ ਵੀ ਮੇਘਾਲਿਆ ਤੇ ਸ਼ਿਲੌਂਗ ਦੇ ਵਾਸੀ ਹਨ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਗੁਰਜੀਤ ਸਿੰਘ ਵੀ ਹਾਜ਼ਰ ਸਨ।

Related posts

ਜੰਮੂ-ਸ੍ਰੀਨਗਰ ਹਾਈਵੇਅ ’ਤੇ ਸੈਲਾਨੀ ਦੀ ਮੌਤ; ਬਰਫਬਾਰੀ ਦੌਰਾਨ ਮੁਗਲ ਰੋਡ ਤੋਂ ਛੇ ਨੂੰ ਬਚਾਇਆ ਗਿਆ

On Punjab

Plane Hijack in Kabul: ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਦਾ ਦਾਅਵਾ, ਕਾਬੁਲ ਤੋਂ ਉਡਾਨ ਭਰਨ ਤੋਂ ਬਾਅਦ ਹਾਈਜੈਕ ਹੋਇਆ ਜਹਾਜ਼

On Punjab

ਸੁਪਰੀਮ ਕੋਰਟ ਵੱਲੋਂ ਜਨਹਿੱਤ ਪਟੀਸ਼ਨ ਸੁਣਨ ਤੋਂ ਨਾਂਹ

On Punjab