PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ਹੀਦ ਠੀਕਰੀਵਾਲਾ ਦੀ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਭੇਂਟ, ਮੁੱਖ ਮੰਤਰੀ ਰਹੇ ਗੈਰ ਹਾਜ਼ਰ

ਮਹਿਲ ਕਲਾਂ- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਠੀਕਰੀਵਾਲਾ ਵਿਖੇ ਅੱਜ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 92 ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਤੀਜੇ ਸਾਲ ਬਰਸੀ ਸਮਾਗਮ ਤੋਂ ਗੈਰ ਹਾਜ਼ਰ ਰਹੇ, ਜਦਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਆਪ ਪੰਜਾਬ ਦੇ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੋੜਾ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੰਜਾਬ ਸਰਕਾਰ ਦੇ ਵੱਲੋਂ ਆਪਣੀ ਹਾਜ਼ਰੀ ਭਰੀ ਅਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਇਸ ਮੌਕੇ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਕਿ ਜੋ ਲੋਕ ਸਮਾਜ ਅਤੇ ਲੋਕਾਂ ਲਈ ਲੜਾਈ ਲੜਦੇ ਹਨ ਅਤੇ ਸ਼ਹੀਦ ਹੁੰਦੇ ਹਨ, ਉਹਨਾਂ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਹੈ।‌ ਸੇਵਾ ਸਿੰਘ ਠੀਕਰੀਵਾਲਾ ਅਜਿਹੇ ਮਹਾਨ ਸ਼ਹੀਦਾਂ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਪਰਜਾ ਮੰਡਲ ਲਹਿਰ ਬਣਾ ਕੇ ਲੋਕਾਂ ਲਈ ਸੰਘਰਸ਼ ਕੀਤਾ ਅਤੇ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਆਪਣੀਆਂ ਜਮੀਨਾਂ ਦੀ ਮਾਲਕੀ ਦੇ ਹੱਕ ਅਜਿਹੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਮਾਣ ਰਹੇ ਹਨ।

ਇਸ ਮੌਕੇ ਹਰਪਾਲ ਚੀਮਾ ਨੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਨਰਸਿੰਗ ਕਾਲਜ ਨੂੰ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਕਾਲਜ ਦੀ ਪ੍ਰਵਾਨਗੀ ਅਧੂਰੀ ਸੀ ਜਿਸ ਨੂੰ ਕੁਝ ਦਿਨਾਂ ਵਿੱਚ ਸੰਪੰਨ ਕਰਕੇ ਜਲਦ ਹੀ ਇਸਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਉੱਥੇ ਉਨ੍ਹਾਂ ਪਿੰਡ ਵਿੱਚ ਸ਼ਹੀਦ ਠੀਕਰੀਵਾਲਾ ਦੀ ਬਣਾਈ ਜਾ ਰਹੀ ਯਾਦਗਾਰ ਸਬੰਧੀ ਦੱਸਿਆ ਕਿ ਬੀਤੇ ਵਰ੍ਹੇ 20 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ ਅਤੇ ਯਾਦਗਾਰ ਦੇ ਨਿਰਮਾਣ ਵਿੱਚ ਆ ਰਹੀਆਂ ਦਿੱਕਤਾਂ ਨੂੰ ਹੱਲ ਕਰਨ ਲਈ ਤੁਰੰਤ ਡੀਸੀ ਬਰਨਾਲਾ ਨੂੰ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਸ਼ਹੀਦਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਦੀਆਂ ਯਾਦਗਾਰਾਂ ਸੰਭਾਲਣ ਦਾ ਸਾਡਾ ਅਹਿਮ ਫਰਜ਼ ਬਣਦਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਕਿਰਨਜੀਤ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਸਨਮਾਨ ਵੀ ਕੀਤਾ।

ਪਿੰਡ ਵਾਸੀਆਂ ਨੇ ਦਿੱਤਾ ਉਲਾਂਭਾ- ਇਸ ਤੋਂ ਪਹਿਲਾਂ ਸ਼ਹੀਦ ਠੀਕਰੀਵਾਲਾ ਦੇ ਦੋਹਤੇ ਅਮਰਜੀਤ ਸਿੰਘ ਜੇਜੀ ਨੇ ਪਿੰਡ ਵਿੱਚ ਤਿੰਨ ਸਾਲਾਂ ਤੋਂ ਨਰਸਿੰਗ ਕਾਲਜ ਨਾ ਬਣਾਏ ਜਾਣ ਅਤੇ ਪਟਿਆਲਾ ਵਿਖੇ ਸ਼ਹੀਦ ਠੀਕਰੀਵਾਲਾ ਦੇ ਬੁੱਤ ਉੱਪਰ ਸੋਲਰ ਲਾਈਟਾਂ ਲਗਾ ਕੇ ਕੀਤੇ ਜਾ ਰਹੇ ਨਿਰਾਦਰ ਤੇ ਰੋਸ ਪ੍ਰਗਟ ਕੀਤਾ। ਉੱਥੇ ਸਟੇਜ ਦੇ ਸੈਕਟਰੀ ਸੁਰਜੀਤ ਸਿੰਘ ਠੀਕਰੀਵਾਲਾ ਨੇ ਵੀ ਕਿਹਾ ਕਿ ਪਿਛਲੇ ਸਾਲ 20 ਲੱਖ ਦੀ ਗਰਾਂਟ ਵਿੱਤ ਮੰਤਰੀ ਚੀਮਾ ਵੱਲੋਂ ਭਾਵੇਂ 24 ਘੰਟੇ ਦੇ ਅੰਦਰ ਭੇਜ ਦਿੱਤੀ ਗਈ ਸੀ ਪ੍ਰੰਤੂ ਬਰਨਾਲੇ ਦੇ ਪ੍ਰਸ਼ਾਸਨ ਵੱਲੋਂ ਇਹ ਗਰਾਂਟ ਖਰਚਣ ਲਈ ਬਿੱਲ ਹੀ ਪਾਸ ਨਹੀਂ ਕੀਤੇ ਗਏ ਜਿਸ ਕਰਕੇ ਯਾਦਗਾਰ ਦਾ ਕੰਮ ਅਧੂਰਾ ਪਿਆ ਹੈ। ਉੱਥੇ ਉਹਨਾਂ ਸ਼ਹੀਦ ਠੀਕਰੀਵਾਲਾ ਦੀ ਬਰਸੀ ਮੌਕੇ ਸਰਕਾਰੀ ਛੁੱਟੀ ਦੇ ਐਲਾਨ ਵਿੱਚ ਹੋਈ ਦੇਰੀ ਲਈ ਵੀ ਰੋਸ਼ ਜਾਹਿਰ ਕੀਤਾ।

Related posts

India- America : ਹਾਪਕਿਨਜ਼ ਨੇ ਲਗਾਤਾਰ ਦੂਜੀ ਵਾਰ ਭਾਰਤੀ-ਅਮਰੀਕੀ ਵਿਦਿਆਰਥਣ ਨੂੰ ‘ਦੁਨੀਆ ਦੀ ਸਭ ਤੋਂ ਹੁਸ਼ਿਆਰ’ ਐਲਾਨਿਆ

On Punjab

ਕੈਨੇਡਾ ’ਚ ਅਮਰੀਕੀ ਐੱਚ-1ਬੀ ਵੀਜ਼ਾ ਧਾਰਕਾਂ ਦੀ ਅਰਜ਼ੀਆਂ ਦਾ ਕੋਟਾ ਪੂਰਾ

On Punjab

ਬਾਦਲ ਤੇ ਮਜੀਠੀਆ ਨੂੰ ਫਲੈਟ ਖ਼ਾਲੀ ਕਰਨ ਦੇ ਆਦੇਸ਼, ਰੰਧਾਵਾ ਤੋਂ ਵਾਪਸ ਮੰਗੀ ਮੰਤਰੀ ਦੇ ਕੋਟੇ ਵਾਲੀ ਕਾਰ

On Punjab