PreetNama
ਫਿਲਮ-ਸੰਸਾਰ/Filmy

ਸਲਮਾਨ ਤੇ ਕੈਟਰੀਨਾ ਨੇ ਬੰਗਲਾਦੇਸ਼ ਦੀ PM ਨਾਲ ਸ਼ੇਅਰ ਕੀਤੀ ਤਸਵੀਰ

Salman khan katrina bangladesh pm: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਸੁਪਰਸਟਾਰ ਸਲਮਾਨ ਖਾਨ ਤੇ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਹਾਲ ਹੀ ‘ਚ ਮੁਲਾਕਾਤ ਕੀਤੀ। ਦੋਵਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਸਲਮਾਨ ਨੇ ਐਤਵਾਰ ਰਾਤ ਨੂੰ ਤਸਵੀਰ ਟਵਿਟਰ ‘ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ”ਸ਼ੇਖ ਹਸੀਨਾ ਨੂੰ ਖੂਬਸੂਰਤ ਮਹਿਲਾ ਕਿਹਾ।” ਸਲਮਾਨ ਨੇ ਤਸਵੀਰ ਦੇ ਕੈਪਸ਼ਨ ‘ਚ ਲਿਖਿਆ, ”ਮਾਣਯੋਗ ਪ੍ਰਧਾਨਮੰਤਰੀ ਸ਼ੇਖ ਹਸੀਨਾ ਨਾਲ ਕੈਟਰੀਨਾ ਕੈਫ ਤੇ ਮੈਂ।

ਇੰਨੀ ਖੂਬਸੂਰਤ ਮਹਿਲਾ ਨਾਲ ਮਿਲਣਾ ਸਮਾਨਜਨਕ ਤੇ ਆਨੰਦ ਦਾਇਕ ਰਿਹਾ।”ਇਸ ਪੋਸਟ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਦੱਸ ਦਈਏ ਕਿ ਦੋਵੇਂ ਬਾਲੀਵੁਡ ਸਟਾਰ ਕਥਿਤ ਤੌਰ ‘ਤੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀਪੀਏ) ਦੇ ਉਦਾਘਟਨ ਸਮਾਰੋਹ ‘ਚ ਪਰਫਾਰਮ ਕਰਨ ਬੰਗਲਾਦੇਸ਼ ਪਹੁੰਚੇ ਸਨ। ਸਲਮਾਨ ਤੇ ਕੈਟਰੀਨਾ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਜਲਦ ਹੀ ਫਿਲਮ ‘ਦਬੰਗ 3’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ‘ਚ ਉਨ੍ਹਾਂ ਦਾ ਸਾਥ ਸੋਨਾਕਸ਼ੀ ਸਿਨ੍ਹਾ ਤੇ ਸਾਈ ਮਾਂਜੇਕਰ ਲੀਡ ਕਿਰਦਾਰ ‘ਚ ਹਨ। ਉਥੇ ਹੀ ਕੈਟਰੀਨਾ ਕੈਫ ਫਿਲਮ ‘ਸੂਰਯਵੰਸ਼ੀ’ ‘ਚ ਨਜ਼ਰ ਆਉਣ ਵਾਲੀ ਹੈ। ਫਿਲਮ ‘ਚ ਕੈਟਰੀਨਾ ਕੈਫ ਤੇ ਅਕਸ਼ੈ ਕੁਮਾਰ ਲੀਡ ਕਿਰਦਾਰ ‘ਚ ਹਨ।

ਦੱਸਣਯੋਗ ਹੈ ਕਿ ਜਦੋਂ ਤੋਂ ਸਲਮਾਨ ਖਾਨ ਨੇ ਦਬੰਗ 3 ਦਾ ਐਲਾਨ ਕੀਤਾ ਹੈ,ਉਦੋ ਤੋ ਹੀ ਉਹਨਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਵੀਰਵਾਰ ਨੂੰ ਗਾਣਾ ਹੁੜ ਹੁੜ ਦਬੰਗ ਰਿਲੀਜ ਜਾਰੀ ਕੀਤਾ ਗਿਆ ਹੈ। ਇਸ ਫਿਲਮ ਦਾ ਟ੍ਰੇਲਰ ਪ੍ਰਸ਼ੰਸਕਾਂ ਵਿਚ ਬਹੁਤ ਵਾਇਰਲ ਹੋ ਗਿਆ ਅਤੇ ਦਬੰਗ 3 ਦੇ ਬਹੁਤ ਸਾਰੇ ਗਾਣੇ ਹੁਣ ਤੱਕ ਸਾਡੇ ਸਾਹਮਣੇ ਆ ਚੁੱਕੇ ਹਨ, ਪਰ ਸਾਰੇ ਆਡੀਓ ਰੂਪ ਵਿਚ ਸਨ ਅਤੇ ਇਕ ਵੀ ਵੀਡੀਓ ਸਾਹਮਣੇ ਨਹੀਂ ਆਇਆ ਸੀ। ਹੁਣ ਸਲਮਾਨ ਖਾਨ ਦੇ ਹੁੱਡਮ ਦਬੰਗ ਫ੍ਰੈਂਚਾਇਜ਼ੀ ਦਾ ਟਾਈਟਲ ਗੀਤ ਹੂਡ ਹੂਡ ਦਬੰਗ ਜਾਰੀ ਕੀਤਾ ਗਿਆ ਹੈ। ਇਹ ਦਬੰਗ 3 ਫਿਲਮ ਦਾ ਆਉਣ ਵਾਲਾ ਪਹਿਲਾ ਵੀਡੀਓ ਗੀਤ ਹੈ। ਦੱਸ ਦੇਈਏ ਕਿ ਫਿਲਮ ਦਬੰਗ 3 ਵਿੱਚ ਸਾਈ ਮੰਜਰੇਕਰ, ਸੋਨਾਕਸ਼ੀ ਸਿਨਹਾ ਅਤੇ ਅਰਬਾਜ਼ ਖਾਨ ਨਾਲ ਸਲਮਾਨ ਖਾਨ ਹਨ। ਨਿਰਦੇਸ਼ਕ ਪ੍ਰਭੂ ਦੇਵ ਇਸ ਫਿਲਮ ਨੂੰ ਬਣਾ ਰਹੇ ਹਨ। ਇਹ ਫਿਲਮ 2੦ ਦਸੰਬਰ ਨੂੰ ਰਿਲੀਜ ਕੀਤੀ ਜਾਵੇਗੀ।

Related posts

MMS leak ਤੋਂ ਬਾਅਦ ਹੁਣ ਤੌਲੀਏ ‘ਚ ਵਾਇਰਲ ਹੋਈ ਅਕਸ਼ਰਾ ਦੀ ਵੀਡੀਓ, ਫਿਰ ਇੰਟਰਨੈੱਟ ‘ਤੇ ਮਚੀ ਸਨਸਨੀ

On Punjab

Alia Bhatt : ਮਾਂ ਬਣਨ ਤੋਂ ਬਾਅਦ ਆਲੀਆ ਭੱਟ ਨੇ ਸ਼ੇਅਰ ਕੀਤੀ ਪਹਿਲੀ ਤਸਵੀਰ, ਸਿਤਾਰਿਆਂ ਨੇ ਰੱਜ ਕੇ ਲੁਟਾਇਆ ਪਿਆਰ

On Punjab

ਇਕ ਵਾਰ ਫਿਰ ਤੋਂ ‘ਯਾਰੀਆਂ’ ਦੀ ਗੱਲ ਕਰਨਗੇ ਸ਼ੈਰੀ ਮਾਨ, ਗੀਤ ਦਾ ਪੋਸਟਰ ਕੀਤਾ ਸਾਂਝਾ

On Punjab