PreetNama
ਫਿਲਮ-ਸੰਸਾਰ/Filmy

ਸਲਮਾਨ ਖਾਨ ਨਾਲ ਲੀਡ ਰੋਲ ‘ਚ ਕੰਮ ਕਰੇਗੀ ਇਹ ਅਦਾਕਾਰਾ

Salman Pooja Hegde movie : ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਅਗਲੇ ਸਾਲ 2021 ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਪੂਜਾ ਹੇਗੜੇ ਫੀਮੇਲ ਲੀਡ ਰੋਲ ਵਿੱਚ ਸਲਮਾਨ ਖ਼ਾਨ ਦੇ ਆਪੋਜ਼ਿਟ ਨਜ਼ਰ ਆਵੇਗੀ। ਦੋਨੋਂ ਸਿਤਾਰੇ ਸਲਮਾਨ ਖ਼ਾਨ ਅਤੇ ਪੂਜਾ ਹੈਗੜੇ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ।

ਫ਼ਿਲਮ ਦੇ ਪ੍ਰੋਡਿਊਸਰ ਸਾਜਿਦ ਨਾਦਿਆਦਵਾਲਾ ਨੇ ਪੂਜਾ ਹੈਗੜੇ ਨੂੰ ਫ਼ਿਲਮ ਵਿੱਚ ਕਨਫਰਮ ਕਰਦੇ ਹੋਏ ਕਿਹਾ ਕਿ ਪੂਜਾ ਇਸ ਫ਼ਿਲਮ ਲਈ ਬੈਸਟ ਫਿੱਟ ਹੈ। ਸਾਨੂੰ ਪੂਜਾ ਹੈਗੜੇ ਦੇ ਨਾਲ ਹਾਊਸਫੁਲ 4 ਦੇ ਵਿੱਚ ਕੰਮ ਕਰਕੇ ਲੱਗਿਆ ਕਿ ਪੂਜਾ ਇਸ ਫ਼ਿਲਮ ਲਈ ਪ੍ਰਫੈਕਟ ਫਿੱਟ ਹੈ। ਪੂਜਾ ਹੈਗੜੇ ਫ਼ਿਲਮ ਵਿੱਚ ਨਵਾਂਪਨ ਲੈ ਕੇ ਆਵੇਗੀ। ਫ਼ਿਲਮ ਵਿੱਚ ਪੂਜਾ ਦੀ ਵਧੀਆ ਸਕ੍ਰੀਨਿੰਗ ਹੋਵੇਗੀ।

ਰਿਪੋਰਟਸ ਮੁਤਾਬਿਕ ਪੂਜਾ ਇੱਕ ਛੋਟੇ ਜਿਹੇ ਕਸਬੇ ਵਿੱਚ ਰਹਿਣ ਵਾਲੀ ਸਾਧਾਰਣ ਜਿਹੀ ਲੜਕੀ ਦਾ ਰੋਲ ਪਲੇ ਕਰੇਗੀ ਜਿਸ ਦਾ ਵਿਵਹਾਰ ਸਲਮਾਨ ਖ਼ਾਨ ਤੋਂ ਬਿਲਕੁਲ ਆਪੋਜ਼ਿਟ ਹੈ। ਫ਼ਿਲਮ ਅਗਲੇ ਸਾਲ 13 ਮਈ, 2021 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਸਲਮਾਨ ਖ਼ਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਣ ਫ਼ਰਹਾਦ ਸਾਮਜੀ ਕਰਣਗੇ। ਸਲਮਾਨ ਖ਼ਾਨ ਸਾਨੂੰ 2019 ਵਿੱਚ ਦੋ ਫ਼ਿਲਮਾਂ ਵਿੱਚ ਨਜ਼ਰ ਆਏ ਸਨ।

ਸਲਮਾਨ ਦੀ ਫ਼ਿਲਮ ਭਾਰਤ ਈਦ ਮੌਕੇ ਰਿਲੀਜ਼ ਹੋਈ ਸੀ ਅਤੇ ਦਬੰਗ 3 ਕ੍ਰਿਸਮਸ ਦੇ ਮੌਕੇ ਰਿਲੀਜ਼ ਹੋਈ ਸੀ। ਸਲਮਾਨ ਖ਼ਾਨ ਦੀ ਇਸ ਸਾਲ ਆਉਣ ਵਾਲੀ ਫ਼ਿਲਮ ਰਾਧੇ 22 ਮਈ, 2020 ਨੂੰ ਰਿਲੀਜ਼ ਹੋਵੇਗੀ। ਜੇਕਰ ਪੂਜਾ ਹੈਗੜੇ ਦੀ ਗੱਲ ਕੀਤੀ ਜਾਵੇ ਤਾਂ ਪੂਜਾ ਹੈਗੜੇ ਨੇ ਫ਼ਿਲਮ ਮੋਹਿੰਜੋ ਦਾਰੋ ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਊ ਕੀਤਾ ਸੀ। ਮੋਹਿੰਜੋ ਦਾਰੋ ਵਿੱਚ ਪੂਜਾ ਹੈਗੜੇ ਰਿਤਿਕ ਰੌਸ਼ਨ ਦੇ ਆਪੋਜ਼ਿਟ ਨਜ਼ਰ ਆਈ ਸੀ।

ਪੂਜਾ ਹੈਗੜੇ ਸਾਨੂੰ ਪਿਛਲੇ ਸਾਲ 2019 ਵਿੱਚ ਰਿਲੀਜ਼ ਹੋਈ ਫ਼ਿਲਮ ਹਾਊਸਫੁਲ 4 ਵਿੱਚ ਨਜ਼ਰ ਆਈ ਸੀ। ਜਿਸ ਵਿੱਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਵਿੱਚ ਸੀ। ਫ਼ਿਲਮ ਨੇ 200 ਕਰੋੜ ਤੋਂ ਵੀ ਉੱਪਰ ਦੀ ਕਮਾਈ ਕੀਤੀ ਸੀ। ਇਸ ਤੋਂ ਇਲਾਵਾ ਪੂਜਾ ਹੈਗੜੇ ਸਾਨੂੰ ਬਹੁਤ ਸਾਊਥ ਇੰਡੀਅਨ ਫ਼ਿਲਮਾਂ ਵਿੱਚ ਵੀ ਨਜ਼ਰ ਆਉਂਦੀ ਰਹੀ ਹੈ।ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

Related posts

ਕੁਸ਼ਲ ਪੰਜਾਬੀ ਦੀ ਵਿਆਹੁਤਾ ਜ਼ਿੰਦਗੀ ‘ਚ ਸਨ ਕੁਝ ਮੁਸ਼ਕਲਾਂ !ਪੁਲਿਸ ਨੂੰ ਮਿਲਿਆ ਸੁਸਾਈਡ ਨੋਟ

On Punjab

Mahima Chaudhary Look In Emergency: ਰਾਈਟਰ ਪੁਪੁਲ ਜੈਕਰ ਦੇ ਕਿਰਦਾਰ ‘ਚ ਨਜ਼ਰ ਆਈ ਮਹਿਮਾ ਚੌਧਰੀ, ਸਾਹਮਣੇ ਆਇਆ ਜ਼ਬਰਦਸਤ ਲੁੱਕ

On Punjab

TMKOC: ਦਯਾ ਬੇਨ ਦੇ ਘਰ ਆਇਆ ਛੋਟਾ ਮਹਿਮਾਨ, ਸ਼ੋਅ ‘ਤੇ ਪਰਤਣ ਤੋਂ ਪਹਿਲਾਂ ਦਿੱਤਾ ਬੇਟੇ ਨੂੰ ਜਨਮ

On Punjab