60.26 F
New York, US
October 23, 2025
PreetNama
ਫਿਲਮ-ਸੰਸਾਰ/Filmy

‘ਸਲਮਾਨ ਇਹਨਾਂ ਦੋ ਸਿਤਾਰਿਆਂ ਦਾ ਕਰੀਅਰ ਕਰ ਰਹੇ ਨੇ ਬਰਬਾਦ’ – KRK

KRK slam Salman : ਬਿੱਗ ਬੌਸ ਸੀਜਨ 13 ਨੂੰ ਸ਼ੁਰੂਆਤ ਤੋਂ ਹੀ ਬਾਇਸਡ ਸ਼ੋਅ ਦਾ ਟੈਗ ਦਿੱਤਾ ਜਾ ਰਿਹਾ ਹੈ। ਅਜਿਹਾ ਕਹਿਣ ਵਾਲਿਆਂ ਵਿੱਚ ਸਭ ਤੋਂ ਅੱਗੇ ਕਮਾਲ ਰਾਸ਼ਿਦ ਖਾਨ ਮਤਲਬ ਕਿ KRK ਹੈ। ਉਹ ਟਵਿੱਟਰ ਉੱਤੇ ਕਦੇ ਹੋਸਟ ਸਲਮਾਨ ਖਾਨ ਤਾਂ ਕਦੇ ਸ਼ੋਅ ਨੂੰ ਟਰੋਲ ਕਰਦੇ ਹਨ। ਹੁਣ ਕੇਆਰਕੇ ਨੇ ਇੱਕ ਵਾਰ ਫਿਰ ਬਿੱਗ ਬੌਸ ਨੂੰ ਬਾਇਸਡ ਸ਼ੋਅ ਦੱਸਿਆ ਹੈ। ਕੇਆਰਕੇ ਨੇ ਟਵੀਟ ਕਰ ਲਿਖਿਆ – ਇਹ ਗੱਲ ਹੁਣ ਇੱਕਦਮ ਸਾਫ਼ ਹੈ ਕਿ ਸਲਮਾਨ ਖਾਨ ਦਾ ਸ਼ੋਅ ਬਿੱਗ ਬੌਸ ਬਾਇਸਡ ਹੈ।

ਉਹ ਅਰਹਾਨ ਖਾਨ ਅਤੇ ਪਾਰਸ ਛਾਬੜਾ ਵਰਗੇ ਛੋਟੇ ਸਿਤਾਰਿਆਂ ਦਾ ਕਰੀਅਰ ਖਤਮ ਕਰ ਰਹੇ ਹਨ। ਹਾਲਾਂਕਿ ਮੈਂ ਪਾਰਸ ਅਤੇ ਅਰਹਾਨ ਨੂੰ ਬਿਲਕੁੱਲ ਵੀ ਪਸੰਦ ਨਹੀਂ ਕਰਦਾ ਹਾਂ ਪਰ ਸਲਮਾਨ ਖਾਨ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਅਜਿਹੇ ਨਿਊਕਮਰਸ ਦੀ ਬੇਇੱਜਤੀ ਕਰਨ ਤਾਂ ਕੀ ਤੁਸੀ ਲੋਕ 2020 ਵਿੱਚ ਰਿਲੀਜ਼ ਹੋ ਰਹੀ ਅਦਾਕਾਰ ਦੀ ਫਿਲਮ ਅਰਾਧੇ ਬਾਇਕਾਟ ਕਰਨਗੇ ?

ਪਿਛਲੇ ਹਫਤੇ ਮੇਕਰਸ ਨੇ ਹਿੰਸਾ ਕਰਨ ਦੇ ਇਲਜ਼ਾਮ ਵਿੱਚ ਮਧੁਰਿਮਾ ਨੂੰ ਸ਼ੋਅ ਤੋਂ ਆਊਟ ਕੀਤਾ। ਮਧੁਰਿਮਾ ਨੂੰ ਦਿੱਤੀ ਗਈ ਸਜਾ ਉੱਤੇ ਕੇਆਰਕੇ ਨੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਸਿੱਧਾਰਥ ਸ਼ੁਕਲਾ ਦੇ ਐਗਰੇਸ਼ਨ ਦੀ ਫੁਟੇਜ ਸ਼ੇਅਰ ਕਰਦੇ ਹੋਏ ਲਿਖਿਆ – ਮੈਂ ਕਲਰਸ, ਐਂਡਮੋਲ, ਮਨੀਸ਼ਾ ਸ਼ਰਮਾ ਅਤੇ ਸਲਮਾਨ ਖਾਨ ਤੋਂ ਇਹ ਜਾਨਣਾ ਚਾਹੁੰਦਾ ਹਾਂ ਕਿ ਇਹ ਹਿੰਸਾ ਹੈ ਜਾਂ ਨਹੀਂ ?

Related posts

Cannes 2019: ਪ੍ਰਿਅੰਕਾ-ਕੰਗਨਾ ਤੋਂ ਬਾਅਦ ਹੁਣ ਸਾਹਮਣੇ ਆਈਆਂ ਮਲਿਕਾ ਸ਼ੇਰਾਵਤ ਦੀਆਂ ਤਸਵੀਰਾਂ

On Punjab

ਵਧਦੀ ਉਮਰ ‘ਚ ਫਿਟਨੈੱਸ ਵੱਲ ਖ਼ਾਸ ਧਿਆਨ ਦਿੰਦੀ ਮਲਾਇਕਾ, ਵੇਖੋ ਤਸਵੀਰਾਂ

On Punjab

ਇਸ ਟੀਵੀ ਐਕਟਰ ਦੀ ਜ਼ਿੰਦਗੀ ਨੂੰ ਡਾਇਬਟੀਜ਼ ਨੇ ਕੀਤਾ ‘ਬਰਬਾਦ’, ਕਟਵਾਉਣੀ ਪੈ ਗਈ ਲੱਤ

On Punjab