PreetNama
ਖਾਸ-ਖਬਰਾਂ/Important News

ਸਰੀ ’ਚ ਗੋਲ਼ੀਬਾਰੀ ਦੀਆਂ ਘਟਨਾਵਾਂ ’ਚ ਦੋ ਨੌਜਵਾਨਾਂ ਦੀ ਮੌਤ

ਸਰੀ ’ਚ ਦੋ ਦਿਨ ਪਹਿਲਾਂ ਹੋਈ ਗੋਲ਼ੀਬਾਰੀ ’ਚ ਇਕ 19 ਸਾਲਾ ਨੌਜਵਾਨ ਦੇ ਮਾਰੇ ਜਾਣ ਉਪਰੰਤ ਹੁਣ ਸੋਮਵਾਰ ਰਾਤ ਨੂੰ ਵਾਪਰੀ ਘਟਨਾ ’ਚ ਇਕ 14 ਸਾਲਾ ਲੜਕਾ ਮਾਰਿਆ ਗਿਆ ਹੈ। ਇਹ ਘਟਨਾ ਸੋਮਵਾਰ ਨੂੰ 148ਏ ਸਟਰੀਟ 110 ਐਵਨਿਊ ’ਤੇ ਰਾਤ 7.30 ਵਜੇ ਤੋਂ ਬਾਅਦ ਵਾਪਰੀ। ਨੇੜਲੇ ਸ਼ਹਿਰ ਬਰਨਬੀ ਦੇ ਵਾਸੀ ਇਸ ਲੜਕੇ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ।
ਸ਼ਹਿਰ ’ਚ 137ਏ ਸਟਰੀਟ, 90 ਐਵਨਿਊ ’ਤੇ ਐਤਵਾਰ ਦੀ ਰਾਤ ਕਰੀਬ 10.30 ਵਜੇ ਅਜਿਹੀ ਹੀ ਇਕ ਘਟਨਾ ’ਚ ਚੱਲੀ ਗੋਲ਼ੀ ਦੌਰਾਨ ਜ਼ਖ਼ਮੀ ਹੋਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮਿਥ ਕੇ ਚਲਾਈ ਗਈ ਇਸ ਗੋਲੀ ਦੌਰਾਨ ਮਾਰੇ ਜਾਣ ਵਾਲੇ ਨੌਜਵਾਨ ਦੀ ਪਛਾਣ 19 ਸਾਲਾ ਹਰਮਨ ਢੇਸੀ ਦੱਸੀ ਗਈ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਮੌਕੇ ’ਤੇ ਪੁੱਜਣ ’ਤੇ ਇਸ ਨੌਜਵਾਨ ਨੂੰ ਇਕ ਵਾਹਨ ’ਚ ਜ਼ਖਮੀ ਪਾਇਆ ਸੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹÄ ਜਾ ਸਕਿਆ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਤੋਂ ਘਟਨਾ ਦੀ ਜਾਂਚ ’ਚ ਸਹਿਯੋਗ ਦੀ ਮੰਗ ਕੀਤੀ ਹੈ।

Related posts

ਸੂਡਾਨ ‘ਚ ਭਿਆਨਕ ਹਾਦਸਾ, 18 ਭਾਰਤੀਆਂ ਦੀ ਮੌਤ

On Punjab

ਰਾਜਪਾਲ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਪ੍ਰਵਾਨਗੀ

On Punjab

ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ

On Punjab