PreetNama
ਸਿਹਤ/Health

ਸਰੀਰ ਨੂੰ ਤੰਦਰੁਸਤ ਰੱਖਦਾ ਹੈ ‘ਭੁੱਜੇ ਛੋਲਿਆਂ’ ਦਾ ਸੇਵਨ !

Roasted Chickpeas benefits: ਟਾਈਮ ਪਾਸ ਕਰਨ ਜਾਂ ਪੇਟ ਭਰਨ ਲਈ ਲੋਕ ਕੁੱਝ ਨਾ ਕੁੱਝ ਖਾਂਦੇ ਰਹਿੰਦੇ ਹਨ…ਜੋ ਕਈ ਵਾਰ ਸਿਹਤ ਲਈ ਨੁਕਸਾਨਦੇਹ ਵੀ ਹੁੰਦਾ ਹੈ….ਤਾਂ ਅਜਿਹੇ ‘ਚ ਭੁੰਨੇ ਹੋਏ ਛੋਲੇ ਇਕ ਵਧੀਆ ਆਪਸ਼ਨ ਹਨ। ਭੁੰਨੇ ਹੋਏ ਛੋਲਿਆਂ ਦਾ ਸੇਵਨ ਕਰਨਾ ਸਿਹਤ ਦੇ ਲਿਹਾਜ ਨਾਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਿਉਂਕਿ ਕਈ ਗੁਣਾਂ ਨਾਲ ਭਰਪੂਰ ਭੁੰਨੇ ਹੋਏ ਛੋਲਿਆਂ ‘ਚ ਪ੍ਰੋਟੀਨ, ਡਾਈਟਰੀ ਫਾਈਬਰ ਹੁੰਦੀ ਹੈ ਅਤੇ ਇਸ ਦੇ ਇਲਾਵਾ ਇਨ੍ਹਾਂ ‘ਚ ਫਾਈਬਰ, ਸ਼ੂਗਰ, ਸੋਡੀਅਮ, ਪੋਟਾਸ਼ੀਅਮ, ਵਸਾ, ਕਾਰਬੋਹਾਈਡ੍ਰੇਟਸ ਵਰਗੇ ਤੱਤ ਹੁੰਦੇ ਹਨ…..ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ…..ਲੋ-ਕੈਲੋਰੀ ਹੋਣ ਕਾਰਨ ਇਨ੍ਹਾਂ ਨੂੰ ਹੈਲਦੀ ਸਨੈਕਸ ਵੀ ਮੰਨਿਆ ਜਾਂਦਾ ਹੈ, ਜੋ ਭਾਰ ਘੱਟ ਕਰਨ ‘ਚ ਕਾਫੀ ਮਦਦਗਾਰ ਸਾਬਤ ਹੁੰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਭੁੰਨੇ ਹੋਏ ਛੋਲਿਆਂ ਦੇ ਕੁੱਝ ਅਜਿਹੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ।

ਭਾਰ ਘਟਾਉਣ ‘ਚ ਮਦਦਗਾਰ: ਭੁੰਨੇ ਹੋਏ ਛੋਲੇ ਖਾਣ ਨਾਲ ਨਾ ਸਿਰਫ ਪੇਟ ਭਰਦਾ ਹੈ ਸਗੋਂ ਭਾਰ ਵੀ ਘੱਟਦਾ ਹੈ। ਜੇਕਰ ਤੁਸੀਂ ਹਰ ਦਿਨ 1 ਤੋਂ 2 ਪਾਊਂਡ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ ‘ਚ 500-1000 ਕੈਲੋਰੀ ਬਰਨ ਕਰਨੀ ਹੋਵੇਗੀ, ਜਿਸ ‘ਚ ਭੁੰਨੇ ਹੋਏ ਛੋਲੇ ਤੁਹਾਡੀ ਮਦਦ ਕਰਨਗੇ। ਦਰਅਸਲ ਤੁਸੀਂ ਹਰ ਦਿਨ ਮੁੱਠੀ ਭਰ ਛੋਲੇ ਖਾਂਦੇ ਹੋ ਤਾਂ ਇਸ ਨਾਲ ਰੋਜ਼ਾਨਾ 46-50 ਕੈਲੋਰੀ ਬਰਨ ਹੁੰਦੀ ਹੈ।

ਭੁੱਖ ਲੱਗੇਗੀ ਘੱਟ: ਰੋਜ਼ਾਨਾ ਸਵੇਰੇ ਜਾਂ ਸ਼ਾਮ ਦੇ ਟਾਈਮ ਨੂੰ ਭੁੰਨੇ ਹੋਏ ਛੋਲੇ ਖਾਣ ਨਾਲ ਤੁਹਾਨੂੰ ਭੁੱਖ ਘੱਟ ਲੱਗੇਗੀ ਅਤੇ ਭਾਰ ਤੇਜ਼ੀ ਨਾਲ ਘੱਟ ਹੋਵੇਗਾ। ਇਸ ‘ਚ ਤੁਸੀਂ ਸਲਾਦ ਜਿਵੇਂ ਪਿਆਜ਼, ਟਮਾਟਰ, ਗਾਜਰ, ਮੂਲੀ, ਨਿੰਬੂ ਰਸ ਆਦਿ ਮਿਲਾ ਕੇ ਹੈਲਦੀ ਸਨੈਕਸ ਬਣਾ ਸਕਦੇ ਹੋ।

ਖੂਨ ਵਧਾਉਣ ‘ਚ ਮਦਦਗਾਰ: ਭੁੰਨੇ ਹੋਏ ਛੋਲਿਆਂ ‘ਚ ਆਇਰਨ ਦੀ ਮਾਤਰਾ ਬਹੁਤ ਹੁੰਦੀ ਹੈ, ਜੋ ਮਹਿਲਾਵਾਂ ਲਈ ਵਧੀਆ ਪੋਸ਼ਟਿਕ ਤੱਤ ਹੈ। ਦਰਅਸਲ ਜ਼ਿਆਦਾਤਰ ਔਰਤਾਂ ਨੂੰ ਅਨੀਮੀਆ ਹੋ ਜਾਂਦਾ ਹੈ, ਜਿਸ ਤੋਂ ਬਚਣ ਲਈ ਡਾਈਟ ‘ਚ ਭੁੰਨੇ ਹੋਏ ਛੋਲਿਆਂ ਦਾ ਸੇਵਨ ਅਨੀਮੀਆ ਦੇ ਮਰੀਜ਼ਾਂ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ‘ਚ ਖੂਨ ਦੀ ਕਮੀ ਨਹੀਂ ਹੁੰਦੀ ਹੈ।

ਪੂਰਾ ਦਿਨ ਰੱਖੇ ਐਕਟਿਵ: ਪੂਰਾ ਦਿਨ ਐਕਟਿਵ ਰਹਿਣ ਲਈ ਵੀ ਭੁੰਨੇ ਹੋਏ ਛੋਲੇ ਕਾਫੀ ਫਾਇਦੇਮੰਦ ਸਾਬਤ ਹੁੰਦੇ ਹਨ। ਤੁਸੀਂ ਭੁੰਨੇ ਹੋਏ ਛੋਲਿਆਂ ਨੂੰ ਗੁੜ ਦੇ ਨਾਲ ਵੀ ਲੈ ਸਕਦੇ ਹੋ, ਜਿਸ ਨਾਲ ਜ਼ਿਆਦਾ ਫਾਇਦਾ ਮਿਲੇਗਾ। ਇਸ ਦੇ ਇਲਾਵਾ ਇਸ ਨਾਲ ਤੁਹਾਨੂੰ ਭੁੱਖ ਵੀ ਘੱਟ ਲੱਗੇਗੀ।

ਕਬਜ਼ ‘ਚ ਰਾਹਤ: ਜਿਹੜੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਰੋਜ਼ਾਨਾ ਭੁੰਨੇ ਹੋਏ ਛੋਲੇ ਖਾਣੇ ਚਾਹੀਦੇ ਹਨ ਕਿਉਂਕਿ ਕਬਜ਼ ਸਰੀਰ ‘ਚ ਕਈ ਬੀਮਾਰੀਆਂ ਦਾ ਕਾਰਨ ਹੁੰਦੀ ਹੈ।

ਪਾਚਣ ਸ਼ਕਤੀ ਵਧਾਏ: ਭੁੰਨੇ ਹੋਏ ਛੋਲਿਆਂ ‘ਚ ਡਾਇਟਰੀ ਫਾਈਬਰ ਕਾਫੀ ਮਾਤਰਾ ‘ਚ ਹੁੰਦੀ ਹੈ, ਜਿਸ ਦੇ ਸੇਵਨ ਨਾਲ ਖਾਣਾ ਵਧੀਆ ਤਰੀਕੇ ਨਾਲ ਡਾਈਜੈਸਟ ਹੋ ਜਾਂਦਾ ਹੈ। ਛੋਲੇ ਪਾਚਣ ਸ਼ਕਤੀ ਨੂੰ ਸੰਤੁਲਿਤ ਅਤੇ ਦਿਮਾਗੀ ਸ਼ਕਤੀ ਵਧਾਉਂਦਾ ਹੈ। ਇਸ ਦੇ ਇਲਾਵਾ ਛੋਲੇ ਖਾਣ ਨਾਲ ਖੂਨ ਵੀ ਸਾਫ ਹੁੰਦਾ ਹੈ, ਜਿਸ ਨਾਲ ਚਮੜੀ ‘ਚ ਨਿਖਾਰ ਆਉਂਦਾ ਹੈ।

ਹਾਰਮੋਨਸ ਦੇ ਪੱਧਰ ਨੂੰ ਰੱਖੇ ਕੰਟਰੋਲ: ਭੁੰਨੇ ਹੋਏ ਛੋਲਿਆਂ ‘ਚ ਫਾਈਟੋ-ਆਸਟ੍ਰੋਜਨ ਅਤੇ ਐਂਟੀ-ਆਕਸੀਡੈਂਟ ਵਰਗੇ ਫਾਈਟੋਨਿਊਟ੍ਰੀਐਂਟ੍ਰਸ ਹੁੰਦੇ ਹਨ, ਜੋ ਐਸਟ੍ਰੋਜਨ ਦੇ ਖੂਨ ਦੇ ਪੱਧਰ ਨੂੰ ਸਹੀ ਕਰਨ ‘ਚ ਮਦਦ ਕਰਦੇ ਹਨ, ਜਿਸ ਨਾਲ ਔਰਤਾਂ ਦੇ ਹਾਰਮੋਨਸ ਬੈਲੇਂਸ ਰਹਿੰਦੇ ਹਨ ਅਤੇ ਉਨ੍ਹਾਂ ‘ਚ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ।

ਬਲੱਡ ਪ੍ਰੈਸ਼ਰ ਕਰੇ ਕੰਟਰੋਲ: ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਭੁੰਨੇ ਹੋਏ ਛੋਲੇ ਕਾਫੀ ਫਾਇਦੇਮੰਦ ਹੁੰਦੇ ਹਨ, ਕਿਉਂਕਿ ਇਨ੍ਹਾਂ ਖਾਣ ਨਾਲ ਖੂਨ ਦੀਆਂ ਨਾੜੀਆਂ ‘ਚ ਹੋਣ ਵਾਲੇ ਬਦਲਾਅ ਨੂੰ ਘੱਟ ਕਰਕੇ ਵਧੀਆ ਇਲੈਕਟ੍ਰੋਲਾਈਟ ਸੰਤੁਲਨ ਬਣਾਇਆ ਜਾ ਸਕਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

Related posts

ਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾ

On Punjab

ਇਨ੍ਹਾਂ 5 ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਅਨਾਰ, ਸਿਹਤ ਨੂੰ ਹੋਣਗੇ ਨੁਕਸਾਨ

On Punjab

High Blood Pressure : ਹਾਈ ਬੀਪੀ ਨੂੰ ਆਸਾਨੀ ਨਾਲ ਕੰਟਰੋਲ ਕਰਨ ਲਈ ਰੋਜ਼ਾਨਾ ਪੀਓ ਔਲਿਆਂ ਦੀ ਚਾਹ

On Punjab