73.9 F
New York, US
March 11, 2026
PreetNama
ਸਮਾਜ/Social

ਸਰਹੱਦੀ ਤਣਾਅ ਘਟਾਉਣ ਲਈ ਭਾਰਤ-ਚੀਨ ਹੋਏ ਰਾਜ਼ੀ, ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਪੰਜ ਸੂਤਰੀ ਫਾਰਮੂਲੇ ਤੇ ਬਣੀ ਸਹਿਮਤੀ

ਮਾਸਕੋ: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੌਰਾਨ ਰੂਸ ਦੇ ਮਾਸਕੋ ‘ਚ ਚੱਲ ਰਹੀ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਮੁਲਾਕਾਤ ਹੋਈ। ਵੱਡੀ ਖ਼ਬਰ ਇਹਹੈ ਕਿ ਦੋਵੇਂ ਦੇਸ਼ ਸਰਹੱਦ ‘ਤੇ ਤਣਾਅ ਘਟਾਉਣ ਲਈ ਸਹਿਮਤ ਹੋ ਗਏ ਹਨ।

ਭਾਰਤ ਅਤੇ ਚੀਨ ਸਰਹੱਦੀ ਵਿਵਾਦ ਘਟਾਉਣ ਲਈ ਰਾਜ਼ੀ ਹੋ ਗਏ ਹਨ। ਦੋਵਾਂ ਦੇਸ਼ਾਂ ਵਿਚਾਲੇ ਪੰਜਸੂਤਰੀ ਫਾਰਮੂਲੇ ‘ਤੇ ਸਹਿਮਤੀ ਬਣੀ ਹੈ।

ਭਾਰਤ-ਚੀਨ ਵਿਚਾਲੇ ਨੀਤੀ ‘ਤੇ ਕੋਈ ਬਦਲਾਅ ਨਹੀਂ:

ਮਾਸਕੋ ‘ਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਾਫ ਕੀਤਾ ਕਿ ਭਾਰਤ ਐਲਏਸੀ ‘ਤੇ ਜਾਰੀ ਤਣਾਅ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ। ਉੱਥੇ ਹੀ ਭਾਰਤ ਦਾ ਮੰਨਣਾ ਹੈ ਕਿ ਚੀਨ ਲਈ ਭਾਰਤ ਦੀ ਨੀਤੀ ‘ਚ ਅਤੇ ਭਾਰਤ ਪ੍ਰਤੀ ਚੀਨ ਦੀ ਨੀਤੀ ‘ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ।

ਦੋ ਗਵਾਂਡੀ ਦੇਸ਼ਾਂ ਵਿਚਾਲੇ ਅਸਹਿਮਤੀ ਸੁਭਾਵਿਕ:

ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਇਹ ਵੀ ਕਿਹਾ ਗਿਆ ਕਿ ਦੋ ਗਵਾਂਢੀ ਦੇਸ਼ ਹੋਣ ਦੇ ਨਾਤੇ ਸਰਹੱਦ ‘ਤੇ ਚੀਨ ਅਤੇ ਭਾਰਤ ‘ਚ ਕੁੱਝ ਮੁੱਦਿਆਂ ‘ਤੇ ਅਸਹਿਮਤੀ ਤਾਂ ਹੈ ਪਰ ਇਹ ਸੁਭਾਵਿਕ ਹੈ। ਜ਼ਰੂਰੀ ਤੱਥ ਇਹ ਹੈ ਕਿ ਉਨ੍ਹਾਂ ਸਹਿਮਤੀਆਂ ਨੂੰ ਸੁਲਝਾਉਣ ਲਈ ਸਹੀ ਦਿਸ਼ਾ ‘ਚ ਦੇਖਿਆ ਜਾਣਾ ਚਾਹੀਦਾ ਹੈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਵਿਚ ਮਾਸਕੋ ‘ਚ ਬੈਠਕ ਹੋਈ। ਦੋਵਾਂ ਲੀਡਰਾਂ ਵਿਚਾਲੇ ਰਾਤ ਕਰੀਬ ਅੱਠ ਵਜੇ ਕਾਂਗਰਸ ਪਾਰਕ ਵੋਲਕੋਂਸਕੀ ਹੋਟਲ ‘ਚ ਬੈਠਕ ਸ਼ੁਰੂ ਹੋਈ ਅਤੇ ਕਰੀਬ ਸਾਢੇ ਦਸ ਵਜੇ ਖਤਮ ਹੋਈ।

Related posts

ਸੁਪਰੀਮ ਕੋਰਟ : ਬਹੁਤ ਸਖ਼ਤ ਹੈ ਯੂਪੀ ਦਾ ਗੁੰਡਾ ਐਕਟ, ਸੁਪਰੀਮ ਕੋਰਟ ਅਜਿਹਾ ਕਿਉਂ ਕਿਹਾ?

On Punjab

ਧਾਰਾ 370 ਹੱਟਾਏ ਜਾਣ ਤੋਂ ਬਾਅਦ ਘਾਟੀ ‘ਚ ਪਹਿਲੀ ਵਾਰ ਸ਼ੁਰੂ ਹੋਈ ਇੰਟਰਨੈਟ ਸੇਵਾ

On Punjab

ਗੁਰੂਗ੍ਰਾਮ ’ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 11 ਗ੍ਰਿਫਤਾਰ

On Punjab