70.05 F
New York, US
June 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਸਰਦਾਰ ਜੀ 3’ ਦੇ Hania Aamir ਵਿਵਾਦ ਦੌਰਾਨ ਕੈਨੇਡੀਅਨ ’ਵਰਸਿਟੀ ਤੋਂ ਦਿਲਜੀਤ ਦੋਸਾਂਝ ਨੂੰ ਮਿਲੀ ਵੱਕਾਰੀ ਮਾਨਤਾ

ਚੰਡੀਗੜ੍ਹ- ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ, ਜੋ ਅਕਸਰ ਆਪਣੀ ਕਲਾਤਮਕਤਾ ਅਤੇ ਵਿਵਾਦਾਂ ਦੋਵਾਂ ਲਈ ਸੁਰਖੀਆਂ ਵਿੱਚ ਰਹਿੰਦੇ ਹਨ, ਨੇ ਇੱਕ ਵਿਲੱਖਣ ਪਛਾਣ ਪ੍ਰਾਪਤ ਕੀਤੀ ਹੈ। ਕੈਨੇਡਾ ਵਿੱਚ ਟੋਰਾਂਟੋ ਮੈਟਰੋਪੌਲਿਟਨ ਯੂਨੀਵਰਸਿਟੀ (Toronto Metropolitan University – TMU) ਨੇ ਗਾਇਕ-ਅਦਾਕਾਰ ਨੂੰ ਸਮਰਪਿਤ ਇੱਕ ਅਹਿਮ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜੋ ਦੁਨੀਆ ਭਰ ਵਿੱਚ ਉਸਦੇ ਸੱਭਿਆਚਾਰਕ ਅਤੇ ਸੰਗੀਤਕ ਪ੍ਰਭਾਵ ਦੀ ਪੜਚੋਲ ਕਰਨ ਲਈ ਤਿਆਰ ਹੈ।

ਇਹ ਐਲਾਨ ਉਦੋਂ ਆਇਆ ਹੈ ਜਦੋਂ ਦਿਲਜੀਤ ਨੂੰ ਆਪਣੀ ਆਗਾਮੀ ਫਿਲਮ ‘ਸਰਦਾਰ ਜੀ 3’ (‘Sardaar Ji 3’) ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ (Pakistani actress Hania Aamir) ਨੂੰ ਲੈਣ ਦੇ ਫੈਸਲੇ ‘ਤੇ ਭਾਰਤ ਵਿੱਚ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਵਧੇ ਹੋਏ ਭੂ-ਸਿਆਸੀ ਤਣਾਅ ਦੇ ਵਿਚਕਾਰ ਕਲਾਤਮਕ ਆਜ਼ਾਦੀ ਬਾਰੇ ਬਹਿਸਾਂ ਮੁੜ ਸ਼ੁਰੂ ਹੋ ਗਈਆਂ ਹਨ।

ਇਹ ਘਟਨਾਕ੍ਰਮ ਪਿਛਲੇ ਵਿਵਾਦਾਂ ਦੇ ਨਾਲ, ਪ੍ਰਸਿੱਧੀ, ਪਛਾਣ ਅਤੇ ਰਾਸ਼ਟਰੀ ਭਾਵਨਾ ਨੂੰ ਨਾਲ ਲੈ ਕੇ ਚੱਲਣ ਵਾਲੇ ਇੱਕ ਆਲਮੀ ਸਿਤਾਰੇ ਦੀ ਗੁੰਝਲਦਾਰ ਯਾਤਰਾ ਨੂੰ ਉਜਾਗਰ ਕਰਦੇ ਹਨ।

ਜਾਣਕਾਰੀ ਮੁਤਾਬਕ ਇੱਕ ਇਤਿਹਾਸਕ ਕਦਮ ਵਿੱਚ ਟੀਐਮਯੂ ਦਾ ‘ਦ ਕਰੀਏਟਿਵ ਸਕੂਲ’ (The Creative School) 2026 ਦੇ ਅਖੀਰ ਵਿੱਚ ਇਹ ਕੋਰਸ ਸ਼ੁਰੂ ਕਰੇਗਾ, ਜੋ ਦਿਲਜੀਤ ਦੇ ਪੰਜਾਬੀ ਸੰਗੀਤ, ਗਲੋਬਲ ਪੌਪ ਸੱਭਿਆਚਾਰ ਅਤੇ ਭਾਰਤੀ ਪਰਵਾਸੀਆਂ ਦੀ ਪਛਾਣ ਵਿੱਚ ਯੋਗਦਾਨ ‘ਤੇ ਕੇਂਦ੍ਰਿਤ ਹੋਵੇਗਾ। ਟੋਰਾਂਟੋ ਦੇ ਐਨਐਕਸਐਨਈ ਫੈਸਟੀਵਲ ਦੌਰਾਨ ਬਿਲਬੋਰਡ ਸੰਮੇਲਨ (Billboard Summit during Toronto’s NXNE festival) ਵਿੱਚ ਐਲਾਨਿਆ ਗਿਆ ਇਹ ਕੋਰਸ ਆਪਣੇ ਆਪ ਵਿਚ ਅਜਿਹਾ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਕੈਨੇਡੀਅਨ ਯੂਨੀਵਰਸਿਟੀ ਨੇ ਕਿਸੇ ਪੰਜਾਬੀ ਕਲਾਕਾਰ ‘ਤੇ ਅਕਾਦਮਿਕ ਪ੍ਰੋਗਰਾਮ ਕੇਂਦਰਿਤ ਕੀਤਾ ਹੋਵੇ।

ਟੀਐਮਯੂ ਦੇ ਸਹਾਇਕ ਪ੍ਰੋਫੈਸਰ ਡਾ. ਚਾਰਲੀ ਵਾਲ-ਐਂਡਰਿਊਜ਼ (Dr Charlie Wall-Andrews, Assistant Professor at TMU) ਨੇ ‘ਵਿਸ਼ਵ ਮੰਚ ‘ਤੇ ਪੰਜਾਬੀ ਸੰਗੀਤ ਦੇ ਸੱਭਿਆਚਾਰਕ ਪ੍ਰਭਾਵ ਅਤੇ ਆਰਥਿਕ ਸੰਭਾਵਨਾ’ ਨੂੰ ਪ੍ਰਦਰਸ਼ਿਤ ਕਰਨ ਵਿੱਚ ਦਿਲਜੀਤ ਦੀ ਭੂਮਿਕਾ ਨੂੰ ਸਲਾਹਿਆ। ਕੈਨੇਡੀਅਨ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਾਠਕ੍ਰਮ ਇਹ ਖੋਜ ਕਰੇਗਾ ਕਿ ਕਿਵੇਂ ਦਿਲਜੀਤ ਦਾ ਕੰਮ ਸੱਭਿਆਚਾਰਾਂ ਨੂੰ ਜੋੜਦਾ ਹੈ, ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਲਾਮਬੰਦ ਕਰਦਾ ਹੈ ਅਤੇ ਰਚਨਾਤਮਕ ਉੱਦਮਤਾ ਨੂੰ ਉਤਸ਼ਾਹਿਤ ਕਰਦਾ ਹੈ।

ਬਿਲਬੋਰਡ ਯੂਕੇ ਅਤੇ ਕੈਨੇਡਾ ਦੇ ਪ੍ਰਧਾਨ ਮੋ ਗ਼ੋਨੀਮ (Mo Ghoneim, President of Billboard UK and Canada) ਨੇ ਪੰਜਾਬੀ ਗਾਇਕ-ਅਦਾਕਾਰ ਨੂੰ ‘ਇਸ ਪ੍ਰੋਗਰਾਮ ਲਈ ਪੂਰੀ ਤਰ੍ਹਾਂ ਫਿੱਟ’ ਕਰਾਰ ਦਿੰਦਿਆਂ ਉਸ ਦੀ ਸ਼ਲਾਘਾ ਕੀਤੀ ਅਤੇ ਪੀੜ੍ਹੀਆਂ ਨੂੰ ਜੋੜਨ ਅਤੇ ਸਰਹੱਦਾਂ ਪਾਰ ਤੱਕ ਪ੍ਰਭਾਵ ਪਾਉਣ ਦੀ ਉਸਦੀ ਯੋਗਤਾ ਦਾ ਹਵਾਲਾ ਦਿੱਤਾ।

ਦਿਲਜੀਤ ਦੋਸਾਂਝ ਦੀ ਮੈਨੇਜਰ ਅਤੇ ਰਿਪਲ ਇਫੈਕਟ ਸਟੂਡੀਓਜ਼ ਦੀ ਸੀਈਓ ਸੋਨਾਲੀ ਸਿੰਘ ਨੇ ਇਸ ਮਾਨਤਾ ਨੂੰ ‘ਬਹੁਤ ਦੇਰ ਤੋਂ ਲਟਕਦਾ ਮਾਮਲਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦਿਲਜੀਤ ਦੀ ਸਫ਼ਰ ‘ਸੱਭਿਆਚਾਰਕ ਮਾਣ, ਰਚਨਾਤਮਕ ਆਜ਼ਾਦੀ, ਅਤੇ ਪੰਜਾਬੀ ਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਲਈ ਵਿਸ਼ਵਵਿਆਪੀ ਪ੍ਰਤੀਨਿਧਤਾ’ ਨੂੰ ਦਰਸਾਉਂਦਾ ਹੈ।

Related posts

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਪਾਕਿਸਤਾਨ ਤੋਂ ਚੱਲਣ ਵਾਲੇ 14 ਮੈਸੇਂਜਰ ਐਪਸ ‘ਤੇ ਬੈਨ

On Punjab

ਦਿੱਲੀ ਦੇ ਸਾਰੇ ਪਾਵਰ ਸਟੇਸ਼ਨਾਂ ’ਤੇ ਦੋ ਦਿਨ ਰਹੇਗਾ ਸਖ਼ਤ ਪਹਿਰਾ, ਮਿਲੀ ਹੈ ਹਨ੍ਹੇਰੇ ’ਚ ਡੁਬਾ ਦੇਣ ਦੀ ਧਮਕੀ

On Punjab

ਰਾਸ਼ਟਰਪਤੀ ਮੁਰਮੂ ਵੱਲੋਂ 27 ਪਰਵਾਸੀ ਭਾਰਤੀਆਂ ਦਾ ਸਨਮਾਨ

On Punjab