PreetNama
ਖਾਸ-ਖਬਰਾਂ/Important News

ਸਰਕਾਰ ਨਾਲੋਂ ਚੰਗਾ ਕੰਮ ਕਰ ਰਿਹਾ ਸੋਨੂੰ ਸੂਦ, ਫ਼ਿਲਮੀ ਵਿਲੇਨ ਬਣਿਆ ਹੀਰੋ

ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨੀਂ ਦਿਨੀਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾ ਰਹੇ ਹਨ। ਉਹ ਰੋਜ਼ਾਨਾ ਕਰੀਬ ਇੱਕ ਹਜ਼ਾਰ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਲ ‘ਤੇ ਪਹੁੰਚਾ ਰਹੇ ਹਨ। ਇਸ ਨੇਕ ਕੰਮ ਲਈ ਬਾਲੀਵੁੱਡ ਅਦਾਕਾਰ ਦੀ ਚੁਫੇਰੇ ਵਾਹ-ਵਾਹ ਹੋ ਰਹੀ ਹੈ।

ਸੋਨੂੰ ਸੂਦ ਨੇ ਪਹਿਲੀ ਵਾਰ 350 ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ ਤੇ ਇਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਪਹਿਲਾਂ ਉਹ ਇਸ ਕੰਮ ਲਈ 10 ਘੰਟੇ ਕੰਮ ਕਰਦੇ ਸਨ, ਉੱਥੇ ਹੀ ਹੁਣ 20 ਘੰਟੇ ਕੰਮ ਕਰਦੇ ਹਨ। ਸੋਨੂੰ ਦੇ ਨਾਲ ਉਨ੍ਹਾਂ ਦੀ ਦੋਸਤ ਨੀਤੀ ਗੋਇਲ ਵੀ ਇਸ ਕੰਮ ‘ਚ ਮਦਦ ਕਰ ਰਹੀ ਹੈ। ਅਜਿਹੇ ‘ਚ ਉਹ ਰੋਜ਼ਾਨਾ 1000 ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਸੂਬਿਆਂ ‘ਚ ਭੇਜ ਰਹੇ ਹਨ।

ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਸੋਨੂੰ ਸੂਦ ਫ਼ਿਲਮਾਂ ‘ਚ ਜ਼ਿਆਦਾਤਰ ਵਿਲੇਨ ਦਾ ਰੋਲ ਨਿਭਾਉਂਦੇ ਹਨ ਪਰ ਅਸਲ ਜ਼ਿੰਦਗੀ ‘ਚ ਇਹ ਹੀਰੋ ਬਣ ਕੇ ਸਾਹਮਣੇ ਆਏ ਹਨ। ਸੋਨੂੰ ਸੂਦ ਨੂੰ ਗਰੀਬਾਂ ਦੀ ਮਦਦ ਕਰਨ ਦੀ ਹੌਸਲਾ ਅਫ਼ਜ਼ਾਈ ਆਪਣੇ ਘਰ ਪਰਿਵਾਰ ਤੋਂ ਹੀ ਮਿਲੀ ਹੈ।

Related posts

ਮਨੀਪੁਰ ਘਟਨਾ ‘ਤੇ ਮੋਦੀ ਸਰਕਾਰ ਦੇ ਸਮਰਥਨ ‘ਚ ਆਇਆ ਅਮਰੀਕਾ, ਵੀਡੀਓ ਬਾਰੇ ਕਹੀ ਇਹ ਗੱਲ

On Punjab

ਸੰਕਟ ਦੀ ਘੜੀ ‘ਚ China ਨੂੰ ਮਿਲਿਆ Taiwan ਦਾ ਸਮਰਥਨ, ਕਿਹਾ- ਅਜੇ ਸਰਹੱਦਾਂ ਤੋਂ ਪਾਰ ਮਦਦ ਪਹੁੰਚਣਾ ਜ਼ਰੂਰੀ ਹੈ

On Punjab

ਫੌਜ ਦੇ ਹੈਲੀਕਾਪਟਰ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ

On Punjab