PreetNama
ਖਬਰਾਂ/News

ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ :- ਸ਼੍ਰੀਮਤੀ ਰੁਪਿੰਦਰ ਕੌਰ

ਸਰਕਾਰੀ ਸਕੂਲਾਂ ਦੇ ਨਵੇਂ ਸੈਸ਼ਨ ਵਿਚ ਦਾਖਲਾ ਹੋਰ ਵਧਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਤੇ ਯੂਥ ਕਲੱਬਾਂ , ਸਾਰਿਆਂ ਦੇ ਸਹਿਯੋਗ ਦੀ ਜਰੂਰਤ ਹੈ| ਇਹ ਗੱਲ ਸ਼੍ਰੀਮਤੀ ਰੁਪਿੰਦਰ ਕੌਰ ਉਪ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਆਖਿਆ ਕਿ ਇਹ ਵੀ ਆਪਣੇ ਆਪ ਵਿਚ ਇਕ ਬਹੁਤ ਹੀ ਸਮਾਜ ਦੇ ਭਲੇ ਦਾ ਕਾਰਜ ਹੈ| ਜਿਸ ਨਾਲ ਅਸੀਂ ਹਰ ਵਰਗ ਦੇ ਬੱਚੇ ਸਰਕਾਰੀ ਸਕੂਲਾਂ,ਜਿਨ੍ਹਾਂ ਵਿਚ ਮੁਫਤ ਕਿਤਾਬਾਂ , ਵਰਦੀਆਂ , ਦੁਪਹਿਰ ਦਾ ਖਾਣਾ , ਹਰ ਮਹੀਨੇ ਡਾਕਟਰੀ ਜਾਂਚ, ਮਿਹਨਤੀ ਅਧਿਆਪਕ, ਖੇਡਾਂ ਦਾ ਪੂਰਾ ਪ੍ਰਬੰਧ ਆਦਿ ਦਾ ਫਾਇਦਾ ਲੈ ਕੇ ਸਾਰੇ ਬੱਚਿਆਂ ਨੂੰ ਪੜਨ ਦਾ ਮੌਕਾ ਮਿਲੇ| ਇਕ ਵੀ ਬੱਚਾ ਕਿਸੇ ਵੀ ਘਰੇਲੂ ਤੰਗੀ ਕਾਰਨ ਪੜਨ ਤੋਂ ਵਾਂਝਾ ਨਾ ਰਹੇ| ਇਸ ਲਈ ਅਸੀਂ ਸਾਰਿਆਂ ਕੋਲੋਂ ਇਸ ਮਹਾਨ ਕਾਰਜ ਲਈ ਸਮਰਥਨ ਦੀ ਆਸ ਰੱਖਦੇ ਹਾਂ| ਉਪ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਨੇ ਜਿਲ੍ਹੇ ਦੇ ਸਾਰਿਆਂ ਪ੍ਰਾਇਮਰੀ ਸਕੂਲਾਂ ਤੇ ਬੀ.ਪੀ.ਓ  ਅਤੇ ਅਧਿਆਪਕ ਸਾਹਿਬਾਨ ਨੂੰ  ਵੱਧ ਤੋਂ ਵੱਧ ਦਾਖਲਾ ਵਧਾਉਣ ਦੀ ਹਦਾਇਤ ਵੀ ਕੀਤੀ ਤਾਂ ਜੋ ਫ਼ਿਰੋਜ਼ਪੁਰ ਜਿਲ੍ਹਾ ਜੋ ਕਿ ਪਹਿਲਾਂ ਹੀ ਪੰਜਾਬ ਵਿਚ ਨੰਬਰ ਇਕ ਹੈ ਇਸਨੂੰ ਹੋਰ ਚਮਕਾਇਆ ਜਾ ਸਕੇ|

Related posts

Looking Ahead to 2022: A path of deep convergence with the US

On Punjab

ਉਮੀਦਵਾਰ ਤੇ ਰਾਜਸੀ ਪਾਰਟੀਆਂ ਨੂੰ ਫੌਜਦਾਰੀ ਮਾਮਲਿਆਂ ਦਾ ਅਖ਼ਬਾਰ ‘ਚ ਦੇਣਾ ਪਵੇਗਾ ਇਸ਼ਤਿਹਾਰ

Pritpal Kaur

ਕਰਜ਼ਾਈ ਕਿਸਾਨ ਦੇ ਪੁੱਤਰ ਨੇ ਲਾਇਆ ਫਾਹਾ

Pritpal Kaur