72.18 F
New York, US
June 12, 2024
PreetNama
ਖਬਰਾਂ/News

ਸਰਕਾਰੀ ਆਈਟੀਆਈ ਦੇ ਸਾਹਮਣੇ ਬੱਸ ਅੱਡਾ ਬਣਾਉਣ ਲਈ ਏਆਈਐੱਸਐਫ ਨੇ ਦਿੱਤਾ ਐਸਡੀਐਮ ਨੂੰ ਮੰਗ ਪੱਤਰ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ)ਦੀ ਅਗਵਾਈ ਵਿੱਚ ਅੱਜ ਸਰਕਾਰੀ ਆਈਟੀਆਈ ਜਲਾਲਾਬਾਦ ਦੇ ਗੇਟ ਸਾਹਮਣੇ ਬੱਸਾਂ ਰੁਕਵਾਉਣ ਲਈ ਸਥਾਨਕ ਐੱਸ ਡੀ ਐੱਮ ਸ੍ਰੀ ਕੇਸ਼ਵ ਗੋਇਲ ਨੂੰ ਮੈਮੋਰੰਡਮ ਦੇ ਕੇ ਬੱਸਾਂ ਰੁਕਵਾਉਣ ਦੀ ਮੰਗ ਕੀਤੀ ਗਈ।ਮੈਮੋਰੈਂਡਮ ਦੇਣ ਮੌਕੇ ਵਫ਼ਦ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਸਟੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ,ਜ਼ਿਲ੍ਹਾ ਸਕੱਤਰ ਸਟਾਲਨਜੀਤ ਸਿੰਘ, ਆਈਟੀਆਈ ਜਲਾਲਾਬਾਦ ਦੀ ਪ੍ਰਧਾਨ ਗੁਰਪ੍ਰੀਤ ਕੌਰ,ਸਕੱਤਰ ਸੁਖਵਿੰਦਰ ਕੌਰ,ਉਪ ਪ੍ਰਧਾਨ ਬੇਅੰਤ ਕੌਰ ਅਤੇ ਲੜਕਿਆਂ ਦੇ ਪ੍ਰਧਾਨ ਗੁਰਜੰਟ ਸਿੰਘ ਅਤੇ ਸਕੱਤਰ ਮਨਜੀਤ ਸਿੰਘ ਨੇ ਕੀਤੀ।ਵਫਦ ਦੇ ਨਾਲ ਹਾਜ਼ਰ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਅਤੇ ਰਮਨ ਧਰਮੂਵਾਲਾ ਨੇ ਐਸਡੀਐਮ ਨੂੰ ਇਸ ਮੰਗ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਜਲਾਲਾਬਾਦ ਦਾ ਬੱਸ ਸਟੈਂਡ ਸਰਕਾਰੀ ਆਈਟੀਆਈ ਤੋਂ ਕਾਫੀ ਦੂਰੀ ਤੇ ਪੈਂਦਾ ਹੈ ਅਤੇ ਆਈ ਟੀ ਆਈ ਲਈ ਪੜ੍ਹਨ ਆਉਣ ਵਾਲੇ ਸਿੱਖਿਆਰਥੀਆਂ ਨੂੰ ਲੰਮਾ ਪੈਂਡਾ ਪੈਦਲ ਚੱਲ ਕੇ ਤੈਅ ਕਰਨਾ ਪੈਂਦਾ ਹੈ। ਜਿਸ ਨਾਲ ਉਹਨਾਂ ਨੂੰ ਆਪਣੀਆਂ ਕਲਾਸਾਂ ਵਿੱਚ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਹੈ।ਸਰਕਾਰੀ ਆਈਟੀਆਈ ਲੜਕੀਆਂ ਦੀ ਪ੍ਰਧਾਨ ਗੁਰਪ੍ਰੀਤ ਕੌਰ ਅਤੇ ਉਪ ਪ੍ਰਧਾਨ ਬੇਅੰਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਬੱਸ ਸਟੈਂਡ ਤੋਂ ਆਈਟੀਆਈ ਤੱਕ ਪੈਦਲ ਜਾਣਾ ਪੈਂਦਾ ਹੈ,ਤਾਂ ਕਈ ਤਰ੍ਹਾਂ ਦੇ ਗ਼ਲਤ ਅਨਸਰਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਬਣੀ ਰਹਿੰਦੀ ਹੈ।ਵਫ਼ਦ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਆਈਟੀਆਈ ਦੇ ਗੇਟ ਦੇ ਸਾਹਮਣੇ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਪੱਕੇ ਤੌਰ ਤੇ ਬੱਸ ਸਟੈਂਡ ਬਣਾਇਆ ਜਾਵੇ ਤਾਂ ਤੇ ਸਾਰੀਆਂ ਬੱਸਾਂ ਰੁਕ ਕੇ ਜਾਣ।ਐਸਡੀਐਮ ਸ੍ਰੀ ਕੇਸ਼ਵ ਗੋਇਲ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸਿਖਿਆਰਥੀਆਂ ਦੀ ਇਹ ਮੰਗ ਜਾਇਜ਼ ਹੈ ਅਤੇ ਤਰੰਤ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਦੇ ਜੀਐੱਮ ਅਤੇ ਅੱਡਾ ਇੰਚਾਰਜ ਜਲਾਲਾਬਾਦ ਨੂੰ ਤੁਰੰਤ ਲਿਖਣਗੇ ਅਤੇ ਸਿੱਖਿਆਰਥੀਆਂ ਦੀ ਸਹੂਲਤ ਲਈ ਬੱਸਾਂ ਨੂੰ ਰੁਕਵਾਇਆ ਜਾਵੇਗਾ।ਵਫ਼ਦ ਵਿੱਚ ਹੋਰਾਂ ਤੋਂ ਇਲਾਵਾ ਬਲਵਿੰਦਰ ਕੌਰ, ਸੁਮਨ ਰਾਣੀ, ਰਾਜ ਰਾਣੀ, ਸੁਖਵਿੰਦਰ ਕੌਰ, ਕਰਮਜੀਤ ਕੌਰ, ਜਗਸੀਰ ਸਿੰਘ ਅਤੇ ਗਗਨਦੀਪ ਸਿੰਘ ਹਾਜ਼ਰ ਸਨ।

Related posts

ਸ਼ਰਮਨਾਕ! ਮੋਟਰਸਾਈਕਲ ਤੇ ਟੂਰ ਤੇ ਨਿਕਲੀ 28 ਸਾਲਾ ਸਪੈਨਿਸ਼ ਔਰਤ ਨਾਲ ਸਮੂਹਿਕ ਬਲਾਤਕਾਰ, ਜਾਣੋ ਮਾਮਲਾ

On Punjab

ਦੇਸ਼ ’ਚ ਬੀਤੇ 24 ਘੰਟੇ ’ਚ ਮਿਲੇ 10753 ਨਵੇਂ ਮਾਮਲੇ, ਕੋਰੋਨਾ ਦੇ ਸਰਗਰਮ ਮਾਮਲੇ 54 ਹਜ਼ਾਰ ਨੇੜੇ ਪੁੱਜੇ, 27 ਦੀ ਮੌਤ

On Punjab

Cancer Ayurveda Treatment:: ਆਯੁਰਵੇਦ ਦੀ ਮਦਦ ਨਾਲ ਇੰਝ ਕਰ ਸਕਦੇ ਹੋ ਕੈਂਸਰ ਨੂੰ ਖਤਮ, ਜਾਣੋ

On Punjab