PreetNama
ਖਾਸ-ਖਬਰਾਂ/Important News

ਸਭ ਤੋਂ ਭਾਰੀ ਅੱਤਵਾਦੀ ਗ੍ਰਿਫਤਾਰ, ਪੁਲਿਸ ਨੇ ਮਸਾਂ ਹੀ ਟਰੱਕ ‘ਚ ਲੱਦਿਆ

ਮੋਸੂਲ: ਇਰਾਕ ਦੇ ਮੋਸੂਲ ‘ਚ ਆਈਐਸਆਈਐਸ ਦੇ ਅੱਤਵਾਦੀ ਨੂੰ ਫੜਨ ਗਈ ਸਵਾਤ ਟੀਮ ਉਸ ਵੇਲੇ ਹੱਕੀ-ਬੱਕੀ ਰਹਿ ਗਈ ਜਦੋਂ ਉਨ੍ਹਾਂ ਨੇ ਅੱਤਵਾਦੀ ਸ਼ਿਫਾ-ਅੱਲ-ਨਿਮਾ ਉਰਫ਼ ‘ਜੱਬਾ ਜੇਹਾਦੀ’ ਨੂੰ ਦੇਖਿਆ। ਦਰਆਸਲ ਇਸ ਅੱਤਵਾਦੀ ਦਾ ਭਾਰ ਇੰਨਾ ਜ਼ਿਆਦਾ ਸੀ ਕੀ ਉਹ ਪੁਲਿਸ ਨੂੰ ਵੇਖ ਕੇ ਹਿੱਲ ਵੀ ਨਹੀਂ ਸਕਿਆ।

ਅਸਲੀ ਮੁਸੀਬਤ ਤਾਂ ਉਦੋਂ ਪਈ ਜਦੋਂ ਇਸ 250 ਕਿਲੋ ਦੇ ਅੱਤਵਾਦੀ ਲਈ ਪੁਲਿਸ ਦੀ ਜੀਪ ਛੋਟੀ ਪੈ ਗਈ ਤੇ ਉਸ ਨੂੰ ਲੈ ਜਾਣ ਲਈ ਪੁਲਿਸ ਨੂੰ ਪਿਕਅਪ ਟੱਰਕ ਲਿਆਉਣਾ ਪਿਆ। ਅੱਤਵਾਦੀ ਨੂੰ ਲੈ ਜਾਣ ਵਾਲੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।
ਜੱਬਾ ਜੇਹਾਦੀ ਮੋਟਾਪੇ ਦਾ ਸ਼ਿਕਾਰ ਹੈ। ਆਈਐਸਆਈਐਸ ਦੇ ਚੋਟੀ ਦੇ ਲੀਡਰਾਂ ਵਿੱਚੋਂ ਇੱਕ ਹੈ ਜੋ ਸੁਰੱਖਿਆ ਬਲਾਂ ਖਿਲਾਫ ਭੜਕਾਉ ਭਾਸ਼ਣ ਦੇਣ ਲਈ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਕਾਰਕੁਨ ਮਜੀਦ ਨਵਾਜ਼ ਅਨੁਸਾਰ, ਜੱਬਾ ਅੱਤਵਾਦੀਆਂ ਨੂੰ ਤਿਆਰ ਕਰਦਾ ਸੀ।
ਮਜੀਦ ਨਵਾਜ਼ ਮੁਤਾਬਕ ਜੱਬਾ ਦਾ ਕੰਮ ਸੀ ਆਪਣੇ ਭਾਸ਼ਣ ਜ਼ਰੀਏ ਅੱਤਵਾਦੀਆਂ ਨੂੰ ਤਿਆਰ ਕਰਨਾ ਤੇ ਭੜਕਾਉ ਭਾਸ਼ਣ ਰਾਹੀਂ ਉਨ੍ਹਾਂ ਦੇ ਦਿਮਾਗ ‘ਚ ਜ਼ਹਿਰ ਘੋਲ੍ਹਣਾ। ਜੱਬਾ ਫੜਿਆ ਜਾਣਾ ਅੱਤਵਾਦੀ ਸੰਗਠਨ ਲਈ ਬਹੁਤ ਵੱਡਾ ਝਟਕਾ ਹੈ।

Related posts

ਖ਼ਤਰੇ ਵਿਚ ਹੈ ਐਲਨ ਮਸਕ ਦੀ ਕੈਨੇਡੀਅਨ ਨਾਗਰਿਕਤਾ

On Punjab

ਮੁੰਬਈ ‘ਚ ਪੰਜਾਬ ਦੇ ਗਾਇਕ ਲਖਵਿੰਦਰ ‘ਤੇ ਹੋਇਆ ਜਾਨਲੇਵਾ ਹਮਲਾ

On Punjab

ਜੰਮੂ-ਕਸ਼ਮੀਰ: ਚੈੱਕਪੋਸਟ ਤੋਂ ਟਰੱਕ ਭਜਾਉਣ ਦੌਰਾਨ ਫੌਜ ਦੀ ਗੋਲੀਬਾਰੀ ’ਚ ਡਰਾਈਵਰ ਦੀ ਮੌਤ

On Punjab