PreetNama
ਖਬਰਾਂ/News

ਸਭ ਤੋਂ ਛੋਟੀ ਉਮਰ ਦਾ ਗੇਮ-ਡਿਵੈਲਪਰ ਹੈ ਇਕਨੂਰਪ੍ਰੀਤ ਸਿੰਘ : WhiteHat Jr ਵੱਲੋਂ ਮਿਲ ਚੁੱਕਿਆ ਸਰਟੀਫਿਕੇਟ

ਪਟਿਆਲਾ ਦੇ ਦਿੱਲੀ ਪਬਲਿਕ ਸਕੂਲ ਵਿੱਚ ਪੜ੍ਹਦਾ ਇਕਨੂਰਪ੍ਰੀਤ ਸਿੰਘ ਆਪਣਾ ਤੇ ਆਪਣੇ ਮਾਪਿਆ ਦਾ ਹੀ ਨਹੀਂ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਰਿਹਾ ਹੈ । ਇਕਨੂਰਪ੍ਰੀਤ ਸਿੰਘ ਹਾਲੇ ਪਹਿਲੀ ਜਮਾਤ ਦਾ ਹੀ ਵਿਦਿਆਰਥੀ ਹੈ ਤੇ ਵੱਡੇ-ਵੱਡਿਆ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ । ਇਕਨੂਰਪ੍ਰੀਤ ਸਿੰਘ ਛੇ ਸਾਲ ਦੀ ਉਮਰ ਵਿੱਚ ਗੇਮ-ਡਿਵੈਲਪਰ ਭਾਵ ਕੰਪਿਊਟਰ ਤੇ ਮੋਬਾਇਲ ਤੇ ਖੇਡੀਆ ਜਾਣ ਵਾਲੀ ਖੇਡਾਂ ਬਣਾਉਣ ਲੱਗ ਪਿਆ ਹੈ । ਅਜਿਹੀ ਖੇਡ ਬਣਾਉਣ ਤੇ ਉਸ ਨੂੰ WhiteHat Jr ਵੱਲੋਂ ਸਰਟੀਫਿਕੇਟ ਵੀ ਦਿੱਤਾ ਗਿਆ । ਇਕਨੂਰਪ੍ਰੀਤ ਇਸ ਵੇਲੇ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਗੇਮ ਡਿਵੈਲਪਰ ਹੈ । ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਮਹਿਰਾ ਜੋ ਖੁਦ ਇੱਕ ਵੈਬ ਡਿਜਾਈਨਰ ਹਨ । ਜੋਗਿੰਦਰ ਸਿੰਘ ਨੇ ਦੱਸਿਆ ਕਿ ਇਕਨੂਰਪ੍ਰੀਤ ਦਾ ਧਿਆਨ ਹੁਣੇ ਤੋਂ ਹੀ ਕੰਪਿਊਟਰ ਪ੍ਰੋਗਰਾਮਿੰਗ ਵੱਲ ਲੱਗ ਗਿਆ ਹੈ ਕਈ ਗੇਮਾਂ ਬਣਾ ਚੁੱਕਿਆ ਹੈ । ਹੁਣ ਇਕਨੂਰਪ੍ਰੀਤ ਦੀ ਗੇਮ ਗੂਗਲ ਪਲੇ ਸਟੋਰ ਉੱਪਰ ਵੀ ਆ ਜਾਵੇਗੀ । ਦੁਨੀਆ ਵਿੱਚ ਸਿਰਫ ਕੁਝ ਹੀ ਬੱਚੇ ਹਨ ਜੋ ਛੇ ਸਾਲ ਉਮਰ ਵਿੱਚ ਇਸ ਤਰ੍ਹਾਂ ਦੀ ਪ੍ਰੋਗਰਾਮਿੰਗ ਕਰ ਰਹੇ ਹਨ ਇਕਨੂਰਪ੍ਰੀਤ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਹੈ ।

Related posts

G-20 ਦੀ ਮੇਜ਼ਬਾਨੀ ਕਰੇਗਾ ਵਿਸ਼ਾਖਾਪਟਨਮ , ਸੁੰਦਰੀਕਰਨ ‘ਤੇ ਖਰਚੇ ਜਾਣਗੇ 157 ਕਰੋੜ ਰੁਪਏ

On Punjab

ਅਧਿਆਪਕ ਨੇ ਕਲਾਸ ਵਿਚ ਬਹਿਸ ਕਰ ਰਹੇ ਵਿਦਿਆਰਥੀ ਨੂੰ ਮਾਰੀ ਗੋਲੀ

On Punjab

100 ਕਰੋੜ ਦੀ ਧੋਖਾਧੜੀ ਮਾਮਲੇ ‘ਚ ਚੀਨੀ ਨਾਗਰਿਕ ਗ੍ਰਿਫ਼ਤਾਰ, ਹੋਏ ਕਈ ਅਹਿਮ ਖ਼ੁਲਾਸੇ

On Punjab