PreetNama
ਰਾਜਨੀਤੀ/Politics

ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ’ਚ ਜ਼ਬਰਦਸਤ ਹੰਗਾਮਾ, ਅਵਤਾਰ ਹਿੱਤ ਤੇ ਕਾਲਕਾ ਦੇ ਸਮਰਥਕ ਹੋਏ ਆਹਮੋ-ਸਾਹਮਣੇ, ਸੁਰੱਖਿਆ ਫੋਰਸ ਤਾਇਨਾਤ

ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸਟੇਟ ਦਾ ਦਿੱਲੀ ਦੇ ਰਕਾਬਗੰਜ ਦਫ਼ਤਰ ’ਤੇ ਕਬਜ਼ੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਹਿਣਾ ਹੈ ਕਿ ਇਹ ਦਫ਼ਤਰ ਸਾਡਾ ਹੈ ਪਰ ਦੂਜੇ ਪਾਸੇੇ ਸ਼੍ਰੋਮਣੀ ਅਕਾਲੀ ਦਲ ਸਟੇਟ ਕਹਿ ਰਿਹਾ ਹੈ ਕਿ ਇਹ ਸਾਡਾ ਹੈ। ਇਸ ਨੂੰ ਲੈ ਕੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਬਾਦਲ ਦਲ ਦੇ ਹਮਾਇਤੀਆਂ ਵੱਲੋਂ ਸਾਈਨ ਬੋਰਡ ’ਤੇ ਲਿਖਿਆ ਦਿੱਲੀ ਸਟੇਟ ’ਤੇ ਪੋਚਾ ਫੇਰ ਦਿੱਤਾ ਗਿਆ। ਸਥਿਤੀ ਦੀ ਨਜ਼ਾਕਤ ਨੂੰ ਦੇਖਦਿਆਂ ਉੱਥੇ ਸੁਰੱਖਿਆ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

Related posts

ਪ੍ਰਧਾਨ ਮੰਤਰੀ ਨੇ ਹਿਸਾਰ-ਅਯੁੱਧਿਆ ਉਡਾਣ ਨੂੰ ਹਰੀ ਝੰਡੀ ਦਿੱਤੀ

On Punjab

ਸੈਂਸੈਕਸ ਅਤੇ ਨਿਫਟੀ ਲਗਾਤਾਰ 6ਵੇਂ ਦਿਨ ਵਧੇ

On Punjab

ਜੇ ਜ਼ਿਲ੍ਹੇ ‘ਚ DEO ਦੀ ਅਸਾਮੀ ਖ਼ਾਲੀ ਹੈ ਤਾਂ ਐਦਾਂ ਕਰਨਗੇ ਅਧਿਕਾਰੀ! ਪੜ੍ਹੋ ਸਰਕਾਰ ਦੇ ਨਵੇਂ ਹੁਕਮ …………….

On Punjab