PreetNama
ਫਿਲਮ-ਸੰਸਾਰ/Filmy

ਸ਼ਿਲਪਾ ਸ਼ੈੱਟੀ ਨੇ ਕੀਤਾ ਰਾਜ ਕੁੰਦਰਾ ਨੂੰ ਸਪੋਰਟ, ਬਿਆਨ ‘ਚ ਕਿਹਾ- ਪੋਰਨੋਗ੍ਰਾਫਿਕ ਨਹੀਂ ਬਲਕਿ ਇਰੋਟਿਕ ਫਿਲਮਾਂ ਬਣਾਉਂਦੇ ਹਨ ਰਾਜ

ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਮੁਸ਼ਕਲਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਸ਼ਾਮ ਪਤੀ ਰਾਜ ਕੁੰਦਰਾ (Raj Kundra) ਨੂੰ ਨਾਲ ਲੈ ਕੇ ਜੁਹੂ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੀ ਮੁੰਬਈ ਕ੍ਰਾਈਮ ਬ੍ਰਾਂਚ (Mumbai Crime branch) ਦੀ ਟੀਮ ਨੇ ਰਾਜ-ਸ਼ਿਲਪਾ ਨੂੰ ਆਹਮੋ-ਸਾਹਮਣੇ ਬਿਠਾ ਕੇ 6 ਘੰਟਿਆਂ ਤਕ ਪੁੱਛਗਿੱਛ ਕੀਤੀ ਹੈ। ਇਸ ਦੌਰਾਨ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮ ਮਾਮਲੇ ‘ਚ ਸ਼ਿਲਪਾ ਸ਼ੈੱਟੀ ਦਾ ਬਿਆਨ ਵੀ ਦਰਜ ਕੀਤਾ ਹੈ।

ਸ਼ਿਲਪਾ ਸ਼ੈੱਟੀ ਨੇ ਕੀਤਾ ਰਾਜ ਕੁੰਦਰਾ ਨੂੰ ਸਪੋਰਟ

 

 

ਹੁਣ ਮਿਡ-ਡੇਅ ਦੀ ਰਿਪੋਰਟ ਮੁਤਾਬਿਕ, ਸ਼ਿਲਪਾ ਸ਼ੈੱਟੀ ਨੇ ਹੁਣ ਤਕ ਸਾਫ਼ ਤੌਰ ‘ਤੇ ਪੋਰਨ ਫਿਲਮਾਂ ਦੇ ਕਾਰੋਬਾਰ ‘ਚ ਸਥਿਤ ਅਪਰਾਧ ‘ਚ ਆਪਣੀ ਸ਼ਮੂਲੀਅਤ ਤੋਂ ਸਾਫ਼ ਇਨਕਾਰ ਕੀਤਾ ਹੈ। ਕਥਿਤ ਤੌਰ ‘ਤੇ , ਸ਼ਿਲਪਾ ਨੇ ਜਾਂਚ ਪਾਰਟੀ ਨੂੰ ਆਪਣਾ ਬਿਆਨ ਦਰਜ ਕਰਦਿਆਂ ਇਹ ਵੀ ਦਾਅਵਾ ਕੀਤਾ ਹੈ ਕਿ ਕੁੰਦਰਾ ਦੇ ਐਪ ਹਾਟਸ਼ਾਟ ‘ਤੇ ਉਪਲਬੱਧ ਫਿਲਮਾਂ ‘ਚ ਓਟੀਟੀ ਪਲੇਟਫਾਰਮਾਂ ‘ਤੇ ਮੌਜੂਦ ਦੂਜੀ ਫਿਲਮਾਂ ਨਾਲੋਂ ਘੱਟ-ਘੱਟੋਂ ਅਸ਼ਲੀਲਤਾ ਹੈ। ਇਸ ਲਈ ਉਨ੍ਹਾਂ ਨੇ ਉਦਾਹਰਨ ਵੀ ਦਿੱਤੇ ਤੇ ਕਿਹਾ- ਇਹ ਅਸ਼ਲੀਲ ਨਹੀਂ ਬਲਕਿ ‘ਇਰੋਟਿਕਾ’ ਹੈ।

ਜਾਂਚ ਦੇ ਘੇਰੇ ‘ਚ ਹੈ ਸ਼ਿਲਪਾ

 

 

ਜਾਂਚ ਨਾਲ ਜੁੜੇ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਅਜੇ ਮਾਮਲੇ ‘ਚ ਸ਼ਿਲਪਾ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਈ-ਟਾਈਮਜ਼ ਨਾਲ ਗੱਲ ਕਰਦਿਆਂ ਸੂਤਰ ਨੇ ਖ਼ੁਲਾਸਾ ਕੀਤਾ, ‘ਸ਼ਿਲਪਾ ਦੇ ਸਵਾਲਾਂ ਦੇ ਘੇਰੇ ‘ਚ ਆਉਣ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਵਿਯਾਨ ਇੰਡਸਟ੍ਰੀਜ਼ ‘ਚ ਨਿਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਸ਼ਲੀਲ ਪ੍ਰਾਡੈਕਸ਼ਨ ਤੇ ਵਿਤਰਣ ਦਾ ਸੰਚਾਲਨ ਕਥਿਤ ਤੌਰ ‘ਤੇ ਵਿਯਾਨ ਇੰਡਸਟ੍ਰੀਜ਼ ਵੱਲੋਂ ਕੀਤਾ ਜਾ ਰਿਹਾ ਸੀ, ਇਸਲਈ ਪੁਲਿਸ ਨੇ ਇਸ ਮਾਮਲੇ ਨੂੰ ਦੇਖਣ ਤੇ ਇਹ ਦੇਖਣ ਦਾ ਫ਼ੈਸਲਾ ਕੀਤਾ ਕਿ ਕੀ ਸ਼ਿਲਪਾ ਨੂੰ ਕੰਪਨੀ ਦੇ ਪ੍ਰਾਫਿਟ ਤੋਂ ਕਿਸੇ ਵੀ ਤਰ੍ਹਾਂ ਨਾਲ ਫਾਇਦਾ ਹੋਇਆ ਹੈ।ਸੂਤਰ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇਸ ਲਈ ਸ਼ਿਲਪਾ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਕ੍ਰਾਈਮ ਬ੍ਰਾਂਚ ਇਹ ਵੀ ਪਤਾ ਲਾਏਗੀ ਕਿ ਉਸ ਨੇ ਕੰਪਨੀ ਦੇ ਨਿਦੇਸ਼ਕਾਂ ‘ਚੋਂ ਇਕ ਰੂਪ ‘ਚ ਕਿੰਨੇ ਸਮੇਂ ਤਕ ਕੰਮ ਕੀਤਾ।

Related posts

CBI Investigation in SSR Death Case: ਸੁਸ਼ਾਂਤ ਸਿੰਘ ਮਾਮਲੇ ‘ਚ ਜਾਂਚ CBI ਕੋਲ, ਭੈਣ ਸ਼ਵੇਤਾ ਨੇ ਕਿਹਾ ਸੱਚ ਵੱਲ ਪਹਿਲਾ ਕਦਮ

On Punjab

ਅੱਲੂ ਅਰਜੁਨ ਕੇਸ: ਜ਼ਮਾਨਤ ਤੋਂ ਬਾਅਦ ਵੀ ਵਧ ਸਕਦੀਆਂ ਹਨ ਅੱਲੂ ਅਰਜੁਨ ਦੀਆਂ ਮੁਸ਼ਕਿਲਾਂ, ਸੰਧਿਆ ਥੀਏਟਰ ‘ਚ ਹਫ਼ੜਾ-ਦਫ਼ੜੀ ‘ਚ ਜ਼ਖ਼ਮੀ 8 ਸਾਲ ਦੇ ਬੱਚੇ ਦੀ ਹਾਲਤ ਨਾਜ਼ੁਕ

On Punjab

Farhan Akhtar ਜਲਦ ਲੈ ਕੇ ਆਉਣ ਵਾਲੇ ਹਨ ‘ਤੂਫਾਨ’, ਇਸ ਦਿਨ ਰਿਲੀਜ਼ ਹੋਵੇਗਾ ਫਿਲਮ ਦਾ ਟਰੇਲਰ

On Punjab