PreetNama
ਖਾਸ-ਖਬਰਾਂ/Important News

ਸ਼ਾਹੀ ਪਰਿਵਾਰ ਤੋਂ ਵੱਖ ਹੋਏ ਪ੍ਰਿੰਸ ਹੈਰੀ ਨੇ ਜੁਆਇਨ ਕੀਤੀ ਨੌਕਰੀ

ਬ੍ਰਿਟੇਨ ਦੇ ਸ਼ਾਹੀ ਘਰਾਣੇ ਨੂੰ ਛੱਡ ਚੁੱਕੇ ਪ੍ਰਿੰਸ ਹੈਰੀ ਨੇ ਸਿਲੀਕੌਨ ਵੈਲੀ ‘ਚ ਕੋਚਿੰਗ ਸਟਾਰਟ ਅਪ ਬੈਟਰਅਪ ‘ਚ ਚੀਫ ਇੰਪੈਕਟ ਅਫਸਰ ਦੇ ਤੌਰ ‘ਤੇ ਜੁਆਇਨ ਕੀਤਾ ਹੈ। ਬੈਟਰਅਪ ਸੈਨ ਫ੍ਰਾਂਸਿਸਕੋ ਦੀ ਹੈਲਥ-ਟੇਕ ਕੰਪਨੀ ਹੈ ਜੋ ਪੇਸ਼ੇਵਰ ਤੇ ਮਾਨਸਿਕ ਸਿਹਤ ਕੋਚਿੰਗ ਉਪਲਬਧ ਕਰਾਉਂਦੀ ਹੈ। ਇਹ ਕੰਪਨੀ ਸਾਲ 2013 ‘ਚ ਸ਼ੁਰੂ ਹੋਈ ਸੀ।ਪ੍ਰਿੰਸ ਹੈਰੀ ਨੇ ਇਸ ਬਾਰੇ ਮੰਗਲਵਾਰ ਬਲੌਗ ਵੀ ਲਿਖਿਆ- ‘ਮੈਂ ਬੈਟਰਅਪ ਟੀਮ ਤੇ ਭਾਈਚਾਰੇ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਮੌਕਾ ਦੇਣ ਲਈ ਸ਼ੁਕਰੀਆ। ਮੇਰਾ ਵਿਸ਼ਵਾਸ ਹੈ ਕਿ ਮਾਨਸਿਕ ਸਿਹਤ ਤੇ ਧਿਆਨ ਕੇਂਦਰਤ ਕਰਕੇ ਅਸੀਂ ਨਵੇਂ ਮੌਕੇ ਤੇ ਅੰਦਰ ਦੀ ਤਾਕਤ ਨੂੰ ਮਹਿਸੂਸ ਕਰ ਸਕਦੇ ਹਾਂ ਜੋ ਸਾਡੇ ਅੰਦਰ ਹੈ।’

Related posts

ਨਵੀਂ ਸ਼ੁਰੂਆਤ: ਬਰਲਟਨ ਪਾਰਕ ਦੀ ਬਦਲੇਗੀ ਨੁਹਾਰ*

On Punjab

PM ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਮਿਲੇ ਮੈਸੇਜ ਤੋਂ ਮਚੀ ਤਰਥੱਲੀ

On Punjab

ਆਈਟੀ, ਟੈਲੀਕਾਮ ਸ਼ੇਅਰਾਂ ਵਿੱਚ ਵਿਕਰੀ ਕਾਰਨ ਸੈਂਸੈਕਸ ਅਤੇ ਨਿਫਟੀ ’ਚ ਗਿਰਾਵਟ

On Punjab