PreetNama
ਖੇਡ-ਜਗਤ/Sports News

ਸ਼ਾਹਿਦ ਦੀ ਜ਼ਿੰਦਗੀ ਦੀ ਪਹਿਲੀ 100 ਕਰੋੜੀ ਫ਼ਿਲਮ ਬਣੀ ‘ਕਬੀਰ ਸਿੰਘ’

ਮੁੰਬਈਹਾਲ ਹੀ ‘ਚ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ਕਬੀਰ ਸਿੰਘ‘ ਰਿਲੀਜ਼ ਹੋਈ ਹੈ। ਫ਼ਿਲਮ ਨੂੰ ਔਡੀਅੰਸ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸ਼ਾਹਿਦ ਨੂੰ ਉਨ੍ਹਾਂ ਦੇ ਕਰੀਅਰ ਦੀ ਪਹਿਲੀ 100 ਕਰੋੜੀ ਫ਼ਿਲਮ ਮਿਲ ਗਈ ਹੈ। ਜੀ ਹਾਂਫ਼ਿਲਮ ਨੇ ਪੰਜ ਦਿਨਾਂ ‘ਚ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਫ਼ਿਲਮ ਦੀ ਖਾਸ ਗੱਲ ਹੈ ਕਿ ਇਹ ਸ਼ਾਹਿਦ ਸਟਾਰਰ ਸੋਲੋ ਫ਼ਿਲਮ ਹੈ ਜਿਸ ਨੇ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਂਝ ਇਸ ਤੋਂ ਪਹਿਲਾਂ ਵੀ ਸ਼ਾਹਿਦ ਕਪੂਰ ਦੀ ਫ਼ਿਲਮਪਦਮਾਵਤ‘ 300 ਕਰੋੜ ਦੀ ਕਮਾਈ ਕਰ ਚੁੱਕੀ ਹੈ ਪਰ ਇਸ ਦੀ ਕਮਾਈ ਦਾ ਕ੍ਰੈਡਿਟ ਰਣਵੀਰ ਸਿੰਘ ਤੇ ਦੀਪਿਕਾ ਦੇ ਖਾਤੇ ‘ਚ ਗਿਆ ਸੀ।ਸ਼ਾਹਿਦ ਫ਼ਿਲਮ ਨੂੰ ਮਿਲੀ ਕਾਮਯਾਬੀ ਤੋਂ ਬੇਹੱਦ ਖੁਸ਼ ਹਨ। ਇਸ ਦੇ ਨਾਲ ਹੀ ਜਲਦੀ ਹੀ ਉਹ ਇੱਕ ਹੋਰ ਸਾਉਥ ਇੰਡੀਅਨ ਫ਼ਿਲਮ ਦੇ ਰੀਮੇਕ ਕਰਨਗੇ। ਕਬੀਰ ਸਿੰਘ‘ ਦੀ ਕਮਾਈ ਸਾਲ ਦੀ ਵੱਡੀਆਂ ਫ਼ਿਲਮਾਂ ਨੂੰ ਟੱਕਰ ਦੇ ਰਹੀ ਹੈ ਜਿਸ ਦੀ ਸਿੱਧੇ ਤੌਰ ‘ਤੇ ਟੱਕਰ ‘ਉੜੀ’ ਤੇ ‘ਭਾਰਤ’ ਨਾਲ ਹੈ। ਦੇਖਦੇ ਹਾਂ ਇਨ੍ਹਾਂ ਦੀ ਟੱਕਰ ਕਿੱਥੇ ਤਕ ਜਾਂਦੀ ਹੈ।

Related posts

ਕਸ਼ਮੀਰ ‘ਚ ਡਿਊਟੀ ਜਾਣ ਤੋਂ ਪਹਿਲਾਂ ‘ਲੈਫਟੀਨੈਂਟ ਕਰਨਲ ਧੋਨੀ’ ਦੀਆਂ ਤਸਵੀਰਾਂ ਵਾਇਰਲ

On Punjab

ਆਲ ਇੰਡੀਆ ਅਥਲੈਟਿਕਸ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗੀ ਪੰਜਾਬ ਦੀ ਟੀਮ

On Punjab

ਚੰਗੇ ਪ੍ਰਦਰਸ਼ਨ ਨਾਲ ਵਧੇਗਾ ਆਤਮਵਿਸ਼ਵਾਸ : ਰਾਣੀ ਰਾਮਪਾਲ

On Punjab